CBSEEducationParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਮੇਰੇ ਮਾਤਾ ਜੀ


1. ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਪ੍ਰਤਾਪ ਕੌਰ ਹੈ।

2. ਉਹਨਾਂ ਦੀ ਉਮਰ 35 ਸਾਲ ਹੈ।

3. ਉਹਨਾਂ ਦੀ ਸਿਹਤ ਬਹੁਤ ਚੰਗੀ ਹੈ।

4. ਉਹ ਸਾਫ਼ ਸੁਥਰੇ ਕੱਪੜੇ ਪਾਉਂਦੇ ਹਨ।

5. ਮੇਰੇ ਮਾਤਾ ਜੀ ਬੀ. ਏ. ਪੜ੍ਹੇ ਹੋਏ ਹਨ।

6. ਉਹ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਹਨ।

7. ਉਹ ਸਾਡੇ ਲਈ ਖਾਣਾ ਬਣਾਉਂਦੇ, ਕੱਪੜੇ ਧੋਂਦੇ ਅਤੇ ਹਰੇਕ ਦੀ ਜ਼ਰੂਰਤ ਦਾ ਧਿਆਨ ਰੱਖਦੇ ਹਨ।

8. ਉਹ ਨਿਤ ਸਵੇਰੇ ਜਲਦੀ ਉੱਠ ਕੇ ਗੁਰਦੁਆਰੇ ਜਾਂਦੇ ਹਨ।

9. ਉਹ ਅਕਸਰ ਮੇਰੇ ਪਿਤਾ ਜੀ ਦੇ ਕੰਮ ਵਿੱਚ ਵੀ ਹੱਥ ਵਟਾਉਂਦੇ ਹਨ।

10. ਉਹ ਆਪਣੇ ਮੁਹੱਲੇ ਵਿੱਚ ਚੰਗੇ ਸਤਿਕਾਰੇ ਜਾਂਦੇ ਹਨ।

11. ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ।

12. ਉਹ ਮੇਰੇ ਪਿਤਾ ਜੀ ਦਾ ਬਹੁਤ ਸਤਿਕਾਰ ਕਰਦੇ ਹਨ।

13. ਉਹ ਬੱਚਿਆਂ ਨੂੰ ਹਰ ਹੀਲੇ ਖ਼ੁਸ਼ ਰੱਖਦੇ ਹਨ।

14. ਉਹ ਬੱਚਿਆਂ ਦੇ ਭਵਿੱਖ ਦਾ ਬਹੁਤ ਖਿਆਲ ਰੱਖਦੇ ਹਨ।

15. ਇਹੋ ਜਿਹੀ ਮਾਂ ਸਭ ਨੂੰ ਮਿਲੇ।