ਰਾਜਾ ਅਸ਼ੋਕ ਦਾ ਧਰਮ


ਪ੍ਰਸ਼ਨ. ਅਸ਼ੋਕ ਦੇ ਧੰਮ (ਧਰਮ) ਬਾਰੇ ਤੁਸੀਂ ਕੀ ਜਾਣਦੇ ਹੋ? ਸੰਖੇਪ ਵਿਚ ਲਿਖੋ।

ਉੱਤਰ : ਅਸ਼ੋਕ ਨੇ ਜਨਤਾ ਦੇ ਨੈਤਿਕ ਉਥਾਨ ਲਈ ਕੁਝ ਨੈਤਿਕ ਸਿਧਾਂਤਾਂ ਦਾ ਪਰਚਾਰ ਕੀਤਾ, ਜਿਨ੍ਹਾਂ ਦੇ ਸਮੂਹ ਨੂੰ ਅਸ਼ੋਕ ਦਾ ਧੰਮ (ਧਰਮ) ਜਾਂ ਨੈਤਿਕ ਧਰਮ ਕਿਹਾ ਜਾਂਦਾ ਹੈ। ਉਸ ਦਾ ਨਿੱਜੀ ਧਰਮ ਬੁੱਧ ਧਰਮ ਹੀ ਸੀ ਪਰ ਜਿਸ ਦਾ ਉਸ ਨੇ ਪਰਚਾਰ ਕੀਤਾ ਉਹ ਸਭ ਧਰਮਾਂ ਦਾ ਨਿਚੋੜ ਆਖਿਆ ਜਾ ਸਕਦਾ ਹੈ। ਉਸ ਦੇ ਧੰਮ (ਧਰਮ) ਦੇ ਹੇਠ ਲਿਖੇ ਸਿਧਾਂਤ ਹਨ। ਉਸ ਦੇ ਧਰਮ ਦਾ ਮੁਖ ਸਿਧਾਂਤ ਵੱਡਿਆਂ ਦਾ ਆਦਰ ਕਰਨਾ ਸੀ। ਉਸ ਅਨੁਸਾਰ ਬੱਚਿਆਂ ਨੂੰ ਮਾਤਾ-ਪਿਤਾ ਦਾ, ਸ਼ਿਸ਼ਾਂ ਨੂੰ ਅਧਿਆਪਕਾਂ ਦਾ ਅਤੇ ਸਭ ਨੂੰ ਰਿਸ਼ੀਆਂ, ਬਜ਼ੁਰਗਾਂ ਤੇ ਬ੍ਰਾਹਮਣਾਂ ਦਾ ਆਦਰ ਕਰਨਾ ਚਾਹੀਦਾ ਹੈ। ਵੱਡਿਆਂ ਨੂੰ ਆਪਣੇ ਛੋਟੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ, ਮਾਲਕ ਨੂੰ ਦਾਸਾਂ ਨਾਲ, ਸੇਵਕਾਂ ਨਾਲ, ਸੰਬੰਧੀਆਂ ਨਾਲ ਤੇ ਗਰੀਬਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ।

ਅਹਿੰਸਾ ਉਸ ਦੇ ਧਰਮ ਦਾ ਮੂਲ ਆਧਾਰ ਸੀ, ਜਿਸ ਅਨੁਸਾਰ ਮਨ ਤੋਂ, ਬਚਨ ਤੋਂ ਤੇ ਕਰਮ ਤੋਂ ਕਿਸੇ ਨੂੰ ਦੁਖ ਨਹੀਂ ਦੇਣਾ ਚਾਹੀਦਾ। ਹਰ ਆਦਮੀ ਨੂੰ ਆਪਣੇ ਕਰਮਾਂ ਦਾ ਫਲ ਮਿਲਦਾ ਹੈ, ਸੋ ਉਸ ਨੂੰ ਬੁਰੇ ਕਰਮ ਨਹੀਂ ਕਰਨੇ ਚਾਹੀਦੇ। ਅਸ਼ੋਕ ਅਨੁਸਾਰ ਦੂਜੇ ਦੇ ਧਰਮ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਉਸ ਨੇ ਸਹਿਣਸ਼ੀਲਤਾ ਦੇ ਸਿਧਾਂਤ ਨੂੰ ਆਪਣੇ ਧਰਮ ਵਿਚ ਵਿਸ਼ੇਸ਼ ਥਾਂ ਦਿੱਤੀ। ਅਸ਼ੋਕ ਦੇ ਧਰਮ ਅਨੁਸਾਰ ਮਨੁੱਖ ਨੂੰ ਸਮੇਂ-ਸਮੇਂ ਸਿਰ ਆਪਣਾ ਆਤਮ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਮਨੁੱਖ ਨੂੰ ਸਦਾ ਸੱਚ ਬੋਲਣਾ ਚਾਹੀਦਾ ਹੈ। ਗਰੀਬਾਂ ਨੂੰ ਦਾਨ ਦੇਣਾ ਚਾਹੀਦਾ ਹੈ। ਅਸ਼ੋਕ ਨੇ ਪਖੰਡ ਦਾ ਵਿਰੋਧ ਕੀਤਾ ਤੇ ਸੱਚੇ ਰੀਤੀ ਰਿਵਾਜ ਅਪਨਾਉਣ ਦੀ ਸਿੱਖਿਆ ਦਿੱਤੀ। ਉਸ ਨੇ ਪਾਪ, ਝੂਠ, ਹੰਕਾਰ ਤੇ ਲੋਭ ਆਦਿ ਤੋਂ ਦੂਰ ਰਹਿ ਕੇ ਸ਼ੁੱਧ ਜੀਵਨ ਬਤੀਤ ਕਰਨ ਦੀ ਸਿਖਿਆ ਦਿੱਤੀ। ਅਸ਼ੋਕ ਨੇਂ ਇਸ ਧਰਮ ਦੇ ਪਰਚਾਰ ਲਈ ਹਰ ਸੰਭਵ ਸ਼ਾਂਤਮਈ ਯਤਨ ਕੀਤੇ ਤੇ ਉਸ ਨੂੰ ਕੁਝ ਹੱਦ ਤਾਈਂ ਸਫਲਤਾ ਵੀ ਮਿਲੀ।


