ਵਸਤੁਨਿਸ਼ਠ ਪ੍ਰਸ਼ਨ : ਪਰਤ ਆਉਣ ਤਕ


ਇਕਾਂਗੀ : ਪਰਤ ਆਉਣ ਤਕ

ਜਮਾਤ : ਨੌਵੀਂ


ਪ੍ਰਸ਼ਨ 1. ‘ਪਰਤ ਆਉਣ ਤਕ’ ਇਕਾਂਗੀ ਦਾ ਲੇਖਕ ਕੌਣ ਹੈ ?

ਉੱਤਰ – ਡਾ: ਸਤੀਸ਼ ਵਰਮਾ ।

ਪ੍ਰਸ਼ਨ 2. ਦੋ ਮਰਾਸੀ/ਸੱਜਣ/ਸੁੰਦਰ/ਕਰਤਾਰੀ/ਸੰਤੀ/ਗੁਰਦੀਪ (ਦੀਪਾ)/ਰਾਜਿੰਦਰ (ਜਿੰਦਾ)/ਬਜ਼ੁਰਗ (ਪੰਜਾਬ) ਕਿਸ ਇਕਾਂਗੀ ਦੇ ਪਾਤਰ ਹਨ ?

ਉੱਤਰ : ਪਰਤ ਆਉਣ ਤਕ ।

ਪ੍ਰਸ਼ਨ 3. ‘ਪਰਤ ਆਉਣ ਤਕ’ ਇਕਾਂਗੀ ਦੇ ਕਿੰਨੇ ਪਾਤਰ ਹਨ ?

ਉੱਤਰ : ਨੌਂ ।

ਪ੍ਰਸ਼ਨ 4. ‘ਪਰਤ ਆਉਣ ਤਕ ਇਕਾਂਗੀ ਦੇ ਕਿੰਨੇ ਦ੍ਰਿਸ਼ ਹਨ ?

ਉੱਤਰ : ਨੌਂ ।

ਪ੍ਰਸ਼ਨ 5. ‘ਪਰਤ ਆਉਣ ਤਕ’ ਇਕਾਂਗੀ ਦੇ ਪਹਿਲੇ ਦ੍ਰਿਸ਼ ਵਿਚ ਮੰਚ ਉੱਤੇ ਅਚਾਨਕ ਕੌਣ ਪਰਵੇਸ਼ ਕਰਦੇ ਹਨ?

ਉੱਤਰ : ਦੋ ਮਰਾਸੀ ।

ਪ੍ਰਸ਼ਨ 6. ਮਰਾਸੀਆਂ ਤੋਂ ਪਿੱਛੋਂ ਸਟੇਜ ਉੱਤੇ ਪਰਵੇਸ਼ ਕਰਨ ਵਾਲੇ ਦੋ ਕਲਾਕਾਰ ਸਰਕਾਰ ਦੇ ਕਿਹੜੇ ਅਦਾਰੇ ਨਾਲ ਸੰਬੰਧਿਤ ਹਨ ?

ਉੱਤਰ : ਲੋਕ ਸੰਪਰਕ ਵਿਭਾਗ ।

ਪ੍ਰਸ਼ਨ 7. ਕਲਾਕਾਰ ਮਰਾਸੀਆਂ ਨੂੰ ਆਪਣੇ ਡਰਾਮੇ ਵਿਚ ਪਾਰਟ ਕਰਦਿਆਂ ਕਿਹੜੀ ਗੱਲ ਬੋਲਣ ਲਈ ਕਹਿੰਦੇ ਹਨ ?

ਉੱਤਰ : ਜਿਹੜੀ ਡਾਇਰੈਕਟਰ ਕਹੇ ।

ਪ੍ਰਸ਼ਨ 8. ਇਕਾਂਗੀ ਦੇ ਦੂਜੇ ਦ੍ਰਿਸ਼ ਵਿਚ ਮੰਚ ਦੇ ਸੱਜੇ-ਖੱਬੇ ਕੀ ਬਣਿਆ ਹੋਇਆ ਹੈ ?

ਉੱਤਰ : ਦੋ ਘਰ ।

ਪ੍ਰਸ਼ਨ 9. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ ?

