ਸਤਿਗੁਰ ਨਾਨਕ ਪ੍ਰਗਟਿਆ : ਭਾਈ ਗੁਰਦਾਸ ਜੀ
ਪ੍ਰਸ਼ਨ 1. ‘ਸਤਿਗੁਰ ਨਾਨਕ ਪ੍ਰਗਟਿਆ’ /’ਦੇਖ ਪਰਾਈਆ ਚੰਗੀਆ’ / ‘ਆਪ ਭਲਾ ਸਭ ਜਗੁ ਭਲਾ’ / ‘ਅਕਿਰਤਘਣ ਕਵਿਤਾ ਦਾ ਰਚਨਹਾਰ ਕਵੀ ਕੌਣ ਹੈ?
ਉੱਤਰ : ਭਾਈ ਗੁਰਦਾਸ ਜੀ ।
ਪ੍ਰਸ਼ਨ 2. ਭਾਈ ਗੁਰਦਾਸ ਜੀ ਦੀ ਰਚਨਾ (ਕਵਿਤਾ) ਕਿਹੜੀ ਹੈ?
(A) ‘ਸਤਿਗੁਰ ਨਾਨਕ ਪ੍ਰਗਟਿਆ /’ਦੇਖ ਪਰਾਈਆ ਚੰਗੀਆ / ਆਪ ਭਲਾ ਸਭ ਜਗੁ ਭਲਾ’ /’ਅਕਿਰਤਘਣ ।
(B) ਏ ਸਰੀਰਾ ਮੇਰਿਆ
(C) ਗਗਨ ਮੈਂ ਥਾਲੁ
(D) ਸੋ ਕਿਉ ਮੰਦਾ ਆਖੀਐ ।
ਉੱਤਰ : ‘ਸਤਿਗੁਰ ਨਾਨਕ ਪ੍ਰਗਟਿਆ’ / ਦੇਖ ਪਰਾਈਆ ਚੰਗੀਆ’ /’ਆਪ ਭਲਾ ਸਭ ਜਗੁ ਭਲਾ’/ ‘ਅਕਿਰਤਘਣ ।
ਪ੍ਰਸ਼ਨ 3. ਕਿਸ ਦੇ ਪ੍ਰਗਟ ਹੋਣ (ਜਨਮ ਲੈਣ) ਨਾਲ ਸੰਸਾਰ ਤੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ?
ਉੱਤਰ : ਗੁਰੂ ਨਾਨਕ ਦੇਵ ਜੀ ।
ਪ੍ਰਸ਼ਨ 4. ਸ਼ੇਰ ਦੇ ਬੁੱਕਣ ਨਾਲ ਕਿਸ ਦਾ ਧੀਰਜ ਟੁੱਟ ਜਾਂਦਾ ਹੈ?
ਉੱਤਰ : ਹਿਰਨਾਂ ਦਾ ।
ਪ੍ਰਸ਼ਨ 5. ਜਿੱਥੇ ਵੀ ਗੁਰੂ ਨਾਨਕ ਦੇਵ ਜੀ ਪੈਰ ਧਰਦੇ ਸਨ, ਉਹ ਥਾਂ ਸੇਵਕਾਂ ਲਈ ਕਿਹੋ ਜਿਹੀ ਹੋ ਜਾਂਦੀ ਸੀ?
ਉੱਤਰ : ਪੂਜਣਯੋਗ/ਧਰਮਸ਼ਾਲਾ ।
ਪ੍ਰਸ਼ਨ 6. ਚਾਰੇ ਦਿਸ਼ਾਵਾਂ ਤੇ ਨੇਂ ਖੰਡਾਂ ਨੂੰ ਕਿਸ ਨੇ ਤਾਰਿਆ?
ਉੱਤਰ : ਗੁਰੂ ਨਾਨਕ ਦੇਵ ਜੀ ਨੇ ।
ਪ੍ਰਸ਼ਨ 7. ਥਾਂ-ਥਾਂ, ਘਰ-ਘਰ (ਧਰਮਸ਼ਾਲਾਵਾਂ) ਵਿੱਚ ਕੀ ਹੋਣ ਲੱਗਾ?
ਉੱਤਰ : ਕੀਰਤਨ ।
ਪ੍ਰਸ਼ਨ 8. ਗੁਰੂ ਨਾਨਕ ਦੇਵ ਜੀ ਕਿਸ ਯੁਗ ਵਿੱਚ ਪ੍ਰਗਟ ਹੋਏ?
ਉੱਤਰ : ਕਲਯੁਗ ।
ਪ੍ਰਸ਼ਨ 9. ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚੋਂ ਕਿਹੜਾ ਹਨੇਰਾ (ਧੁੰਦ) ਮਿਟ ਗਿਆ?
ਉੱਤਰ : ਅਗਿਆਨਤਾ ਦਾ ।
ਪ੍ਰਸ਼ਨ 10. ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਕਾਹਦਾ ਪ੍ਰਕਾਸ਼ ਹੋ ਗਿਆ?
ਉੱਤਰ : ਗਿਆਨ ਦਾ/ਸੱਚ ਦਾ ।
ਪ੍ਰਸ਼ਨ 11. ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ੳ) ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿਚੋਂ ……….ਦਾ ਹਨੇਰਾ ਮਿਟ ਗਿਆ ।
(ਅ) ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿਚ ……….. ਦਾ ਪ੍ਰਕਾਸ਼ ਹੋ ਗਿਆ ।
ਉੱਤਰ : (ੳ) ਅਗਿਆਨਤਾ (ਅ) ਸੱਚ ।
ਪ੍ਰਸ਼ਨ 12. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਤੇ ਕਿਹੜਾ ਗ਼ਲਤ ?
(ੳ) ਗੁਰੂ ਨਾਨਕ ਦੇਵ ਜੀ ਦਾ ਜਨਮ ਹੋਣ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ।
(ਅ) ਗੁਰੂ ਨਾਨਕ ਦੇਵ ਜੀ ਨੇ ਚਾਰ ਦਿਸ਼ਾਵਾਂ ਤੇ ਨੌਆਂ ਖੰਡਾਂ ਨੂੰ ਤਾਰ ਦਿੱਤਾ ।
(ੲ) ਗੁਰੂ ਨਾਨਕ ਦੇਵ ਜੀ ਸਤਯੁਗ ਵਿੱਚ ਪੈਦਾ ਹੋਏ ।
ਉੱਤਰ : (ੳ) ਠੀਕ, (ਅ) ਠੀਕ, (ੲ) ਗ਼ਲਤ ।