ਵਸਤੂਨਿਸ਼ਠ ਪ੍ਰਸ਼ਨ – ਘਰ ਦਾ ਪਿਆਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਘਰ ਦਾ ਪਿਆਰ – ਪ੍ਰਿੰ. ਤੇਜਾ ਸਿੰਘ
ਵਾਰਤਕ – ਭਾਗ (ਜਮਾਤ – ਦਸਵੀਂ)
ਪ੍ਰਸ਼ਨ 1 . ‘ਘਰ ਦਾ ਪਿਆਰ’ ਲੇਖ ਕਿਸ ਦੀ ਰਚਨਾ ਹੈ ?
ਉੱਤਰ – ਪ੍ਰਿੰ ਤੇਜਾ ਸਿੰਘ ਦੀ
ਪ੍ਰਸ਼ਨ 2 . ਪ੍ਰਿੰ ਤੇਜਾ ਸਿੰਘ ਦਾ ਲੇਖ ਕਿਹੜਾ ਹੈ ?
ਉੱਤਰ – ‘ਘਰ ਦਾ ਪਿਆਰ’
ਪ੍ਰਸ਼ਨ 3 . ਪ੍ਰਿੰ ਤੇਜਾ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ – 1894 ਈ. ਵਿੱਚ (੧੮੯੪ ਈ. ਵਿੱਚ)
ਪ੍ਰਸ਼ਨ 4 . ਪ੍ਰਿੰ ਤੇਜਾ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ – ਪਿੰਡ ਅਡਿਆਲਾ
ਪ੍ਰਸ਼ਨ 5 . ਪ੍ਰਿੰ ਤੇਜਾ ਸਿੰਘ ਦਾ ਦੇਹਾਂਤ ਕਦੋਂ ਹੋਇਆ ?
ਉੱਤਰ – 1958 ਈ. ਵਿੱਚ (੧੯੫੮ ਈ. ਵਿੱਚ)
ਪ੍ਰਸ਼ਨ 6 . ਮਨੁੱਖ ਦਾ ਆਚਰਣ ਕਿੱਥੇ ਬਣਦਾ ਹੈ ?
ਉੱਤਰ – ਘਰ ਵਿੱਚ
ਪ੍ਰਸ਼ਨ 7 . ਲੇਖਕ ਜਦ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਦਾ ਦੇਖਦਾ ਹੈ ਤਾਂ ਉਹ ਉਸ ਬਾਰੇ ਕੀ ਸੋਚਦਾ ਹੈ ?
ਉੱਤਰ – ਉਸ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।
ਪ੍ਰਸ਼ਨ 8 . ਕਿੰਨਾ ਦੀ ਜ਼ਿੰਦਗੀ ਰਸ ਤੋਂ ਖ਼ਾਲੀ ਅਤੇ ਕੋਰੀ ਜਿਹੀ ਹੁੰਦੀ ਹੈ ?
ਉੱਤਰ – ਜਿਨ੍ਹਾਂ ਵਿੱਚ ਘਰ ਦਾ ਪਿਆਰ ਨਹੀਂ ਹੁੰਦਾ।
ਪ੍ਰਸ਼ਨ 9 . ਸਿੱਖ ਗੁਰੂਆਂ ਨੇ ਕਿਸ ਜੀਵਨ ਉੱਤੇ ਜ਼ੋਰ ਦਿੱਤਾ ?
ਉੱਤਰ – ਘਰੋਗੀ ਜੀਵਨ ‘ਤੇ
ਪ੍ਰਸ਼ਨ 10 . ਕਿਸ ਦੇ ਪਿਆਰ ਤੋਂ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ?
ਉੱਤਰ – ਘਰ ਦੇ