(ੳ) ਗੱਡੇ ਦਾ ਟੁੱਟਾ ਪਹੀਆ ਦੋਹਾਂ ਘਰਾਂ ਦੇ ਵਿਚਕਾਰ ਪਿਆ ਹੈ ।

(ਅ) ‘ਪਰਤ ਆਉਣ ਤਕ ਇਕਾਂਗੀ ਦਾ ਸਥਾਨ ਪੰਜਾਬ ਦਾ ਕੋਈ ਸ਼ਹਿਰ ਹੈ ।

ਉੱਤਰ : (ੳ) ਸਹੀ, (ਅ) ਗ਼ਲਤ ।

ਪ੍ਰਸ਼ਨ 10. ਢਾਰੇ ਵਿਚ ਕੌਣ ਰਹਿੰਦਾ ਹੈ?

ਉੱਤਰ : ਬਜ਼ੁਰਗ ।

ਪ੍ਰਸ਼ਨ 11. ਦੋਹਾਂ ਘਰਾਂ ਦੇ ਵਿਚਕਾਰ ਢਾਰਾ ਤੇ ਗੱਡੇ ਦਾ ਪਹੀਆ ਕੀ ਦਰਸਾਉਂਦੇ ਹਨ ?

ਉੱਤਰ : ਘਰਾਂ ਦੀ ਵੰਡ ।

ਪ੍ਰਸ਼ਨ 12. ਦ੍ਰਿਸ਼ ਦੂਜੇ ਵਿਚ ਸਭ ਤੋਂ ਪਹਿਲਾਂ ਕਿਹੜਾ ਪਾਤਰ ਸੱਜੇ ਪਾਸਿਉਂ ਨਿਕਲਦਾ ਹੈ ?

ਉੱਤਰ : ਕਰਤਾਰੀ ।

ਪ੍ਰਸ਼ਨ 13. ਕੌਣ ਬਜ਼ੁਰਗ ਨਾਲ ਘੁੰਡ ਕੱਢ ਕੇ ਗੱਲ ਕਰਦੀ ਹੈ?

ਉੱਤਰ : ਕਰਤਾਰੀ ।

ਪ੍ਰਸ਼ਨ 14. ਕਰਤਾਰੀ ਬਜ਼ੁਰਗ ਕੋਲ ਕਿਸ ਵਿਰੁੱਧ ਸ਼ਕਾਇਤ ਕਰਦੀ ਹੈ ?

ਉੱਤਰ : ਸੰਤੀ ਵਿਰੁੱਧ ।

ਪ੍ਰਸ਼ਨ 15. ਕਰਤਾਰੀ ਮਣ ਪੱਕੀ ਕਣਕ ਵਿਚੋਂ ਦਸ ਸੇਰ ਆਟਾ ਨਿਕਲਣ ਦਾ ਕਾਰਨ ਕੀ ਸਮਝਦੀ ਹੈ ?

ਉੱਤਰ : ਸੰਤੀ ਦੀ ਨਜ਼ਰ ।

ਪ੍ਰਸ਼ਨ 16. ਸੰਤੀ ਦੁੱਧ ਦੀ ਬਾਲਟੀ ਨੂੰ ਬਿੱਲੀ ਦੁਆਰਾ ਮੂੰਹ ਲਾਉਣ ਦਾ ਕਾਰਨ ਕੀ ਸਮਝਦੀ ਹੈ ?

ਉੱਤਰ : ਕਰਤਾਰੀ ਦੀ ਨਜ਼ਰ ।

ਪ੍ਰਸ਼ਨ 17. ਕਰਤਾਰੀ ਤੇ ਸੰਤੀ ਕਿਸ ਨੂੰ ਧਮਕੀਆਂ ਦਿੰਦੀਆਂ ਹਨ ?

ਉੱਤਰ : ਇਕ ਦੂਜੀ ਨੂੰ ।

ਪ੍ਰਸ਼ਨ 18. ਸੰਤੀ ਤੇ ਕਰਤਾਰੀ ਇਕ ਦੂਜੀ ਵੱਲ ਕਿਸ ਤਰ੍ਹਾਂ ਝਾਕਦੀਆਂ ਹਨ ?

ਉੱਤਰ : ਕੌੜ ਨਾਲ ।

ਪ੍ਰਸ਼ਨ 19. ਤੀਜੇ ਦ੍ਰਿਸ ਦਾ ਸਮਾਂ ਕਿਹੜਾ ਹੈ ?

