ਮੱਥੇ ‘ਤੇ ਚਮਕਣ……ਮੇਰੇ ਬੰਨੜੇ ਦੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ਼, ਮੇਰੇ ਬੰਨੜੇ ਦੇ।
ਆ ਵੇ ਬੰਨਾ, ਬੰਨ੍ਹ ਸ਼ਗਨਾਂ ਦਾ ਗਾਨਾ।
ਆ ਵੇ ਬੰਨਾ, ਬੰਨ੍ਹ ਸ਼ਗਨਾਂ ਦਾ ਗਾਨਾ।
ਗਾਨੇ ਦੇ ਫੁੰਮਣ ਚਾਰ, ਮੇਰੇ ਬੰਨੜੇ ਦੇ,
ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ।
ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ।
ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ।
ਮਹਿੰਦੀ ਦਾ ਰੰਗ ਸੂਹਾ ਲਾਲ, ਮੇਰੇ ਬੰਨੜੇ ਦੇ।
ਮੱਥੇ ‘ਤੇ ਚਮਕਣ ਵਾਲ਼, ਮੇਰੇ ਬੰਨੜੇ ਦੇ।
ਪ੍ਰਸ਼ਨ 1. ਇਹ ਕਾਵਿ-ਸੱਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ
(ਅ) ‘ਮੱਥੇ ਤੇ ਚਮਕਣ ਵਾਲ’ ਵਿੱਚੋਂ
(ੲ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੂਰਜਣਾ’ ਵਿੱਚੋਂ
(ਸ) ‘ਹਰਿਆ ਨੀ ਮਾਲਣ’ ਵਿੱਚੋਂ
ਪ੍ਰਸ਼ਨ 2. ਇਹ ਕਾਵਿ-ਸਤਰਾਂ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਸੰਬੰਧਿਤ ਹਨ?
(ੳ) ਮਾਹੀਏ ਨਾਲ
(ਅ) ਘੋੜੀ ਨਾਲ਼
(ੲ) ਸੁਹਾਗ ਨਾਲ
(ਸ) ਸਿੱਠਣੀ ਨਾਲ
ਪ੍ਰਸ਼ਨ 3. ਇਹ ਕਾਵਿ-ਸਤਰਾਂ ਕਿਸ ਵੱਲੋਂ ਕਿਸ ਨੂੰ ਸੰਬੋਧਿਤ ਹਨ?
(ੳ) ਮਾਂ ਵੱਲੋਂ ਆਪਣੇ ਲਾੜੇ ਪੁੱਤਰ ਨੂੰ
(ਅ) ਮਾਂ ਵੱਲੋਂ ਆਪਣੀ ਧੀ ਨੂੰ
(ੲ) ਬਾਪ ਵੱਲੋਂ ਆਪਣੀ ਧੀ ਨੂੰ
(ਸ) ਬਾਪ ਵੱਲੋਂ ਆਪਣੇ ਲਾੜੇ ਪੁੱਤਰ ਨੂੰ
ਪ੍ਰਸ਼ਨ 4. ਮਾਂ ਆਪਣੇ ਲਾੜੇ ਪੁੱਤਰ ਨੂੰ ਕਿਹੜਾ ਗਾਨਾ ਬੰਨ੍ਹਣ ਲਈ ਕਹਿੰਦੀ ਹੈ?
(ੳ) ਕਾਲਾ ਗਾਨਾ
(ਅ) ਲਾਲ ਗਾਨਾ
(ੲ) ਵਿਆਹ ਦਾ ਗਾਨਾ
(ਸ) ਸ਼ਗਨਾਂ ਦਾ ਗਾਨਾ
ਪ੍ਰਸ਼ਨ 5. ਗਾਨੇ ਦੇ ਕਿੰਨੇ ਫੁੰਮਣ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 6. ਕਿਸ ਦਾ ਰੰਗ ਲਾਲ-ਸੂਹਾ ਹੈ?
(ੳ) ਗਾਨੇ ਦਾ
(ਅ) ਚੀਰੇ ਦਾ
(ੲ) ਚੁੰਨੀ ਦਾ
(ਸ) ਮਹਿੰਦੀ ਦਾ