ਵਸਤੁਨਿਸ਼ਠ ਪ੍ਰਸ਼ਨ : ਜੰਗ ਦਾ ਹਾਲ


ਸ਼ਾਹ ਮੁਹੰਮਦ : ਜੰਗ ਦਾ ਹਾਲ


ਪ੍ਰਸ਼ਨ 1. ‘ਜੰਗ ਦਾ ਹਾਲ’ ਵਿੱਚ ਕਿਹੜੀ ਥਾਂ ਦੀ ਲੜਾਈ ਦਾ ਜ਼ਿਕਰ ਹੈ?

(A) ਜਮਰੌਦ ਦੀ

(B) ਪਿਸ਼ਾਵਰ ਦੀ

(C) ਲਾਹੌਰ ਦੀ

(D) ਫੇਰੂ ਸ਼ਹਿਰ ਦੀ ।

ਉੱਤਰ : ਫੇਰੂ ਸ਼ਹਿਰ ਦੀ ।

ਪ੍ਰਸ਼ਨ 2. ਟੁੰਡਾ ਲਾਟ ਕੌਣ ਸੀ?

ਜਾਂ

ਪ੍ਰਸ਼ਨ. ਅੰਗਰੇਜ਼ ਜਨਰਲ ਕੌਣ ਸੀ ?

(A) ਲਾਰਡ ਹੈਨਰੀ ਹਾਰਡਿੰਗ/ਅੰਗਰੇਜ਼ ਗਵਰਨਰ ਜਨਰਲ

(B) ਲਾਲ ਸਿੰਘ

(C) ਤੇਜਾ ਸਿੰਘ

(D) ਅਬੂਤਬੇਲਾ ।

ਉੱਤਰ : ਲਾਰਡ ਹੈਨਰੀ ਹਾਰਡਿੰਗ/ਅੰਗਰੇਜ਼ ਗਵਰਨਰ ਜਨਰਲ ।

ਪ੍ਰਸ਼ਨ 3. ਗੁੱਸਾ ਕਿਸ ਨੂੰ ਆਇਆ ?

(A) ਟੁੰਡੇ ਲਾਟ ਨੂੰ

(B) ਲਾਲ ਸਿੰਘ ਨੂੰ

(D) ਤੇਜਾ ਸਿੰਘ ਨੂੰ ।

(C) ਸ: ਸ਼ਾਮ ਸਿੰਘ ਨੂੰ

ਉੱਤਰ : ਟੁੰਡੇ ਲਾਟ ਨੂੰ ।

ਪ੍ਰਸ਼ਨ 4. ਲੜਾਈ ਵਿੱਚ ਕਿਸ ਦੀ ਹਾਰ ਹੋਈ?

ਉੱਤਰ : ਸਿੱਖਾਂ ਦੀ ।

ਪ੍ਰਸ਼ਨ 5. ਮੈਦਾਨ ਕਿਨ੍ਹਾਂ ਦੇ ਹੱਥ ਆਇਆ?

ਉੱਤਰ : ਫ਼ਿਰੰਗੀਆਂ ਦੇ/ਅੰਗਰੇਜਾਂ ਦੇ ।

ਪ੍ਰਸ਼ਨ 6. ਕਵੀ ਨੇ ‘ਸਰਕਾਰ’ ਸ਼ਬਦ ਕਿਸ ਲਈ ਵਰਤਿਆ ਹੈ?

ਉੱਤਰ : ਮਹਾਰਾਜਾ ਰਣਜੀਤ ਸਿੰਘ ਲਈ ।

ਪ੍ਰਸ਼ਨ 7. ਸ਼ਾਹ ਮੁਹੰਮਦ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਨੂੰ ਕਿਨ੍ਹਾਂ ਦੀ ਜੰਗ ਸਮਝਦਾ ਸੀ?

ਜਾਂ

ਪ੍ਰਸ਼ਨ. ਕਵੀ ਨੇ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਨੂੰ ਕੀ ਨਾਂ ਦਿੱਤਾ ਹੈ?

ਉੱਤਰ : ਜੰਗ ਹਿੰਦ-ਪੰਜਾਬ ।

ਪ੍ਰਸ਼ਨ 8. ਸ਼ਾਹ ਮੁਹੰਮਦ ਸਿੱਖ ਫ਼ੌਜ ਦੀ ਹਾਰ ਦਾ ਕਾਰਨ ਕੀ ਸਮਝਦਾ ਹੈ?

ਉੱਤਰ : ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ।

ਪ੍ਰਸ਼ਨ 9. ਸ਼ਾਹ ਮੁਹੰਮਦ ਅਨੁਸਾਰ ਸਿੱਖ ਫੌਜਾਂ ਅੰਗਰੇਜ਼ਾਂ ਵਿਰੁੱਧ ਕਿਸ ਤਰ੍ਹਾਂ ਲੜੀਆਂ ਸਨ?

