ਮੰਜ਼ਿਲ ਤਾਂ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ।


  • ਤੁਹਾਡੇ ਨਤੀਜਿਆਂ ਦੀ ਪਰਵਾਹ ਕਰਨ ਵਾਲਿਆਂ ਦੀ ਸਲਾਹ ਜੀਵਨ ਵਿੱਚ ਮਹੱਤਵਪੂਰਨ ਹੈ।
  • ਕਿਸੇ ਦੀ ਸਲਾਹ ਨਾਲ ਰਸਤਾ ਜ਼ਰੂਰ ਮਿਲ ਜਾਂਦਾ ਹੈ ਪਰ ਮੰਜ਼ਿਲ ਤਾਂ ਆਪਣੀ ਮਿਹਨਤ ਨਾਲ ਹੀ ਮਿਲਦੀ ਹੈ।
  • ਜਿਸ ਵਿਅਕਤੀ ਵਿਚ ਆਤਮ-ਵਿਸ਼ਵਾਸ ਹੁੰਦਾ ਹੈ, ਉਹ ਹੀ ਦੂਜਿਆਂ ਦੇ ਭਰੋਸੇ ‘ਤੇ ਖਰਾ ਉਤਰ ਸਕਦਾ ਹੈ।
  • ਜੋਸ਼ ਵਾਲੇ ਲੋਕ ਹਮੇਸ਼ਾ ਜਿੱਤ ਜਾਂਦੇ ਹਨ, ਕਿਉਂਕਿ ਉਹ ਮੁਸ਼ਕਿਲਾਂ ਨੂੰ ਹਮੇਸ਼ਾ ਹਰਾਉਂਦੇ ਹਨ।
  • ਇੰਨੇ ਰੁੱਝੇ ਰਹੋ ਕਿ ਪਛਤਾਵਾ, ਦੁੱਖ, ਡਰ ਅਤੇ ਨਫ਼ਰਤ ਲਈ ਸਮਾਂ ਨਾ ਬਚੇ।
  • ਸੜਕ ‘ਤੇ ਹੀਰਾ ਨਹੀਂ ਮਿਲਦਾ। ਉਸ ਸਖ਼ਤ ਹੀਰੇ ਨੂੰ ਲੱਭਣਾ ਪੈਂਦਾ ਹੈ ਅਤੇ ਫਿਰ ਸਖ਼ਤ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ ਹੀ ਉਸ ਨੂੰ ਉਹ ਚਮਕ ਮਿਲਦੀ ਹੈ, ਜੋ ਸਦਾ ਲਈ ਬਰਕਰਾਰ ਰਹਿੰਦੀ ਹੈ।
  • ਜ਼ਿੰਦਗੀ ਵਿੱਚ ਕੁਝ ਵੀ ਸੰਜੋਗ ਨਾਲ ਨਹੀਂ ਵਾਪਰਦਾ। ਤੁਸੀਂ ਜੋ ਦਿੰਦੇ ਹੋ ਉਸ ਦੇ ਅਧਾਰ ‘ਤੇ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ।