ਵਸਤੁਨਿਸ਼ਠ ਪ੍ਰਸ਼ਨ : ਬੁੱਲ੍ਹਾ ਕੀ ਜਾਣਾ ਮੈਂ ਕੌਣ


ਬੁੱਲ੍ਹਾ ਕੀ ਜਾਣਾ ਮੈਂ ਕੌਣ : ਬੁੱਲ੍ਹੇ ਸ਼ਾਹ


ਪ੍ਰਸ਼ਨ 1. ‘ਬੁੱਲ੍ਹਾ ਕੀ ਜਾਣਾ ਮੈਂ ਕੌਣ /’ਇਸ਼ਕ ਦੀ ਨਵੀਉਂ ਨਵੀਂ ਬਹਾਰ /’ਤੇਰਾ ਨਾਮ ਧਿਆਈਦਾ’ ਕਵਿਤਾ ਕਿਸ ਕਵੀ ਦੀ ਰਚਨਾ ਹੈ?

ਉੱਤਰ : ਬੁੱਲ੍ਹੇ ਸ਼ਾਹ ।

ਪ੍ਰਸ਼ਨ 2. ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਿਸੇ ਇਕ ਕਵਿਤਾ ਦਾ ਨਾਂ ਲਿਖੋ।

ਉੱਤਰ : ‘ਬੁੱਲ੍ਹਾ ਕੀ ਜਾਣਾ ਮੈਂ ਕੌਣ / ਇਸ਼ਕ ਦੀ ਨਵੀਉਂ ਨਵੀਂ ਬਹਾਰ/’ਤੇਰਾ ਨਾਮ ਧਿਆਈਦਾ’ ।

ਪ੍ਰਸ਼ਨ 3. ਬੁੱਲ੍ਹੇ ਸ਼ਾਹ ਮਸੀਤ ਵਿੱਚ ਆਪਣੇ ਆਪ ਦੇ ਕੀ ਹੋਣ ਦਾ ਦਾਅਵਾ ਨਹੀਂ ਕਰਦਾ?

ਉੱਤਰ : ਮੋਮਨ ।

ਪ੍ਰਸ਼ਨ 4. ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਕਿਨ੍ਹਾਂ ਰੀਤਾਂ ਦਾ ਪਾਬੰਦ ਨਹੀਂ ਮੰਨਦਾ?

ਉੱਤਰ : ਕੁਫ਼ਰ ਜਾਂ ਈਮਾਨ ਦੀਆਂ ।

ਪ੍ਰਸ਼ਨ 5. ਫ਼ਿਰਔਨ (ਫਰਉਨ) ਕਿੱਥੋਂ ਦਾ ਹੰਕਾਰੀ ਬਾਦਸ਼ਾਹ ਸੀ?

ਉੱਤਰ : ਮਿਸਰ ਦਾ ।

ਪ੍ਰਸ਼ਨ 6. ਫਿਰਔਨ ਦਾ ਮਾਣ ਕਿਸ ਨੇ ਤੋੜਿਆ ਸੀ?

ਉੱਤਰ : ਹਜ਼ਰਤ ਮੂਸਾ ਨੇ ।

ਪ੍ਰਸ਼ਨ 7. ਬੁੱਲ੍ਹੇ ਸ਼ਾਹ ਕਿਸ ਦਾ ਭੇਦ (ਭੇਤ) ਪਾਉਣ ਦਾ ਦਾਅਵਾ ਨਹੀਂ ਕਰਦਾ?

ਉੱਤਰ : ਮਜ਼ਹਬ ਦਾ ।

ਪ੍ਰਸ਼ਨ 8. ਬੁੱਲ੍ਹੇ ਸ਼ਾਹ ਨੇ ਆਪਣਾ ਨਾਂ ਕੀ ਧਰਾਇਆ ਹੈ?

