ਵਸਤੂਨਿਸ਼ਠ ਪ੍ਰਸ਼ਨ – ਕੁਲਫ਼ੀ
ਪ੍ਰਸ਼ਨ 1 . ‘ਕੁਲਫ਼ੀ’ ਕਹਾਣੀ ਕਿਸ ਦੀ ਹੈ ?
ਉੱਤਰ . ਸੁਜਾਨ ਸਿੰਘ ਦੀ।
ਪ੍ਰਸ਼ਨ 2 . ਸੁਜਾਨ ਸਿੰਘ ਦੀ ਕਹਾਣੀ ਕਿਹੜੀ ਹੈ ?
ਉੱਤਰ . ਕੁਲਫ਼ੀ
ਪ੍ਰਸ਼ਨ 3 . ਸੁਜਾਨ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ . 1909 ਈ. ਵਿੱਚ
ਪ੍ਰਸ਼ਨ 4 . ਸੁਜਾਨ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ . ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਵਿਖੇ
ਪ੍ਰਸ਼ਨ 5 . ਸੁਜਾਨ ਸਿੰਘ ਦਾ ਦੇਹਾਂਤ ਕਦੋਂ ਹੋਇਆ ?
ਉੱਤਰ . 1993 ਈ. ਵਿੱਚ
ਪ੍ਰਸ਼ਨ 6. ਸੁਜਾਨ ਸਿੰਘ ਦੀ ਕਿਸ ਪੁਸਤਕ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ?
ਉੱਤਰ . ਸ਼ਹਿਰ ਤੇ ਗ੍ਰਾਂ ਲਈ।
ਪ੍ਰਸ਼ਨ 7. ਕਾਕੇ ਨੇ ਮੁਰਮੁਰੇ ਲਈ ਲੇਖਕ ਤੋਂ ਕਿੰਨੇ ਪੈਸੇ ਮੰਗੇ ?
ਉੱਤਰ . ਇੱਕ ਟਕਾ
ਪ੍ਰਸ਼ਨ 8 . ਲੇਖਕ ਨੇ ਕਾਕੇ ਨੂੰ ਮੁਰਮੁਰੇ ਲਈ ਟਕਾ ਦੇਣ ਤੋਂ ਬਚਣ ਲਈ ਉਸ ਨੂੰ ਸ਼ਾਮ ਨੂੰ ਕੀ ਖਵਾਉਣ ਦਾ ਲਾਲਚ ਦਿੱਤਾ ?
ਉੱਤਰ . ਕੁਲਫ਼ੀ ਦਾ
ਪ੍ਰਸ਼ਨ 9 . ਕਾਕੇ ਨੇ ਬੁੜਬੁੜਾਉਂਦੇ ਹੋਏ ਕੀ ਕਿਹਾ ?
ਉੱਤਰ . ਕੁਲਫ਼ੀ
ਪ੍ਰਸ਼ਨ 10 . ਸ਼ਾਹ ਜੀ ਦੇ ਮੁੰਡੇ ਦਾ ਕੀ ਨਾਂ ਸੀ ?
ਉੱਤਰ . ਬੁਲੀ
ਪ੍ਰਸ਼ਨ 11 . ਬੁਲੀ ਦੀ ਉਮਰ ਕਿੰਨੀ ਸੀ ?
ਉੱਤਰ . ਅੱਠ ਕੁ ਸਾਲਾਂ ਦੀ
ਪ੍ਰਸ਼ਨ 12 . ਸ਼ਾਹ ਜੀ ਦੇ ਮੁੰਡਾ ਬੁਲੀ ਕਿੱਥੇ ਡਿੱਗਿਆ ?
ਉੱਤਰ . ਮੋਰੀ ਵਿੱਚ