CBSEEducationKidsParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ – ਮੇਰੇ ਪਿਤਾ ਜੀ


1. ਮੇਰੇ ਪਿਤਾ ਜੀ ਦਾ ਨਾਂ ਸ. ਪ੍ਰੀਤਮ ਸਿੰਘ ਹੈ।

2. ਉਹਨਾਂ ਦੀ ਉਮਰ 40 ਸਾਲ ਹੈ।

3. ਉਹ ਸੁਡੌਲ ਸਰੀਰ ਤੇ ਸੰਗੀ ਸਿਹਤ ਦੇ ਮਾਲਕ ਹਨ।

4. ਉਹ ਐਮ. ਏ. ਪੀ. ਐੱਚ. ਡੀ. ਹਨ।

5. ਉਹ ਇਕ ਕਾਲਜ ਵਿੱਚ ਅੰਗ੍ਰੇਜ਼ੀ ਦੇ ਲੈਕਚਰਾਰ ਹਨ।

6. ਉਹ ਹਰ ਰੋਜ਼ ਸਵੇਰੇ ਉੱਠ ਕੇ ਸੈਰ ਨੂੰ ਜਾਂਦੇ ਹਨ ਤੇ ਫਿਰ ਇਸ਼ਨਾਨ ਕਰਦੇ ਹਨ।

7. ਉਹ ਗੁਰਦਵਾਰੇ ਜਾ ਕੇ ਨਿਤਨੇਮ ਕਰਨ ਤੋਂ ਬਾਅਦ ਹੀ ਕੁਝ ਖਾਂਦੇ ਹਨ।

8. ਉਹ ਹਰ ਰੋਜ਼ ਕਾਲਜ ਸਮੇਂ ਸਿਰ ਪਹੁੰਚਦੇ ਹਨ।

9. ਉਹਨਾਂ ਦੇ ਬਹੁਤ ਸਾਰੇ ਮਿੱਤਰ ਹਨ, ਜਿਨ੍ਹਾਂ ਵਿੱਚ ਉਹ ਹਰਮਨ ਪਿਆਰੇ ਹਨ।

10. ਮੇਰੇ ਪਿਤਾ ਜੀ ਮੁਹੱਲੇ ਦੀ ਭਲਾਈ ਸਭਾ ਦੇ ਸੈਕਟਰੀ ਹਨ।

11. ਉਹ ਨਿਰਪੱਖ ਹੋ ਕੇ ਗਲੀ ਵਿੱਚ ਹੋਣ ਵਾਲੇ ਝਗੜੇ ਨਿਬੇੜਦੇ ਹਨ।

12. ਉਹ ਹਰ ਰੋਜ਼ ਅਖ਼ਬਾਰ ਪੜ੍ਹਨੀ ਕਦੀ ਨਹੀਂ ਭੁੱਲਦੇ।

13. ਉਹਨਾਂ ਨੂੰ ਰਾਜਨੀਤੀ ਬਾਰੇ ਵੀ ਖ਼ੂਬ ਗਿਆਨ ਹੈ।

14. ਉਹ ਸਾਡੇ ਮਾਤਾ ਜੀ ਨਾਲ ਪਿਆਰ ਨਾਲ ਰਹਿੰਦੇ ਹਨ ਅਤੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ।

15. ਪਰਮਾਤਮਾ ਉਹਨਾਂ ਨੂੰ ਸਦਾ ਖੁਸ਼ ਰੱਖੇ।