ਯਾਹੀਆ ਖ਼ਾਂ
ਪ੍ਰਸ਼ਨ. ਯਾਹੀਆ ਖ਼ਾਂ ਕੌਣ ਸੀ? ਉਸ ਦੇ ਸ਼ਾਸਨ ਕਾਲ ਸੰਬੰਧੀ ਜਾਣਕਾਰੀ ਦਿਓ।
ਉੱਤਰ—ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਹ 1747 ਈ. ਤਕ ਇਸ ਅਹੁਦੇ ‘ਤੇ ਰਿਹਾ। ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ।
1. ਸਿੱਖਾਂ ਦੀਆਂ ਕਾਰਵਾਈਆਂ—ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ। ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਪ੍ਰਦੇਸ਼ਾਂ ਵਿਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ।
2. ਜਸਪਤ ਰਾਏ ਦੀ ਮੌਤ—1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ ਬੱਕਰੀਆਂ ਨੂੰ ਫੜ ਲਿਆ। ਲੋਕਾਂ ਦੀ ਸ਼ਿਕਾਇਤ ‘ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ। ਸਿੱਖਾਂ ਦੇ ਇਨਕਾਰ ਕਰਨ ‘ਤੇ ਉਸ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ। ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ।
3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ—ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਭਰਾ ਦੀਵਾਨ ਲਖਪਤ ਰਾਏ ਦਾ ਖ਼ੂਨ ਖੌਲ ਉੱਠਿਆ। ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ‘ਤੇ ਅਨੇਕਾਂ ਪਾਬੰਦੀਆਂ ਲੱਗਾ ਦਿੱਤੀਆਂ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।
4. ਪਹਿਲਾ ਘੱਲੂਘਾਰਾ—1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
प्रश्न. याह्या खान कौन था? उसके शासन काल के बारे में जानकारी प्रदान करें।
उत्तर: जकारिया खान की मृत्यु के बाद 1746 ई. में याह्या खान लाहौर का गवर्नर बना। वह 1747 ई. तक इस पद पर बना रहा। वह सिखों पर अत्याचार करने में अपने पिता जकारिया खान से एक कदम आगे था।
1. सिखों की गतिविधियाँ : जकारिया खाँ की मृत्यु का लाभ उठाकर सिक्खों ने अपनी शक्ति को संगठित कर लिया था। उन्होंने सिखों के खिलाफ कार्रवाई करने पर पंजाब के कई गांवों के चौधरियों और मुकद्दमों को मौत के घाट उतार दिया। इसके अलावा, सिख जत्थों ने पंजाब के विभिन्न हिस्सों में अपने लूटपाट अभियान को तेज कर दिया।
2. जसपत राय की मृत्यु :1746 ई. में, सिखों के एक जत्थे ने गोंदलांवाला गाँव से बड़ी संख्या में भेड़ और बकरियों को पकड़ लिया। लोगों की शिकायत पर जसपत राय ने सिखों को यह भेड़-बकरियां लौटाने का आदेश दिया। जब सिखों ने मना किया तो उसने उन पर हमला कर दिया। युद्ध के दौरान जसपत राय मारा गया। इससे मुगल सेना में भगदड़ मच गई।
3. सिखों के खिलाफ लखपत राय की कार्रवाई: जसपत राय की मौत की खबर सुनकर उनके भाई दीवान लखपत राय का खून खौल उठा। उसने कसम खाई थी कि सिखों का नाम मिटाने के बाद ही वह राहत की सांस लेगा। उसने सिक्खों पर अनेक प्रतिबंध लगा दिए। इन आदेशों का उल्लंघन करने वालों को मौत की सजा दी जाती थी।
4. पहला घल्लूघारा : 1746 ई. में याह्या खान और लखपत राय के नेतृत्व में मुगल सेना ने काहनूवान में लगभग 15,000 सिखों को घेर लिया। इस हमले में 7,000 सिख शहीद हो गए और 3,000 सिखों को गिरफ्तार कर लिया गया। इन सिखों को लाहौर में शहीद किया गया था। इस दुखद घटना को इतिहास में सबसे पहला या सबसे छोटा घल्लूघारा के रूप में याद किया जाता है।
Question. Who was Yahiya Khan? Give a brief information of his rule.
Answer: After the death of Zakaria Khan, Yahiya Khan became the governor of Lahore in 1746 AD. He remained in this post till 1747 AD. He was a step ahead of his father Zakaria Khan in tyrannizing the Sikhs.
1. Activities of the Sikhs: The Sikhs consolidated their power by taking advantage of the death of Zakaria Khan. He put to death the Chaudharis and Muqaddas of many villages of Punjab for taking action against the Sikhs. In addition, the Sikh Jathas intensified their looting campaigns in different parts of Punjab.
2. Death of Jaspat Rai: In 1746 AD, a group of Sikhs captured a large number of sheep and goats from the village of Gondlanwala. On the complaint of the people, Jaspat Rai ordered the Sikhs to return these sheep and goats. When the Sikhs refused, he attacked them. Jaspat Rai was killed during the war. This caused a stampede in the Mughal army.
3. Action of Lakhpat Rai against the Sikhs: Hearing the news of Jaspat Rai’s death, his brother Diwan Lakhpat Rai’s blood boiled. He had vowed that he would breathe a sigh of relief only after erasing the name of the Sikhs. He imposed many restrictions on the Sikhs. Those who violated these orders were punished with death.
4. First Ghallughara: In 1746 AD, the Mughal army under the leadership of Yahya Khan and Lakhpat Rai surrounded about 15,000 Sikhs in Kahanuwan. In this attack, 7,000 Sikhs were martyred and 3,000 Sikhs were arrested. These Sikhs were martyred in Lahore. This tragic event is remembered as the first or the smallest Ghallughara in history.