ਉੱਤਰ : ਪ੍ਰਭਾਤ ਵੇਲਾ ।

ਪ੍ਰਸ਼ਨ 20. ਤੀਜੇ ਦ੍ਰਿਸ਼ ਦੇ ਆਰੰਭ ਵਿਚ ਬਜ਼ੁਰਗ ਦੇ ਢਾਰੇ ਵਿਚੋਂ ਕਾਹਦੀ ਅਵਾਜ਼ ਆਉਂਦੀ ਹੈ ?

ਉੱਤਰ : ਪਾਠ ਦੀ ।

ਪ੍ਰਸ਼ਨ 21. ਤੀਜੇ ਦ੍ਰਿਸ਼ ਦੇ ਆਰੰਭ ਸਮੇਂ ਸੱਜਣ ਤੇ ਸੁੰਦਰ ਕਿੱਥੇ ਬੈਠੇ ਹਨ?

ਉੱਤਰ : ਆਪੋ ਆਪਣੇ ‘ਚੌਂਕੇ’ ਵਿਚ ।

ਪ੍ਰਸ਼ਨ 22. ਕਰਤਾਰੀ ਆਪਣੇ ਪਤੀ ਸੱਜਣ ਕੋਲ ਕਿਸ ਵਿਰੁੱਧ ਸ਼ਕਾਇਤਾਂ ਕਰਦੀ ਹੈ ?

ਉੱਤਰ : ਸੰਤੀ ਵਿਰੁੱਧ ।

ਪ੍ਰਸ਼ਨ 23. ਸੰਤੀ ਆਪਣੇ ਪਤੀ ਕੋਲ ਕਿਸ ਦੇ ਵਿਰੁੱਧ ਸ਼ਕਾਇਤਾਂ ਕਰਦੀ ਹੈ ?

ਉੱਤਰ : ਕਰਤਾਰੀ ਵਿਰੁੱਧ ।

ਪ੍ਰਸ਼ਨ 24. ਕਰਤਾਰੀ ਦੇ ਪਤੀ ਦਾ ਨਾਂ ਕੀ ਹੈ ?

ਉੱਤਰ : ਸੱਜਣ ।

ਪ੍ਰਸ਼ਨ 25. ਸੰਤੀ ਦੇ ਪਤੀ ਦਾ ਨਾਂ ਕੀ ਹੈ ?

ਉੱਤਰ : ਸੁੰਦਰ ।

ਪ੍ਰਸ਼ਨ 26. ਸੱਜਣ ਤੇ ਸੁੰਦਰ ਦਾ ਆਪਸ ਵਿਚ ਕੀ ਰਿਸ਼ਤਾ ਹੈ ?

ਉੱਤਰ : ਦੋਵੇਂ ਭਰਾ ਹਨ ।

ਪ੍ਰਸ਼ਨ 27. ਸੁੰਦਰ ਤੇ ਸੱਜਣ ਆਪਣੀਆਂ ਪਤਨੀਆਂ ਨੂੰ ਕਿਸ ਤਰ੍ਹਾਂ ਰਹਿਣ ਲਈ ਕਹਿੰਦੇ ਹਨ ?

ਉੱਤਰ : ਇਤਫ਼ਾਕ ਨਾਲ ।

ਪ੍ਰਸ਼ਨ 28. ਦੀਪਾ ਤੇ ਜਿੰਦਾ ਸਵੇਰੇ-ਸਵੇਰੇ ਕਿੱਥੇ ਜਾਣ ਲਈ ਤਿਆਰ ਹੁੰਦੇ ਹਨ ?

ਉੱਤਰ : ਕਾਲਜ ।

ਪ੍ਰਸ਼ਨ 29. ਕਰਤਾਰੀ ਸੰਤੀ ਦੀ ਕੀ ਲਗਦੀ ਹੈ ?

ਉੱਤਰ : ਭੈਣ ਵੀ ਤੇ ਜਿਠਾਣੀ ਵੀ ।

ਪ੍ਰਸ਼ਨ 30. ਸੰਤੀ ਕਰਤਾਰੀ ਦੀ ਕੀ ਲਗਦੀ ਹੈ ?

ਉੱਤਰ : ਭੈਣ ਵੀ ਤੇ ਦਿਰਾਣੀ ਵੀ ।

ਪ੍ਰਸ਼ਨ 31. ਕਰਤਾਰੀ ਦੀਪੇ ਦੀ ਕੀ ਲਗਦੀ ਹੈ ?

ਉੱਤਰ : ਮਾਂ ।

ਪ੍ਰਸ਼ਨ 32. ਜਿੰਦੇ ਦੀ ਮਾਂ ਦਾ ਕੀ ਨਾਂ ਹੈ ?

ਉੱਤਰ : ਸੰਤੀ ।

ਪ੍ਰਸ਼ਨ 33. ਦੀਪੇ ਦੇ ਪਿਓ ਦਾ ਨਾਂ ਕੀ ਹੈ ?

ਉੱਤਰ : ਸੱਜਣ ।

ਪ੍ਰਸ਼ਨ 34. ਜਿੰਦੇ ਦੇ ਪਿਓ ਦਾ ਨਾਂ ਕੀ ਹੈ ?

ਉੱਤਰ : ਸੱਜਣ ।

ਪ੍ਰਸ਼ਨ 35. ਕੌਣ ਜਿੰਦੇ ਦੀ ਮਾਸੀ ਵੀ ਲਗਦੀ ਹੈ ਤੇ ਤਾਈ ਵੀ?

ਉੱਤਰ : ਕਰਤਾਰੀ ।

ਪ੍ਰਸ਼ਨ 36. ਕੌਣ ਦੀਪੇ ਦੀ ਮਾਸੀ ਵੀ ਲਗਦੀ ਹੈ ਤੇ ਚਾਚੀ ਵੀ ?

ਉੱਤਰ : ਸੰਤੀ ।

ਪ੍ਰਸ਼ਨ 37. ਜਿੰਦਾ ਬਾਬੇ ਦੇ ਢਾਰੇ ਤੇ ਗੱਡੇ ਦੇ ਪਹੀਏ ਵਲ ਇਸ਼ਾਰਾ ਕਰ ਕੇ ਉਹ ਸਥਾਨ ਨੂੰ ਕੀ ਨਾਂ ਦਿੰਦਾ ਹੈ?

ਉੱਤਰ : ਨੋ ਮੈਨਜ਼ ਲੈਂਡ ।

ਪ੍ਰਸ਼ਨ 38. ਦੀਪਾ ਬਾਬੇ ਲਈ ਕਿਹੜਾ ਸ਼ਬਦ ਵਰਤਦਾ ਹੈ?

ਉੱਤਰ : ਆਪਣਾ ਰਾਸ਼ਟਰਪਤੀ ।

ਪ੍ਰਸ਼ਨ 39. ਦੀਪਾ ‘ਜੇਠਮਲਾਨੀ’ ਸ਼ਬਦ ਕਿਸ ਲਈ ਵਰਤਦਾ ਹੈ?

ਉੱਤਰ : ਜਿੰਦੇ ਲਈ ।

ਪ੍ਰਸ਼ਨ 40. ਬਜ਼ੁਰਗ ਦਾ ਨਾਂ ਕੀ ਹੈ ?

ਉੱਤਰ : ਪੰਜਾਬ ।

ਪ੍ਰਸ਼ਨ 41. ਬਾਬਾ ਤੇ ਦੋਵੇਂ ਪੋਤੇ ਗੱਡੇ ਦੇ ਪਹੀਏ ਉੱਤੇ ਬੈਠੇ ਕੀ ਪੀਂਦੇ ਹਨ?

ਉੱਤਰ : ਚਾਹ ।

ਪ੍ਰਸ਼ਨ 42. ਦੀਪਾ ਤੇ ਜਿੰਦਾ ਬਜ਼ੁਰਗ ਦੇ ਕੀ ਲਗਦੇ ਹਨ?

ਉੱਤਰ : ਪੋਤੇ

ਪ੍ਰਸ਼ਨ 43. ਦੀਪਾ ਤੇ ਸੱਜਣ ਕਾਹਦੇ ਉੱਤੇ ਕਾਲਜ ਜਾਂਦੇ ਹਨ?

ਉੱਤਰ : ਸਾਈਕਲ ਉੱਤੇ ।

ਪ੍ਰਸ਼ਨ 44. ਪੰਜਵਾਂ ਦ੍ਰਿਸ਼ ਕਿਹੜੇ ਵੇਲੇ ਸ਼ੁਰੂ ਹੁੰਦਾ ਹੈ?

ਉੱਤਰ : ਦੁਪਹਿਰੇ ।

ਪ੍ਰਸ਼ਨ 45. ਕਰਤਾਰੀ ਤੇ ਸੰਤੀ ਵਿਚੋਂ ਲੜਾਈ ਦਾ ਆਰੰਭ ਕੌਣ ਕਰਦੀ ਹੈ ?

ਉੱਤਰ : ਕਰਤਾਰੀ ।

ਪ੍ਰਸ਼ਨ 46. ਸੱਜਣ ਤੇ ਸੁੰਦਰ ਵਿਚੋਂ ਥੋੜ੍ਹੇ ਜਿਹੇ ਨਰਮ ਸੁਭਾ ਦਾ ਕੌਣ ਹੈ ?

ਉੱਤਰ : ਸੁੰਦਰ ।

ਪ੍ਰਸ਼ਨ 47. ਛੇਵੇਂ ਦ੍ਰਿਸ਼ ਦਾ ਸਥਾਨ ਕੀ ਹੈ?

ਉੱਤਰ : ਗੱਡੇ ਦਾ ਪਹੀਆ ।

ਪ੍ਰਸ਼ਨ 48. ਦੀਪਾ ‘ਭੰਗਾਣੀ ਦਾ ਯੁੱਧ’ ਕਿਸ ਨੂੰ ਕਹਿੰਦਾ ਹੈ?

ਉੱਤਰ : ਮਾਂਵਾਂ ਦੀ ਲੜਾਈ ਨੂੰ ।

ਪ੍ਰਸ਼ਨ 49. ਨੂੰਹਾਂ ਦੀ ਲੜਾਈ ਤੇ ਦੋਹਾਂ ਪੁੱਤਰਾਂ ਦੇ ਘਰਾਂ ਦੇ ਅੱਡ-ਅੱਡ ਹੋ ਜਾਣ ਦਾ ਸਭ ਤੋਂ ਵੱਧ ਦੁੱਖ ਕਿਸ ਨੂੰ ਹੈ?

ਉੱਤਰ : ਬਜ਼ੁਰਗ ਨੂੰ ।

ਪ੍ਰਸ਼ਨ 50. ਕੌਣ ਘਰ ਦੇ ਝਗੜੇ ਨੂੰ ਹੱਲ ਕਰਨ ਲਈ ਕੋਈ ਦਲੀਲ ਬਣਾਉਣ ਦੀ ਸੋਚਦੇ ਹਨ?

ਉੱਤਰ : ਦੀਪਾ, ਜਿੰਦਾ ਤੇ ਬਜ਼ੁਰਗ ।

ਪ੍ਰਸ਼ਨ 51. ਸੱਤਵਾਂ ਦ੍ਰਿਸ਼ ਦਿਨ ਦੇ ਕਿਹੜੇ ਵੇਲੇ ਸ਼ੁਰੂ ਹੁੰਦਾ ਹੈ?

ਉੱਤਰ : ਸ਼ਾਮ ਵੇਲੇ ।

ਪ੍ਰਸ਼ਨ 52. ਕੌਣ ਆਪਣਾ ਘਰ ਖੇਤਾਂ ਵਿਚ ਬਣਾਉਣ ਲਈ ਕਹਿੰਦਾ ਹੈ?

ਉੱਤਰ : ਕਰਤਾਰੀ ।

ਪ੍ਰਸ਼ਨ 53. ਕਰਤਾਰੀ ਦੀ ਖੇਤਾਂ ਵਿਚ ਘਰ ਬਣਾਉਣ ਦੀ ਗੱਲ ਦਾ ਕੌਣ-ਕੌਣ ਵਿਰੋਧ ਕਰਦੇ ਹਨ ?

ਉੱਤਰ : ਉਸਦਾ ਪਤੀ ਸੱਜਣ ਅਤੇ ਪੁੱਤਰ ਦੀਪਾ ।

ਪ੍ਰਸ਼ਨ 54. ਕੌਣ ਜ਼ਮੀਨ ਤੇ ਘਰ ਵੇਚ ਕੇ ਸ਼ਹਿਰ ਜਾਣ ਦੀ ਸਲਾਹ ਦਿੰਦਾ ਹੈ ?

ਉੱਤਰ : ਸੰਤੀ ।

ਪ੍ਰਸ਼ਨ 55. ਕੌਣ ਸੰਤੀ ਦੀ ਸ਼ਹਿਰ ਵਿਚ ਜਾ ਕੇ ਵਸਣ ਦੀ ਗੱਲ ਦਾ ਵਿਰੋਧ ਕਰਦਾ ਹੈ ?

ਉੱਤਰ : ਉਸਦਾ ਪਤੀ ਸੁੰਦਰ ਤੇ ਪੁੱਤਰ ਜਿੰਦਾ ।

ਪ੍ਰਸ਼ਨ 56. ਸੰਤੀ ਸ਼ਹਿਰ ਜਾ ਕੇ ਕਿਹੜਾ ਕੰਮ ਚਲਾਉਣ ਦੀ ਗੱਲ ਕਰਦੀ ਹੈ ?

ਉੱਤਰ : ਡੇਅਰੀ ਫ਼ਾਰਮ ।

ਪ੍ਰਸ਼ਨ 57. ਅੱਠਵੇਂ ਦ੍ਰਿਸ਼ ਵਿਚ ਕੌਣ ਬਿਮਾਰ ਹੈ?

ਉੱਤਰ : ਬਜ਼ੁਰਗ ।

ਪ੍ਰਸ਼ਨ 58. ਸੁੰਦਰ ਦੀ ਭਾਬੀ ਦਾ ਨਾਂ ਕੀ ਹੈ?

ਉੱਤਰ : ਕਰਤਾਰੀ ।

ਪ੍ਰਸ਼ਨ 59. ਸੱਜਣ ਤੇ ਸੁੰਦਰ ਦਾ ਆਪਸ ਵਿਚ ਕੀ ਰਿਸ਼ਤਾ ਹੈ ?

ਉੱਤਰ : ਦੋਵੇਂ ਭਰਾ ਹਨ ।

ਪ੍ਰਸ਼ਨ 60. ਬਜ਼ੁਰਗ ਦੇ ਬਿਮਾਰ ਹੋਣ ਦਾ ਕੌਣ-ਕੌਣ ਫ਼ਿਕਰ ਕਰਦੇ ਹਨ ?

ਉੱਤਰ : ਸਾਰੇ ।

ਪ੍ਰਸ਼ਨ 61. ‘ਦ੍ਰਿਸ਼ ਨੌਵੇਂ’ ਵਿਚ ਬਾਪੂ ਦਾ ਮੰਜਾ ਕਿੱਥੇ ਹੈ?

ਉੱਤਰ : ਦੋਹਾਂ ਘਰਾਂ ਦੇ ਵਿਚਕਾਰ ।

ਪ੍ਰਸ਼ਨ 62. ਸੱਜਣ ਤੇ ਸੁੰਦਰ ਬਿਮਾਰ ਬਜ਼ੁਰਗ ਨੂੰ ਕਿੱਥੇ ਲਿਜਾਣਾ ਚਾਹੁੰਦੇ ਹਨ ?

ਉੱਤਰ : ਆਪੋ ਆਪਣੇ ਘਰ ।

ਪ੍ਰਸ਼ਨ 63. ਬਜ਼ੁਰਗ ਦੋਹਾਂ ਘਰਾਂ ਵਿਚ ਜਾਣ ਦੀ ਥਾਂ ਮੱਧ-ਵਿਚਕਾਰ ਲੀਕ ਉੱਤੇ ਡੱਠੇ ਮੰਜੇ ਉੱਤੇ ਜਾਂ ਢਾਰੇ ਵਿੱਚ ਕਿਉਂ ਮਰਨਾ ਚਾਹੁੰਦਾ ਹੈ ?

ਉੱਤਰ : ਕਿਉਂਕਿ ਉਸਨੂੰ ਘਰ ਦੀ ਵੰਡ ਪਸੰਦ ਨਹੀਂ ।

ਪ੍ਰਸ਼ਨ 64. ਕਿਨ੍ਹਾਂ ਦੇ ਸਮਝਾਉਣ ‘ਤੇ ਦੋਵੇਂ ਧਿਰਾਂ ਕਲੇਸ਼ ਤੇ ਘਰ ਦੀ ਵੰਡ ਖ਼ਤਮ ਕਰਨ ਤੇ ਪਿਆਰ ਨਾਲ ਰਹਿਣ ਲਈ ਤਿਆਰ ਹੋ ਜਾਂਦੀਆਂ ਹਨ ?

ਉੱਤਰ : ਦੀਪੇ ਅਤੇ ਜਿੰਦੇ ਦੇ ।

ਪ੍ਰਸ਼ਨ 65. ‘ਪਰਤ ਆਉਣ ਤਕ’ ਇਕਾਂਗੀ ਕੀ ਸੁਨੇਹਾ ਦਿੰਦਾ ਹੈ ?

ਉੱਤਰ : ਪਿਆਰ ਨਾਲ ਰਹਿਣ ਦਾ ।