ਰਾਜਪੂਤ ਕਾਲ ਵਿੱਚ ਸ਼ੈਵ ਮਤ


ਪ੍ਰਸ਼ਨ. ਰਾਜਪੂਤ ਕਾਲ ਵਿੱਚ ਸ਼ੈਵ ਮੱਤ ਕਿਹੜੇ ਰੂਪ ਵਿੱਚ ਲੋਕਪ੍ਰਿਯ ਹੋਇਆ?

ਉੱਤਰ : ਰਾਜਪੂਤ ਕਾਲ ਵਿੱਚ ਹਿੰਦੂ ਧਰਮ ਦੀਆਂ ਦੋ ਸੰਪਰਦਾਵਾਂ ਵਿਕਸਤ ਹੋਈਆਂ। ਉਹ ਸਨ : ਸ਼ੈਵ ਮੱਤ ਤੇ ਵੈਸ਼ਨਵ ਮੱਤ।

ਸ਼ੈਵ ਮੱਤ ਕਈ ਰੂਪਾਂ ਵਿੱਚ ਪ੍ਰਚੱਲਤ ਹੋਇਆ ਅਤੇ ਦੱਖਣ ਵੱਲ ਕਾਫ਼ੀ ਵੱਧਿਆ ਫੁੱਲਿਆ ਸੀ।

ਕੁਝ ਸ਼ੈਵ ਸੰਪਰਦਾਇ ਸਮਾਜਿਕ ਦ੍ਰਿਸ਼ਟੀ ਤੋਂ ਪਰਸਪਰ ਵਿਰੋਧੀ ਸਨ, ਜਿਵੇਂ ਕੱਪਾਲਿਕ, ਕਾਲਮੁੱਖ ਅਤੇ ਪਸ਼ੂਪਤ।

ਬਾਰ੍ਹਵੀਂ ਸਦੀ ਵਿੱਚ ਦੱਖਣ ਵਿੱਖੇ ਵਾਸਵ ਰਾਜ ਨੇ ਸ਼ੈਵ ਮੱਤ ਦੀ ਇਕ ਹੋਰ ਲਹਿਰ ਦਾ ਸੰਚਾਲਨ ਕੀਤਾ।

ਉਸ ਦੇ ਅਨੁਯਾਈਆਂ ਨੂੰ ਲਿੰਗਾਇਤ ਜਾਂ ਵੀਰ ਸ਼ੈਵ ਆਖਿਆ ਜਾਂਦਾ ਸੀ।

ਉਹ ਸ਼ਿਵ ਦੀ ਲਿੰਗਮ ਦੇ ਰੂਪ ਵਿੱਚ ਪੂਜਾ ਕਰਦੇ ਸਨ ।

ਉਹ ਪ੍ਰਭੂ ਵਿੱਚ ਵਿਸ਼ਵਾਸ ਨਾਲ ਭਗਤੀ ਕਰਨ ਉੱਤੇ ਜ਼ੋਰ ਦਿੰਦੇ ਸਨ।

ਉਹ ਬਾਲ-ਵਿਆਹ ਦੇ ਵਿਰੁੱਧ ਸਨ।

ਉਹਨਾਂ ਨੇ ਵਿਧਵਾ ਵਿਆਹ ਨੂੰ ਉਤਸ਼ਾਹ ਦਿੱਤਾ।

ਇਹ ਉਸ ਸਮੇਂ ਦੇ ਬ੍ਰਾਹਮਣੀ ਰੂੜ੍ਹੀਵਾਦ ਉੱਤੇ ਭਾਰੀ ਸੱਟ ਸੀ।

ਕੁਝ ਵਧੇਰੇ ਪ੍ਰੰਪਰਾ-ਹਿੱਤੂ ਸ਼ੈਵਾਂ ਤੇ ਨਾਯਨਾਰਾਂ ਦੀ ਭਗਤੀ ਨੂੰ ਉਪਨਿਸ਼ਦਾਂ ਉੱਤੇ ਅਧਾਰਿਤ ਆਸਤਕਤਾ ਨਾਲ ਜੋੜਨ ਦੇ ਯਤਨ ਕੀਤੇ।

ਦੱਖਣੀ ਭਾਰਤ ਵਿੱਚ ਸ਼ਿਵ ਦੇ ਨਟਰਾਜ ਰੂਪ ਨੂੰ ਧਾਤੂ ਦੀਆਂ ਸੁੰਦਰ ਮੂਰਤੀਆਂ ਵਿੱਚ ਪ੍ਰਗਟਾਇਆ ਸੀ।

ਰਾਜਪੂਤ ਰਾਜ ਵਿੱਚ ਤਾਂਤ੍ਰਿਕ ਆਧਾਰ ਵਿਹਾਰ ਪਹਿਲਾਂ ਨਾਲੋਂ ਕਾਫ਼ੀ ਵੱਧ ਗਿਆ।


प्रश्न. राजपूत काल में शैव मत किस रूप में लोकप्रिय हुआ?

उत्तर: राजपूत काल में हिंदू धर्म के दो संप्रदाय विकसित हुए। वे थे: शैव मत और वैष्णव मत।

शैव मत कई रूपों में प्रचलित हुआ और दक्षिण की ओर काफी फला-फूला।

कुछ शैव संप्रदाय सामाजिक रूप से एक-दूसरे के विरोधी थे, जैसे कपालिक, कालमुख और पाशुपत।

बारहवीं शताब्दी में दक्षिण में वासव राज ने शैव मत की एक और लहर का संचालन किया।

उनके अनुयायियों को लिंगायत या वीर शैव कहा जाता था।

वे शिव की पूजा लिंगम के रूप में करते थे।

उन्होंने आस्था के साथ भगवान की भक्ति करने पर जोर दिया।

वे बाल विवाह के विरोधी थे।

उन्होंने विधवा विवाह को प्रोत्साहित किया।

यह उस समय की ब्राह्मण रूढ़िवादिता पर भारी आघात था।

कुछ अधिक रूढ़िवादी शैवों और नयनारों की भक्ति को उपनिषदों पर आधारित आस्तिकता के साथ जोड़ने का प्रयास किया गया।

दक्षिण भारत में शिव के नटराज रूप को सुंदर धातु की मूर्तियों में व्यक्त किया गया था।

राजपूत साम्राज्य में तांत्रिक आधार व्यवहार काफी बढ़ गया।


Question. In what form did Shaivism become popular during the Rajput period?

Answer: Two sects of Hinduism developed during the Rajput period.  They were: Shaivism and Vaishnavism.

Shaivism became prevalent in many forms and flourished in the South.

Some Shaiva sects were socially opposed to each other, such as Kapalika, Kalamukh and Pashupat.

In the twelfth century, Vasava Raj led another wave of Shaivism in the south.

Their followers were called Lingayats or Veera Shaivas.

They worshiped Shiva in the form of Lingam.

They emphasized worshiping God with faith.

They were against child marriage.

They encouraged widow remarriage.

This was a huge blow to the Brahmin orthodoxy of that time.

Attempts were made to combine the devotion of some of the more orthodox Shaivites and Nayanars with theism based on the Upanishads.

In South India, the Nataraja form of Shiva was expressed in beautiful metal sculptures.

Tantric-based practice increased significantly in the Rajput Empire.