ਲਿਪੀ ਤੇ ਗੁਰਮੁਖੀ ਲਿਪੀ


ਲਿਪੀ


ਪ੍ਰਸ਼ਨ 1. ਲਿਪੀ ਕੀ ਹੁੰਦੀ ਹੈ ?

ਜਾਂ

ਪ੍ਰਸ਼ਨ. ਲਿਪੀ ਤੋਂ ਕੀ ਭਾਵ ਹੈ?

ਜਾਂ

ਪ੍ਰਸ਼ਨ. ਲਿਪੀ ਕਿਸ ਨੂੰ ਆਖਦੇ ਹਨ?

ਉੱਤਰ : ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕੁੱਝ ਚਿੰਨ੍ਹ ਵਰਤੇ ਜਾਂਦੇ ਹਨ। ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ ‘ਲਿਪੀ’ ਕਿਹਾ ਜਾਂਦਾ ਹੈ।

ਪ੍ਰਸ਼ਨ 2. ਬੋਲੀ ਤੇ ਲਿਪੀ ਦਾ ਕੀ ਸੰਬੰਧ ਹੈ?

ਉੱਤਰ : ਲਿਪੀ ਬੋਲੀ ਨੂੰ ਲਿਖਤੀ ਰੂਪ ਵਿੱਚ ਪੇਸ਼ ਕਰਦੀ ਹੈ। ਇਹ ਇਕ ਤਰ੍ਹਾਂ ਨਾਲ ਬੋਲੀ ਦਾ ਪਹਿਰਾਵਾ ਹੈ। ਇਸ ਰਾਹੀਂ ਬੇਲੀ ਸੂਖਮ ਨਾ ਰਹਿ ਕੇ ਸਾਕਾਰ ਰੂਪ ਧਾਰ ਲੈਂਦੀ ਹੈ।


ਵਰਨ ਜਾਂ ਅੱਖਰ

ਪ੍ਰਸ਼ਨ 3. ਵਰਨ ਜਾਂ ਅੱਖਰ ਕਿਸ ਨੂੰ ਆਖਦੇ ਹਨ?

ਜਾਂ

ਪ੍ਰਸ਼ਨ. ਵਰਨ ਦੀ ਪਰਿਭਾਸ਼ਾ ਲਿਖੋ ।

ਉੱਤਰ : ਮਨੁੱਖ ਜਦੋਂ ਬੋਲਦਾ ਹੈ, ਤਾਂ ਉਸ ਦੇ ਮੂੰਹੋਂ ਭਿੰਨ-ਭਿੰਨ ਪ੍ਰਕਾਰ ਦੀਆਂ ਅਵਾਜਾਂ (ਧੁਨੀਆਂ) ਨਿਕਲਦੀਆਂ ਹਨ। ਇਨ੍ਹਾਂ ਨੂੰ ਪ੍ਰਗਟ ਕਰਨ ਲਈ, ਜੋ ਚਿੰਨ੍ਹ ਮਿੱਥੇ ਗਏ ਹਨ, ਉਨ੍ਹਾਂ ਨੂੰ ਉਨ੍ਹਾਂ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ : ਜਿਵੇਂ-ਕ, ਚ, ਟ, ਤ, ਪ।

ਪ੍ਰਸ਼ਨ 4. ਵਰਨਮਾਲਾ ਕੀ ਹੁੰਦੀ ਹੈ?

ਉੱਤਰ : ਵਿਸ਼ੇਸ਼ ਤਰਤੀਬ ਵਿੱਚ ਲਿਖੇ ਕਿਸੇ ਲਿਪੀ ਦੇ ਸਾਰੇ ਅੱਖਰਾਂ ਨੂੰ ਵਰਨਮਾਲਾ’ ਕਿਹਾ ਜਾਂਦਾ ਹੈ।


ਗੁਰਮੁਖੀ ਲਿਪੀ

ਪ੍ਰਸ਼ਨ 5. ਪੰਜਾਬੀ ਬੋਲੀ (ਭਾਸ਼ਾ) ਨੂੰ ਲਿਖਣ ਲਈ ਕਿਹੜੀ ਲਿਪੀ ਢੁੱਕਵੀਂ ਹੈ? ਤੇ ਕਿਉਂ?

ਜਾਂ

ਪ੍ਰਸ਼ਨ. ਪੰਜਾਬੀ ਬੋਲੀ (ਭਾਸ਼ਾ) ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ?

