CBSEClass 9th NCERT PunjabiEducationPunjab School Education Board(PSEB)

ਮੋਦੀਖਾਨਾ ਸੰਭਾਲਿਆ : ਵਸਤੁਨਿਸ਼ਠ ਪ੍ਰਸ਼ਨ


ਵਾਰਤਕ ਭਾਗ : ਮੋਦੀਖਾਨਾ ਸੰਭਾਲਿਆ


ਪ੍ਰਸ਼ਨ 1. ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਸਾਖੀਆਂ ਕਿਸ ਪੁਸਤਕ ਵਿਚ ਹਨ?

ਜਾਂ

ਪ੍ਰਸ਼ਨ. ‘ਸੁਲਤਾਨਪੁਰ ਨੂੰ ਤਿਆਰੀ’ ਸਾਖੀ ਕਿਸ ਪੁਸਤਕ ਵਿਚੋਂ ਹੈ?

(A) ਪੁਰਾਤਨ ਜਨਮਸਾਖੀ

(B) ਅਸ਼ਟ ਗੁਰੂ ਚਮਤਕਾਰ

(C) ਕੀਮੀ ਆਏ ਸਆਦਤ

(D) ਕਿਸੇ ਵਿਚ ਨਹੀਂ ।

ਉੱਤਰ : ਪੁਰਾਤਨ ਜਨਮਸਾਖੀ ।

ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?

ਉੱਤਰ : ਪਹਿਲੇ ।

ਪ੍ਰਸ਼ਨ 3. ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕੀ ਸੀ?

ਉੱਤਰ : ਮਹਿਤਾ ਕਾਲੂ ਜੀ ।

ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਕੀ ਸੀ ?

ਉੱਤਰ : ਮਾਤਾ ਤ੍ਰਿਪਤਾ ਜੀ ।

ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਕੀ ਸੀ?

ਉੱਤਰ : ਬੀਬੀ ਨਾਨਕੀ ।

ਪ੍ਰਸ਼ਨ 6. ਗੁਰੂ ਨਾਨਕ ਦੇਵ ਜੀ ਦਾ ਜੈਰਾਮ ਨਾਲ ਕੀ ਰਿਸ਼ਤਾ ਸੀ?

ਉੱਤਰ : ਸਾਲੇ-ਭਣਵਈਏ ਦਾ ।

ਪ੍ਰਸ਼ਨ 7. ਗੁਰੂ ਨਾਨਕ ਦੇਵ ਜੀ ਦੇ ਬਹਿਨੋਈ (ਭਣਵਈਏ) ਦਾ ਨਾਂ ਕੀ ਸੀ?

ਉੱਤਰ : ਜੈਰਾਮ।

ਪ੍ਰਸ਼ਨ 8. ਜੈਰਾਮ ਕਿੱਥੇ ਰਹਿੰਦਾ ਸੀ?

ਉੱਤਰ : ਸੁਲਤਾਨਪੁਰ ।

ਪ੍ਰਸ਼ਨ 9. ਜੈਰਾਮ ਕਿਸ ਦਾ ਮੋਦੀ ਸੀ?

ਉੱਤਰ : ਦਉਲਤ (ਦੌਲਤ) ਖ਼ਾਨ ਦਾ ।

ਪ੍ਰਸ਼ਨ 10. ਜੈਰਾਮ ਨੇ ਗੁਰੂ ਨਾਨਕ ਨੂੰ ਕੀ ਲਿਖਿਆ?

ਉੱਤਰ : ਕਿਤਾਬਤ/ਚਿੱਠੀ ।

ਪ੍ਰਸ਼ਨ 11. ਜੈਰਾਮ ਕਿੱਥੇ ਰਹਿੰਦਾ ਸੀ?

ਜਾਂ

ਪ੍ਰਸ਼ਨ. ਨਵਾਬ ਦੌਲਤ ਖ਼ਾਨ ਕਿੱਥੋਂ ਦਾ ਨਵਾਬ ਸੀ ?

ਉੱਤਰ : ਸੁਲਤਾਨਪੁਰ ।

ਪ੍ਰਸ਼ਨ 12. ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਨੂੰ ਤਰਨ ਲੱਗੇ, ਤਾਂ ਕੌਣ ਵੈਰਾਗ ਕਰਨ ਲੱਗਾ?