ਜਾਂ

ਪ੍ਰਸ਼ਨ. ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਕੀ ਕਹਾ ਕੇ ਖੁਸ਼ ਹੁੰਦਾ ਹੈ?

ਉੱਤਰ : ਕੁੱਝ ਵੀ ਨਹੀਂ ।

ਪ੍ਰਸ਼ਨ 9. ਹੇਠ ਲਿਖਿਆ ਕਥਨ ਸਹੀ ਹੈ ਜਾਂ ਗਲਤ ?

ਬੁੱਲ੍ਹੇ ਸ਼ਾਹ ਆਪਣੇ ਆਪ ਨੂੰ ਮੋਮਨ/ਸ਼ਰ੍ਹਾ ਦਾ ਪਾਬੰਦ/ਪਾਕ/ਪਲੀਤ/ਮੂਸਾ/ਫਿਰਔਨ/ਵੇਦਾਂ ਦਾ ਗਿਆਤਾ/ਕੁਰਾਨ ਦਾ ਹਾਫ਼ਿਜ਼/ ਭੰਗੀ/ਸ਼ਰਾਬੀ/ਬਦਮਸਤ/ਜਗਰਾਤੇ ਕੱਟਣ ਵਾਲਾ/ਖੁਸ਼/ਗਮਗੀਨ /ਪਲੀਤੀ/ਪਾਕੀ/ਆਬੀ/ਖਾਕੀ/ਪਾਣੀ, ਅੱਗ ਜਾਂ ਪੌਣ ਦਾ ਬਣਿਆ/ ਅਰਬੀ/ਲਾਹੌਰੀ/ਨਗੋਰੀ/ਹਿੰਦੂ/ਤੁਰਕ/ਪਰੀ/ਨਦੇਣ ਦੇ ਸੂਫੀਆਂ ਨਾਲ ਸੰਬੰਧਿਤ/ਆਦਮ ਜਾਂ ਹੱਵਾ ਦਾ ਪੁੱਤਰ/ਬੈਠ ਕੇ ਤਪੱਸਿਆ ਕਰਨ ਵਾਲਾ ਜਾਂ ਭੱਦਾ ਰਹਿਣ ਵਾਲਾ ਕਹਾਉਣਾ ਪਸੰਦ ਕਰਦਾ ਹੈ ।

ਉੱਤਰ : ਗਲਤ ।

ਪ੍ਰਸ਼ਨ 10. ਬੁੱਲ੍ਹੇ ਸ਼ਾਹ ਕਿਹੜੀ ਇੱਕੋ ਗੱਲ ਜਾਣਦਾ ਹੈ?

ਜਾਂ

ਪ੍ਰਸ਼ਨ. ਬੁੱਲ੍ਹੇ ਸ਼ਾਹ ਅੱਵਲ ਆਖ਼ਰ ਕੀ ਜਾਣਦਾ ਹੈ?

ਉੱਤਰ : ਰੱਬ ਦੀ ਹੋਂਦ ਨੂੰ ।

ਪ੍ਰਸ਼ਨ 11. ਬੁੱਲ੍ਹੇ ਸ਼ਾਹ ਸੰਸਾਰ ਵਿੱਚ ਕਿਸ ਤੋਂ ਸਿਵਾ ਕਿਸੇ ਹੋਰ ਨੂੰ ਨਹੀਂ ਪਛਾਣਦਾ?

ਜਾਂ

ਪ੍ਰਸ਼ਨ. ਬੁੱਲ੍ਹੇ ਸ਼ਾਹ ਨੂੰ ਸੰਸਾਰ ਵਿੱਚ ਕਿਸ ਤੋਂ ਬਿਨਾਂ ਹੋਰ ਕੁੱਝ ਨਹੀਂ ਦਿਸਦਾ ?

ਉੱਤਰ : ਰੱਬ ਤੋਂ ।

ਪ੍ਰਸ਼ਨ 12. ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਕਵਿਤਾ ਵਿੱਚ ਕਵੀ ਕਿਸ ਦੀ ਪਛਾਣ ਕਰਨ ਦੇ ਯਤਨ ਵਿੱਚ ਹੈ?