प्रश्न. आप अशोक के धम्म (धर्म) के बारे में क्या जानते हैं? संक्षेप में लिखिए।

उत्तर: अशोक ने जनता के नैतिक उत्थान के लिए कुछ नैतिक सिद्धांतों का प्रचार किया, जिनके एक समूह को अशोक का धम्म (धर्म) या नैतिक धर्म कहा जाता है। उनका निजी धर्म बौद्ध धर्म था, लेकिन उन्होंने जो उपदेश दिया वह सभी धर्मों का सार कहा जा सकता है। उनके धम्म (धर्म) के निम्नलिखित सिद्धांत हैं। उनके धर्म का मुख्य सिद्धांत बड़ों का सम्मान करना था। उनके अनुसार, बच्चों को अपने माता-पिता का सम्मान करना चाहिए, बड़ों को अपने शिक्षकों का सम्मान करना चाहिए और सभी को ऋषियों, बुजुर्गों और ब्राह्मणों का सम्मान करना चाहिए। बड़ों को अपने छोटों से प्रेम करना चाहिए, स्वामियों को दासों, नौकरों, रिश्तेदारों और गरीबों के साथ अच्छा व्यवहार करना चाहिए।

अहिंसा उनके धर्म का मूल आधार था, जिसके अनुसार मन, वचन और कर्म से किसी को ठेस नहीं पहुँचानी चाहिए। हर मनुष्य को उसके कर्मों का फल मिलता है इसलिए उसे बुरे कर्म नहीं करने चाहिए। अशोक के अनुसार व्यक्ति को दूसरे के धर्म की निंदा नहीं करनी चाहिए। उन्होंने अपने धर्म में सहिष्णुता के सिद्धांत को विशेष स्थान दिया। अशोक के धर्म के अनुसार व्यक्ति को समय-समय पर आत्मनिरीक्षण करना चाहिए।  मनुष्य को सदैव सत्य बोलना चाहिए। गरीबों को दान देना चाहिए। अशोक ने पाखंडवाद का विरोध किया और सच्चे संस्कार अपनाने की शिक्षा दी।  उन्होंने पाप, झूठ, घमंड और लालच से दूर रहकर पवित्र जीवन जीने की शिक्षा दी। अशोक ने इस धर्म के प्रचार-प्रसार के लिए हर संभव शांतिपूर्ण प्रयास किये और उसे कुछ सफलता भी मिली।


Question. What do you know about Ashoka’s Dhamma (religion)? Write briefly.

Answer: Ashoka propagated some moral principles for the moral upliftment of the masses, a group of which is called Dhamma (Dharma) or the moral religion of Ashoka. His religion was Buddhism, but what he preached could be said to be the essence of all religions. His Dhamma (religion) has the following principles. The main principle of their religion was to respect elders.  According to him, children should respect their parents, elders should respect their teachers and everyone should respect sages, elders, and Brahmins. Elders should love their younger ones, masters should treat slaves, servants, relatives, and the poor well.

Non-violence was the basic basis of his religion, according to which one should not hurt anyone through thought, word, and deed. Every person gets the fruits of his deeds, hence he should not do bad deeds. According to Ashoka, a person should not condemn the religion of others. He gave a special place to the principle of tolerance in his religion. According to Ashoka’s religion, a person should introspect from time to time. A man should always speak the truth. Donations should be given to the poor. Ashoka opposed hypocrisy and taught them to adopt true values. He taught us to live a holy life by staying away from sin, lies, pride, and greed. Ashoka made every possible peaceful effort to spread this religion and he also got some success.