ਰੁੱਖ – ਕਾਵਿ ਟੁਕੜੀ

ਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ,
ਕੁੱਝ ਰੁੱਖ ਲਗਦੇ ਮਾਂਵਾਂ।
ਕੁੱਝ ਰੁੱਖ ਨੂੰਹਾਂ ਧੀਆਂ ਲਗਦੇ,
ਕੁਝ ਰੁੱਖ ਵਾਂਗ ਭਰਾਵਾਂ।
ਕੁੱਝ ਰੁੱਖ ਮੇਰੇ ਬਾਬੇ ਵਾਂਕਣ,
ਪੁੱਤਰ ਟਾਵਾਂ ਟਾਵਾਂ।

ਪ੍ਰਸ਼ਨ 1 . ਇਸ ਕਾਵਿ – ਟੋਟੇ ‘ਚ ਕਵੀ ਕਿਸ ਬਾਰੇ ਗੱਲ ਕਰਦਾ ਹੈ?

() ਪਾਣੀ
() ਰੁੱਖਾਂ
() ਧਰਤੀ
() ਵਿੱਦਿਆ

ਪ੍ਰਸ਼ਨ 2 . ਕੀ ਕਵੀ ਨੂੰ ਕੋਈ ਰੁੱਖ ਆਪਣੇ ਪੁੱਤਰਾਂ ਵਰਗੇ ਲੱਗਦੇ ਹਨ?

() ਹਾਂ
() ਨਹੀਂ
() ਬਿਲਕੁਲ ਨਹੀਂ
() ਕਦੇ – ਕਦੇ

ਪ੍ਰਸ਼ਨ 3 . ਕੀ ਕਵੀ ਨੂੰ ਕੁੱਝ ਰੁੱਖ ਮਾਂਵਾਂ ਵਰਗੇ ਲੱਗਦੇ ਹਨ?

() ਹਾਂ
() ਨਹੀਂ
() ਬਿਲਕੁਲ ਨਹੀਂ
() ਕਦੇ – ਕਦੇ

ਪ੍ਰਸ਼ਨ 4 . ਕਵੀ ਨੂੰ ਆਪਣੇ ਬਾਬੇ ਵਰਗੇ ਰੁੱਖ ਕਿਹੜੇ ਲੱਗਦੇ ਹਨ?

() ਹਰੇ – ਭਰੇ ਰੁੱਖ
() ਸੁੱਕੇ ਪੱਤਿਆਂ ਵਾਲੇ
() ਸੰਘਣੇ ਰੁੱਖ
() ਜਿਨ੍ਹਾਂ ਉੱਪਰ ਕੋਈ – ਕੋਈ ਪੱਤਾ ਹੈ