ਉੱਤਰ : ਪੰਜਾਬੀ ਬੋਲੀ (ਭਾਸ਼ਾ) ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਪੂਰੀ ਤਰ੍ਹਾਂ ਢੁੱਕਵੀਂ ਲਿਪੀ ਹੈ ਕਿਉਂਕਿ ਦੇਵਨਾਗਰੀ, ਫ਼ਾਰਸੀ ਤੇ ਅੰਗਰੇਜ਼ੀ ਆਦਿ ਲਿਪੀਆਂ ਇਸਦੀਆਂ ਧੁਨੀਆਂ ਨੂੰ ਪੂਰੀ ਤਰ੍ਹਾਂ ਤੇ ਠੀਕ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੀਆਂ।


ਲਗਾਂ-ਮਾਤਰਾ

ਪ੍ਰਸ਼ਨ 6. ਲਗਾਂ-ਮਾਤਰਾ ਕੀ ਹੁੰਦੀਆਂ ਹਨ?

ਜਾਂ

ਪ੍ਰਸ਼ਨ. ਆਪਣੀ ਮਾਤ-ਭਾਸ਼ਾ ਪੰਜਾਬੀ ਦੀਆਂ ਲਗਾਂ ਚਿੰਨ੍ਹਾਂ ਸਹਿਤ ਲਿਖੋ ।

ਜਾਂ

ਪ੍ਰਸ਼ਨ. ਲਗਾਂ ਤੋਂ ਕੀ ਭਾਵ ਹੈ?

ਉੱਤਰ : ਲਗਾਂ-ਮਾਤਰਾ ਸ੍ਵਰਾਂ ਦੇ ਚਿੰਨ੍ਹ ਹੁੰਦੇ ਹਨ। ਪੰਜਾਬੀ ਵਿੱਚ ਭਾਵੇਂ ਤਿੰਨ ਅੱਖਰ ੳ, ਅ, ੲ ਹੀ ਸ੍ਵਰ ਹਨ, ਪਰੰਤੂ ਵਰਤੋਂ ਵਿੱਚ ਇਨ੍ਹਾਂ ਦੀ ਗਿਣਤੀ ਦਸ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ-

ਅ, ਆ, ਇ. ਈ, ਉ, ਊ, ਏ, ਐ, ਓ, ਔ। ਬੋਲੀ ਨੂੰ ਲਿਖਣ ਲਈ ਵਿਅੰਜਨਾਂ ਨਾਲ ਇਨ੍ਹਾਂ ਸ੍ਵਰਾਂ ਦੇ ਕੇਵਲ ਚਿੰਨ੍ਹਾ : ਕੰਨਾ ( ਾ ), ਸਿਹਾਰੀ (ਿ), ਬਿਹਾਰੀ (ੀ), ਔਕੜ (ੁ) ਦਲੱਕੜ (ੂ). ਲਾ (ੇ), ਦੁਲਾਵਾਂ (ੈ). ਹੋੜਾ (ੋ) ਤੇ ਕਨੌੜਾ (ੌ) ਹੀ ਵਰਤੇ ਜਾਂਦੇ ਹਨ। ਇਨ੍ਹਾਂ ਚਿੰਨ੍ਹਾਂ ਨੂੰ ਲਗਾ-ਮਾਤਰਾ ਕਿਹਾ ਜਾਂਦਾ ਹੈ। ਮੁਕਤਾ (ਅ) ਦਾ ਕੋਈ ਚਿੰਨ੍ਹ ਨਹੀਂ।

ਪ੍ਰਸ਼ਨ 7. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਇਸ ਦੇ ਕਿੰਨੇ ਵਰਨ ਜਾਂ ਅੱਖਰ ਹਨ?

ਉੱਤਰ : ਪੰਜਾਬੀ ਭਾਸ਼ਾ ਦੀ ਢੁੱਕਵੀਂ ਲਿਪੀ ਗੁਰਮੁਖੀ ਹੈ। ਇਸ ਦੇ 35 ਅੱਖਰ ਪੁਰਾਣੇ ਹਨ। ਇਨ੍ਹਾਂ ਵਿੱਚ ਫ਼ਾਰਸੀ ਦੀਆਂ ਪੰਜ ਧੁਨੀਆਂ ਦੇ ਅੱਖਰ ਸ਼, ਖ਼, ਗ਼, ਜ਼, ਫ਼ ਅਤੇ ਨਵੇਂ ਅੱਖਰ ਲ਼ ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੀ ਗਿਣਤੀ 41 ਹੋ ਗਈ ਹੈ।

ਪ੍ਰਸ਼ਨ 8. ਗੁਰਮੁਖੀ ਲਿਪੀ ਦੇ ਪਹਿਲਾਂ ਪ੍ਰਚਲਿਤ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਨਵੇਂ ਅੱਖਰ ਬਣਾਏ ਗਏ ਹਨ। ਇਹ ਨਵੇਂ ਅੱਖਰ ਕਿਹੜੇ ਹਨ ਤੇ ਇਨ੍ਹਾਂ ਨੂੰ ਬਣਾਉਣ ਦੀ ਲੋੜ ਕਿਉਂ ਪਈ?