ਉੱਤਰ : ਆਪਣੀ ‘ਮੈਂ’ ਦੀ ।

ਪ੍ਰਸ਼ਨ 13. ਬੁੱਲ੍ਹੇ ਸ਼ਾਹ ਨੂੰ ਆਪਣੀ ‘ਮੈਂ’ ਕਿਹੋ ਜਿਹੀ ਪ੍ਰਤੀਤ ਹੁੰਦੀ ਹੈ?

ਜਾਂ

ਪ੍ਰਸ਼ਨ. ਬੁੱਲ੍ਹੇ ਸ਼ਾਹ ਨੂੰ ਆਪਣਾ ਆਪਾ ਕਿਹੋ ਜਿਹਾ ਪ੍ਰਤੀਤ ਹੁੰਦਾ ਹੈ?

ਉੱਤਰ : ਰੱਬ ਦਾ ਰੂਪ/ਰੱਬ ਨਾਲ ਇਕਮਿਕ ।

ਪ੍ਰਸ਼ਨ 14. ਬੁੱਲ੍ਹੇ ਸ਼ਾਹ ਨੂੰ ਕਿਹੜੀ ਕਵਿਤਾ ਵਿੱਚ ਆਪਣੀ ‘ਮੈਂ’ ਦੀ ਹੋਂਦ ਖ਼ਤਮ ਹੋਈ ਪ੍ਰਤੀਤ ਹੁੰਦੀ ਹੈ?

ਉੱਤਰ : ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਪ੍ਰਸ਼ਨ 15. ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੂੰ ਸਾਰਾ ਸੰਸਾਰ ਕਿਸ ਦਾ ਰੂਪ ਦਿਖਾਈ ਦਿੰਦਾ ਹੈ?

ਉੱਤਰ : ਰੱਬ ਦਾ ।

ਪ੍ਰਸ਼ਨ 16. ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ :

(ੳ) ਬੁੱਲ੍ਹਾ ਆਪਣੇ ਆਪ ਨੂੰ …………… ਦੀਆਂ ਰੀਤਾਂ ਦਾ ਪਾਬੰਦ ਨਹੀਂ ਮੰਨਦਾ।

(ਅ) ਬੁੱਲ੍ਹੇ ਸ਼ਾਹ ……….. ਦਾ ਭੇਤ ਪਾਉਣ ਦਾ ਦਾਅਵਾ ਨਹੀਂ ਕਰਦਾ ।

(ੲ) ਬੁੱਲ੍ਹੇ ਸਾਹ ਨੂੰ ਆਪਣਾ ਆਪ ਰੱਬ ਨਾਲ ………. ਪ੍ਰਤੀਤ ਹੁੰਦਾ ਹੈ ।

ਉੱਤਰ : (ੳ) ਕੁਫ਼ਰ, (ਅ) ਮਜ਼ਹਬ, (ੲ) ਇਕਮਿਕ ।

ਪ੍ਰਸ਼ਨ 17. ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਕਾਫੀ ਬੁੱਲ੍ਹੇ ਸ਼ਾਹ ਦੀ ਕਿਹੜੀ ਅਵਸਥਾ ਨੂੰ ਪ੍ਰਗਟ ਕਰਦੀ ਹੈ?

ਜਾਂ

ਪ੍ਰਸ਼ਨ. ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਕਾਫ਼ੀ ਬੁੱਲ੍ਹੇ ਸ਼ਾਹ ਦੀ ਕਿਸ ਰਹੱਸਵਾਦੀ ਅਵਸਥਾ ਦੀ ਲਖਾਇਕ ਹੈ?

ਉੱਤਰ : ਰੱਬ ਨਾਲ ਇਕਮਿਕਤਾ ਦੀ।