ਪੈਰਾ ਰਚਨਾ : ਭਾਰਤ ਮਾਤਾ ਲਈ ਮੇਰਾ ਸੁਪਨਾ
ਭਾਰਤ ਮਾਤਾ ਲਈ ਮੇਰਾ ਸੁਪਨਾ
ਭਾਰਤ ਮਾਤਾ ਆਪਣੇ ਹਿਮਾਲਿਆ ਪਰਬਤਾਂ ਦੇ ਨਾਲ ਅਸਮਾਨ ਤੇ ਸੁਨਹਿਰੇ ਪੰਛੀ ਦੀ ਤਰ੍ਹਾਂ ਹੈ। ਮੈਨੂੰ ਭਾਰਤੀ ਹੋਣ ‘ਤੇ ਮਾਣ ਹੈ। ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਆਸ ਹੈ ਕਿ ਮੇਰਾ ਦੇਸ਼ ਆਪਣੀ ਸਮਰਥਾ ਤੇ ਗੁਣਾਂ ਕਰਕੇ ਇੱਕ ਮਹਾਨ ਦੇਸ਼ ਬਣੇਗਾ।
ਮੇਰਾ ਭਾਰਤ ਮਾਤਾ ਲਈ ਇੱਕ ਸੁਪਨਾ ਹੈ। ਭਾਰਤ ਦੇ ਲੋਕ ਆਤਮ-ਨਿਰਭਰ ਹੋ ਸਕਣ। ਇਸ ਲਈ ਸਾਨੂੰ ਸਾਰੀਆਂ ਜ਼ਮੀਨਾਂ ਨੂੰ ਉਪਜਾਊ ਬਣਾਉਣਾ ਪਵੇਗਾ। ਨਵੀਂ ਤਰ੍ਹਾਂ ਦੇ ਬੀਜਾਂ ਅਤੇ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਉੱਨਤ ਕਰਕੇ ਇਸ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਬਣਾਉਣਾ ਚਾਹੀਦਾ ਹੈ।
ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਬਚਾਉਣਾ ਪਵੇਗਾ। ਅਧਿਆਪਕਾਂ ਅਤੇ ਡਾਕਟਰਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਸਕੂਲਾਂ ਅਤੇ ਕਾਲਜਾਂ ਨੂੰ ਰਾਜਨੀਤੀ ਤੇ ਭ੍ਰਿਸ਼ਟਾਚਾਰ ਤੋਂ ਦੂਰ ਰੱਖਣਾ ਚਾਹੀਦਾ ਹੈ। ਰਾਸ਼ਟਰੀ ਆਮਦਨ ਦੀ ਬਰਾਬਰ ਵੰਡ ਹੋਣੀ ਚਾਹੀਦੀ ਹੈ।