ਜਾਂ

ਪ੍ਰਸ਼ਨ. ਪੰਜਾਬੀ ਵਰਨਮਾਲਾ ਦੀ ਨਵੀਨ ਟੋਲੀ ਨੂੰ ਲਿਖੋ।

ਉੱਤਰ : ਗੁਰਮੁਖੀ ਦੇ ਪਹਿਲਾਂ ਪ੍ਰਚਲਿਤ ਹੇਠ ਲਿਖੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਪਾ ਕੇ ਨਵੇਂ ਅੱਖਰ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਲੋੜ ਉਰਦੂ-ਫ਼ਾਰਸੀ ਵਿਚੋਂ ਆਏ ਸ਼ਬਦਾਂ ਦੀਆਂ ਧੁਨੀਆਂ ਨੂੰ ਪ੍ਰਗਟ ਕਰਨ ਲਈ ਪਈ। ਇਨ੍ਹਾਂ ਨੂੰ ਪੰਜਾਬੀ ਵਰਨਮਾਲਾ ਦੀ ਨਵੀਨ ਟੋਲੀ ਕਿਹਾ ਜਾਂਦਾ ਹੈ। ਇਹ ਅੱਖਰ ਹੇਠ ਲਿਖੇ ਹਨ-

ਸ਼, ਖ਼, ਗ਼, ਜ਼, ਫ਼ ।

ਇਨ੍ਹਾਂ ਤੋਂ ਇਲਾਵਾ ਪੰਜਾਬੀ ਦੀ ਇੱਕ ਉਲਟ-ਜੀਭੀ ਧੁਨੀ, ਜਿਸ ਦੇ ਉਚਾਰਨ ਨਾਲ ਜੀਭ ਤਾਲੂ ਨਾਲ ਲਗਦੀ ਹੈ, ਨੂੰ ਪ੍ਰਗਟ ਕਰਨ ਲਈ ‘ਲ’ ਦੇ ਪੈਰ ਵਿੱਚ ਬਿੰਦੀ ਪਾ ਕੇ ‘ਲ਼’ ਧੁਨੀ ਬਣਾਈ ਗਈ ਹੈ।

ਪ੍ਰਸ਼ਨ 9. ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਂ ਪ੍ਰਸਿੱਧ ਹਨ?

ਉੱਤਰ : ਗੁਰਮੁਖੀ ਲਿਪੀ ਦੇ ‘ਪੈਂਤੀ’, ‘ਪੈਂਤੀ ਅੱਖਰੀ’ ਤੇ ਪੰਜਾਬੀ ਲਿਪੀ ਤਿੰਨ ਹੋਰ ਨਾਂ ਪ੍ਰਸਿੱਧ ਹਨ।

ਪ੍ਰਸ਼ਨ 10. ਲਿਪੀ ਤੇ ਵਰਨਮਾਲਾ ਵਿੱਚ ਕੀ ਅੰਤਰ ਹੈ?

ਉੱਤਰ : ਲਿਪੀ ਉਨ੍ਹਾਂ ਸਾਰੇ ਚਿੰਨ੍ਹਾਂ (ਵਰਨਾਂ ਤੇ ਲਗਾ-ਮਾਤਰਾਂ) ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਤੋਂ ਕਿਸੇ ਬੋਲੀ ਨੂੰ ਲਿਖਤੀ ਰੂਪ ਦੇਣ ਦਾ ਕੰਮ ਲਿਆ ਜਾਂਦਾ ਹੈ। ਪਰ ਵਰਨਮਾਲਾ ਵਿੱਚ ਕੇਵਲ ਵਰਨ (ਅੱਖਰ) ਹੀ ਸ਼ਾਮਲ ਕੀਤੇ ਹਨ ਤੇ ਉਹ ਵਿਸ਼ੇਸ਼ ਤਰਤੀਬ ਵਿੱਚ ਲਿਖੇ ਜਾਂਦੇ ਹਨ।