ਉੱਤਰ : ਬਹਾਦਰੀ ਨਾਲ ।

ਪ੍ਰਸ਼ਨ 10. ਖਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ-

(ੳ) ਸਿੱਖ ਫ਼ੌਜਾਂ ਦੀ ਫੇਰੂ ਸ਼ਹਿਰ ਦੇ ਮੈਦਾਨ ਵਿਚ ……….ਨਾਲ ਭਿਆਨਕ ਲੜਾਈ ਹੋਈ।

(ਅ) ਸਿੱਖਾਂ ਨੇ ਇੰਨੇ ਅੰਗਰੇਜ਼ ਮਾਰੇ ਕਿ ਉਨ੍ਹਾਂ ਦਾ ਲੰਡਨ ……….ਔਰਤਾਂ ਦਾ ਸ਼ਹਿਰ ਬਣ ਕੇ ਰਹਿ ਗਿਆ ਜਾਪਦਾ ਸੀ।

(ੲ) ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਅਸਲ ਵਿੱਚ………. ਦਾ ਜੰਗ ਸੀ।

(ਸ) ਮਹਾਰਾਜਾ ………. ਦੀ ਅਣਹੋਂਦ ਕਾਰਨ ਜਿੱਤੀਆਂ ਸਿੱਖ ਫ਼ੌਜਾਂ ਦੇ ਪੱਲੇ ਹਾਰ ਪਈ।

ਉੱਤਰ : (ੳ) ਅੰਗਰੇਜ਼ਾਂ, (ਅ) ਰੰਡੀਆਂ, (ੲ) ਹਿੰਦ-ਪੰਜਾਬ, (ਸ) ਰਣਜੀਤ ਸਿੰਘ ।

ਪ੍ਰਸ਼ਨ 11. ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ?

(ੳ) ਸਿੱਖ ਫ਼ੌਜਾਂ ਅੰਗਰੇਜ਼ਾਂ ਵਿਰੁੱਧ ਡਟ ਕੇ ਨਾ ਲੜੀਆਂ।

(ਅ) ਸਿੱਖ ਫ਼ੌਜਾਂ ਦੀ ਹਾਰ ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਕਾਰਨ ਹੋਈ।

ਉੱਤਰ : (ੳ) ਗਲਤ, (ਅ) ਠੀਕ ।

ਪ੍ਰਸ਼ਨ 12. ਸ਼ਾਹ ਮੁਹੰਮਦ ਦੀ ਕਿਹੜੀ ਰਚਨਾ ਪ੍ਰਸਿੱਧ ਹੈ?

ਉੱਤਰ : ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ।

ਪ੍ਰਸ਼ਨ 13. ਸ਼ਾਹ ਮੁਹੰਮਦ ਦਾ ਜਨਮ ਕਦੋਂ ਹੋਇਆ?

ਉੱਤਰ : 1782 ਈ: ।

ਪ੍ਰਸ਼ਨ 14. ਸ਼ਾਹ ਮੁਹੰਮਦ ਦਾ ਦੇਹਾਂਤ ਕਦੋਂ ਹੋਇਆ?

ਉੱਤਰ : 1862 ਈ: ।

ਪ੍ਰਸ਼ਨ 15. ਸ਼ਾਹ ਮੁਹੰਮਦ ਕਿਸ ਕਾਵਿ-ਧਾਰਾ ਦਾ ਕਵੀ ਹੈ?

ਉੱਤਰ : ਬੀਰ ਕਾਵਿ-ਧਾਰਾ ।

ਪ੍ਰਸ਼ਨ 16. ਸ਼ਾਹ ਮੁਹੰਮਦ ਨੇ ਕਿੱਸਾ ਲਿਖਿਆ ਜਾਂ ਜੰਗਨਾਮਾ?

ਉੱਤਰ : ਜੰਗਨਾਮਾ ।

ਪ੍ਰਸ਼ਨ 17. ਕਿਸ ਨੂੰ ‘ਪੰਜਾਬ ਦਾ ਕੌਮੀ ਕਵੀ’ ਕਿਹਾ ਜਾਂਦਾ ਹੈ?

ਉੱਤਰ : ਸ਼ਾਹ ਮੁਹੰਮਦ ਨੂੰ ।

ਪ੍ਰਸ਼ਨ 19. ਸ਼ਾਹ ਮੁਹੰਮਦ ਦਾ ਦੇਹਾਂਤ ਕਦੋਂ ਹੋਇਆ?

ਉੱਤਰ : 1862 ਈ:।