ਵਸਤੂਨਿਸ਼ਠ ਪ੍ਰਸ਼ਨ – ਸਮਾਂ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਸਮਾਂ – ਭਾਈ ਵੀਰ ਸਿੰਘ ਜੀ


ਪ੍ਰਸ਼ਨ 1 . ਸਮੇਂ ਨੂੰ ਕੌਣ ਕਾਬੂ ਵਿੱਚ ਨਹੀਂ ਰੱਖ ਸਕਦਾ?

ਉੱਤਰ – ਮਨੁੱਖ

ਪ੍ਰਸ਼ਨ 2 . ‘ਸਮਾਂ’ ਕਵਿਤਾ ਦਾ ਲੇਖਕ ਕੌਣ ਹੈ?

ਉੱਤਰ – ਭਾਈ ਵੀਰ ਸਿੰਘ

ਪ੍ਰਸ਼ਨ 3 . ਪੱਲਾ ਛੁਡਾ ਕੇ ਕੌਣ ਖਿਸਕ ਗਿਆ ?

ਉੱਤਰ – ਸਮਾਂ

ਪ੍ਰਸ਼ਨ 4 . ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ ?

ਉੱਤਰ – ਇਸਤਰੀ ਰੂਪ ਵਿੱਚ

ਪ੍ਰਸ਼ਨ 5 . ‘ਧਰੀਕ’ ਸ਼ਬਦ ਤੋਂ ਕੀ ਭਾਵ ਹੈ ?

ਉੱਤਰ – ਖਿੱਚਣਾ

ਪ੍ਰਸ਼ਨ 6 . ‘ਵੇਗ’ ਸ਼ਬਦ ਦਾ ਕੀ ਅਰਥ ਹੈ ?

ਉੱਤਰ – ਪ੍ਰਵਾਹ

ਪ੍ਰਸ਼ਨ 7 . ‘ਉਡੰਦਾ’ ਸ਼ਬਦ ਦਾ ਕੀ ਅਰਥ ਹੈ ?

ਉੱਤਰ – ਉੱਡਦਾ

ਪ੍ਰਸ਼ਨ 8 . ‘ਜਾਂਵਦਾ’ ਸ਼ਬਦ ਦਾ ਕੀ ਅਰਥ ਹੈ ?

ਉੱਤਰ – ਜਾਂਦਾ

ਪ੍ਰਸ਼ਨ 9 . ‘ਆਂਵਦਾ’ ਸ਼ਬਦ ਦਾ ਕੀ ਅਰਥ ਹੈ ?

ਉੱਤਰ – ਆਂਦਾ

ਪ੍ਰਸ਼ਨ 10 . ‘ਤ੍ਰਿੱਖੇ’ ਸ਼ਬਦ ਦਾ ਕੀ ਅਰਥ ਹੈ ?

ਉੱਤਰ – ਤੇਜ਼

ਪ੍ਰਸ਼ਨ 11 . ‘ਸਮਾਂ’ ਕਵਿਤਾ ਵਿੱਚ ਕਿਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ?

ਉੱਤਰ – ਸਮੇਂ ਨੂੰ

ਪ੍ਰਸ਼ਨ 12 . ‘ਸਮਾਂ’ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ ?

ਉੱਤਰ – ਸਮੇਂ ਦੀ

ਪ੍ਰਸ਼ਨ 13 . ਕਵਿਤਾ ‘ਸਮਾਂ’ ਵਿੱਚ ਕੌਣ ਪੱਲਾ ਛੁਡਾ ਕੇ ਖਿਸਕ ਗਿਆ ?

ਉੱਤਰ – ਸਮਾਂ

ਪ੍ਰਸ਼ਨ 14 . ਅਟਕ ਤੋਂ ਕੀ ਭਾਵ ਹੈ ?

ਉੱਤਰ – ਜਿਹੜਾ ਰੁਕ ਗਿਆ ਹੋਵੇ

ਪ੍ਰਸ਼ਨ 15 . ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ?

ਉੱਤਰ – ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।

ਪ੍ਰਸ਼ਨ 16 . ਕੀ ਸਮਾਂ ਆਪਣੀ ਗਤੀ ਨਾਲ ਚਲਦਾ ਰਹਿੰਦਾ ਹੈ ?

ਉੱਤਰ – ਹਾਂ

ਪ੍ਰਸ਼ਨ 17 . ‘ਸਮਾਂ’ ਕਵਿਤਾ ਵਿੱਚ ਕਵੀ ਨੇ ਸਮੇਂ ਦਾ ਕਿਹੜਾ ਸੁਭਾਅ ਬਿਆਨ ਕੀਤਾ ਹੈ ?

ਉੱਤਰ – ਚਲਾਇਮਾਨ

ਪ੍ਰਸ਼ਨ 18 . ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ ?

ਉੱਤਰ – ਸਮੇਂ ਨੂੰ

ਪ੍ਰਸ਼ਨ 19. ‘ਖਿਸਕਾਈ ਕੰਨੀ’ ਤੋਂ ਕੀ ਭਾਵ ਹੈ?

ਉੱਤਰ : ਪੱਲਾ ਛੁਡਾਉਣਾ, ਬੱਚ ਕੇ ਨਿਕਲ ਜਾਣਾ ਅਤੇ ਕਿਸੇ ਤੋਂ ਕਤਰਾ ਕੇ ਨਿਕਲ ਜਾਣਾ

ਪ੍ਰਸ਼ਨ 20. ਬੰਨੇ-ਬੰਨੀ ਸ਼ਬਦ ਦਾ ਕੀ ਅਰਥ ਹੈ?

ਉੱਤਰ : ਹੱਦਾਂ