ਪ੍ਰਸ਼ਨ 11. ਪੰਜਾਬੀ (ਗੁਰਮੁਖੀ) ਵਿਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ? ਉਨ੍ਹਾਂ ਦੇ ਨਾਂ ਲਿਖੋ।

ਉੱਤਰ : ਪੰਜਾਬੀ (ਗੁਰਮੁਖੀ) ਵਿਚ ਵਰਤੀਆਂ ਜਾਣ ਵਾਲੀਆਂ ਲਗਾਂ ਦੀ ਗਿਣਤੀ ਦਸ ਹੈ। ਇਨ੍ਹਾਂ ਦੇ ਨਾਂ ਤੇ ਚਿੰਨ੍ਹ (ਮਾਤਰਾ) ਹੇਠ ਦਿੱਤੇ ਹਨ-

ਮੁਕਤਾ (ਇਸ ਦਾ ਕੋਈ ਚਿੰਨ੍ਹ ਨਹੀਂ), ਕੰਨਾ (ਾ), ਸਿਹਾਰੀ : ਿ, ਬਿਹਾਰੀ ( ੀ), ਔਂਕੜ ( ੁ), ਦੁਲੈਂਕੜ  (ੂ), ਲਾਂ ( ੇ ), ਦੁਲਾਂ ( ੈ), ਹੋੜਾ (ੋ) ਤੇ ਕਨੌੜਾ :ੌ)।

ਪ੍ਰਸ਼ਨ 12. ”ਲਗਾਂ ਤੋਂ ਜਾਣੂ ਹੋਏ ਬਿਨਾਂ ਸ਼ੁੱਧ ਪੰਜਾਬੀ ਨਾ ਬੋਲੀ ਤੇ ਨਾ ਹੀ ਲਿਖੀ ਜਾ ਸਕਦੀ ਹੈ।” ਸਿੱਧ ਕਰੋ।

ਉੱਤਰ : ਇਹ ਗੱਲ ਠੀਕ ਹੈ ਕਿ ਲਗਾਂ ਤੋਂ ਜਾਣੂ ਹੋਏ ਬਿਨਾਂ ਸ਼ੁੱਧ ਪੰਜਾਬੀ ਲਿਖੀ ਨਹੀਂ ਜਾ ਸਕਦੀ ਕਿਉਂਕਿ ਲਗਾਂ ਦੀ ਵਰਤੋਂ ਨਾਲ ਹੀ ਸ੍ਵਰਾਂ ਤੇ ਵਿਅੰਜਨਾਂ ਦੇ ਹ੍ਰਸਵ ਜਾਂ ਦੀਰਘ ਉਚਾਰਨ ਦੇ ਭਿੰਨ-ਭਿੰਨ ਰੂਪਾਂ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ : ਜਿਵੇਂ- ਸ, ਸਿ, ਸਾ, ਸੁ, ਸੂ, ਸੋ, ਸੌ, ਸੇ, ਸੈ ਆਦਿ। ਲਗਾਂ ਦਾ ਸੰਬੰਧ ਲਿਖਣ ਨਾਲ ਹੈ, ਬੋਲਣ ਨਾਲ ਨਹੀਂ। ਇਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਕੋਈ ਅਨਪੜ੍ਹ ਵੀ ਬੋਲੀ ਦਾ ਸ਼ੁੱਧ ਉਚਾਰਨ ਕਰ ਸਕਦਾ ਹੈ। ਉਚਾਰਨ ਵਿਚ ਸ੍ਵਰ ਤੇ ਵਿਅੰਜਨ ਆਪਣੇ ਆਪ ਹ੍ਰਸਵ ਜਾਂ ਦੀਰਘ ਬਣ ਜਾਂਦੇ ਹਨ।

ਪ੍ਰਸ਼ਨ 13. ਮੁਕਤਾ ਕੀ ਹੈ ?

ਜਾਂ

ਪ੍ਰਸ਼ਨ. ਮੁਕਤਾ ਲਗ ਕੀ ਹੁੰਦੀ ਹੈ? ਵਰਤੋਂ ਵੀ ਕਰੋ।

ਉੱਤਰ : ਮੁਕਤਾ ਇਕ ਹ੍ਰਸਵ ਸ੍ਵਰ (ਲਗ) ਹੈ, ਜਿਸ ਦਾ ਕੋਈ ਚਿੰਨ੍ਹ ਨਹੀਂ। ਇਸ ਦੀ ਅਵਾਜ਼ ‘ਅ’ ਦੇ ਬਰਾਬਰ ਹੁੰਦੀ ਹੈ, ਜਿਵੇਂ-ਘੜਾ = ਘ + ਅ + ੜ + ਆ।

ਪ੍ਰਸ਼ਨ 14. ਪੰਜਾਬੀ ਦੇ ਵਿਅੰਜਨਾਂ ਅਤੇ ਸ੍ਵਰਾਂ (ੳ, ਅ, ੲ) ਨਾਲ ਕਿਹੜੀਆਂ-ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ?

ਉੱਤਰ : ਪੰਜਾਬੀ ਦੀਆਂ ਸਾਰੀਆਂ ਲਗਾਂ ਸਾਰੇ ਵਿਅੰਜਨਾਂ ਨਾਲ ਲਗਦੀਆਂ ਹਨ। ਪਰ ਸ੍ਵਰਾਂ – ੳ, ਅ, ੲ- ਨਾਲ ਸਾਰੀਆਂ ਨਹੀਂ ਲੱਗ ਸਕਦੀਆਂ । ੳ, ਅ, ੲ ਨਾਲ ਲਗਾ ਇਸ ਪ੍ਰਕਾਰ ਲਗਦੀਆਂ ਹਨ :

ਅ, ਆ, ਇ, ਈ, ਉ, ਊ, ਏ, ਐ, ਓ, ਔ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਅ’ ਨਾਲ ਮੁਕਤਾ ਕੰਨਾ (ਾ) ਦੁਲਾਵਾਂ ( ੈ) ਤੇ ਕਨੌੜਾ ( ੌ ) ਅਤੇ ‘ੲ’ ਨਾਲ ਸਿਹਾਰੀ (f), ਬਿਹਾਰੀ (  ੀ ) ਤੇ ਲਾਂ ( ੇ) ੳ ਨਾਲ ਕੇਵਲ ਔਕੜ  ( ੁ ), ਦੁਲੈਂਕੜ :ੂ ਤੇ ਹੋੜਾ : ੋ ਲਗਾਂ ਲਗਦੀਆਂ ਹਨ।

ਪ੍ਰਸ਼ਨ 15. ਪੰਜਾਬੀ ਦੇ ਦਸ ਸ੍ਵਰ ਅੱਖਰ ਕਿਹੜੇ-ਕਿਹੜੇ ਹਨ?

ਉੱਤਰ : ਪੰਜਾਬੀ ਦੇ ਦਸ ਸ੍ਵਰ ਅੱਖਰ ਹੇਠ ਲਿਖੇ ਹਨ :

ਅ, ਆ, ਇ, ਈ, ਉ, ਊ, ਏ, ਐ, ਓ, ਔ ।

ਪ੍ਰਸ਼ਨ 16. ਉਹ ਕਿਹੜਾ ਅੱਖਰ ਹੈ, ਜਿਸ ਨਾਲ ਹੋੜਾ ਲਾਉਣ ਨਾਲ, ਉਸ ਦਾ ਮੂੰਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ?

ਉੱਤਰ : ‘ੳ’ ਅਜਿਹਾ ਅੱਖਰ ਹੈ, ਜਿਸ ਨਾਲ ਹੋੜਾ ਲਾਉਣ ਸਮੇਂ ਉਸ ਦਾ ਮੂੰਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈ- ਓ।

ਪ੍ਰਸ਼ਨ 17. ਪੰਜਾਬੀ ਲਿਖਣ ਸਮੇਂ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲਗਦੀ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

ਜਾਂ

ਪ੍ਰਸ਼ਨ. ਅੱਖਰ ਤੋਂ ਪਹਿਲਾਂ ਪਾਈ ਜਾਣ ਵਾਲੀ ਕਿਹੜੀ ਲਗ ਹੈ?

ਉੱਤਰ : ਮੁਕਤਾ ।

ਪ੍ਰਸ਼ਨ 18. ਪੰਜਾਬੀ ਵਿਚ ਪ੍ਰਸਵ ਲਘੂ) ਤੇ ਦੀਰਘ ਸ੍ਵਰ ਧੁਨੀਆਂ ਕਿਹੜੀਆਂ-ਕਿਹੜੀਆਂ ਹਨ?

ਉੱਤਰ : ਹ੍ਰਸਵ ਧੁਨੀਆਂ : ਅ (ਮੁਕਤਾ), ਇ ( ਿ ), ਉ ( – )।

ਦੀਰਘ ਧੁਨੀਆਂ : ਆ ( ਾ ), ਈ (ਈ), ਊ ( = ). ਏ (  ੇ ), ਐ (  ੈ ), ਓ ( ੋ) ਔ ( ੌ)।