ਉੱਤਰ : ਗੁਰੂ ਜੀ ਦੀ ਸੁਪਤਨੀ ।

ਪ੍ਰਸ਼ਨ 13. ਗੁਰੂ ਨਾਨਕ ਦੇਵ ਜੀ/ਜੈਰਾਮ/ਨਵਾਬ ਦਉਲਤ (ਦੌਲਤ) ਖ਼ਾਨ/ਗੁਰੂ ਜੀ ਦੀ ਸੁਪਤਨੀ ਦਾ ਜ਼ਿਕਰ ਕਿਸ ਪਾਠ ਆਇਆ ਹੈ?

ਉੱਤਰ : ਸੁਲਤਾਨਪੁਰ ਨੂੰ ਤਿਆਰੀ ।

ਪ੍ਰਸ਼ਨ 14. ਗੁਰੂ ਨਾਨਕ ਦੇਵ ਜੀ ਕਿਸ ਤੋਂ ਵਿਦਾ ਹੋ ਕੇ ਸੁਲਤਾਨਪੁਰ ਨੂੰ ਚਲ ਪਏ?

ਉੱਤਰ : ਸਕੇ-ਸੰਬੰਧੀਆਂ ਤੋਂ ।

ਪ੍ਰਸ਼ਨ 15. ‘ਮੋਦੀਖਾਨਾ ਸੰਭਾਲਿਆ’ ਸਾਖੀ ਕਿਸ ਪੁਸਤਕ ਵਿਚੋਂ ਲਈ ਗਈ ਹੈ?

ਉੱਤਰ : ਪੁਰਾਤਨ ਜਨਮਸਾਖੀ ।

ਪ੍ਰਸ਼ਨ 16. ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਪਹੁੰਚਣ ‘ਤੇ ਕੌਣ ਖ਼ੁਸ਼ ਹੋਇਆ?

ਉੱਤਰ : ਜੈਰਾਮ ।

ਪ੍ਰਸ਼ਨ 17. ਗੁਰੂ ਨਾਨਕ ਦੇਵ ਜੀ ਨੇ ਮੋਦੀਖ਼ਾਨਾ ਕਿੱਥੇ ਸੰਭਾਲਿਆ?

(A) ਕਰਤਾਰਪੁਰ ਵਿਚ

(B) ਸੁਲਤਾਨਪੁਰ

(C) ਸਰਹਿੰਦ

(D) ਲਾਹੌਰ ।

ਉੱਤਰ : ਸੁਲਤਾਨਪੁਰ ।

ਪ੍ਰਸ਼ਨ 18. ਮੋਦੀਖ਼ਾਨਾ ਕਿਸ ਦਾ ਸੀ?

ਉੱਤਰ : ਨਵਾਬ ਦਉਲਤ ਖ਼ਾਨ (ਦੌਲਤ ਖ਼ਾਂ) ਦਾ ।

ਪ੍ਰਸ਼ਨ 19. ਸੁਲਤਾਨਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਕਿਸ ਨੂੰ ਮਿਲੇ?

ਉੱਤਰ : ਜੈਰਾਮ ਨੂੰ ।

ਪ੍ਰਸ਼ਨ 20. ਜੈਰਾਮ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਸ ਨਾਲ ਮਿਲਾਇਆ?

ਉੱਤਰ : ਨਵਾਬ ਦੌਲਤ ਖਾਂ ਲੋਧੀ ਨਾਲ ।

ਪ੍ਰਸ਼ਨ 21. ਗੁਰੂ ਨਾਨਕ ਦੇਵ ਜੀ ਨਵਾਬ ਅੱਗੇ ਕੀ ਲੈ ਕੇ ਪੇਸ਼ ਹੋਏ?

ਉੱਤਰ : ਪੇਸ਼ਕਸ਼ੀ/ਨਜ਼ਰਾਨਾ ਲੈ ਕੇ ।

ਪ੍ਰਸ਼ਨ 22. ਨਵਾਬ ਦੌਲਤ ਖ਼ਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਬਾਰੇ ਜੈਰਾਮ ਨੂੰ ਕੀ ਪੁੱਛਿਆ?

ਉੱਤਰ : ਗੁਰੂ ਜੀ ਦਾ ਨਾਂ ।

ਪ੍ਰਸ਼ਨ 23. ‘ਨਵਾਬ ਨੂੰ ਗੁਰੂ ਨਾਨਕ ਦੇਵ ਜੀ ਦਿਆਨਤਦਾਰ ਪ੍ਰਤੀਤ ਹੋਏ (ਨਜ਼ਰ ਆਏ) । ਇਹ ਕਥਨ ਠੀਕ ਹੈ ਕਿ ਗ਼ਲਤ?

ਉੱਤਰ : ਠੀਕ ।

ਪ੍ਰਸ਼ਨ 24. ਨਵਾਬ (ਖ਼ਾਨ) ਨੇ ਗੁਰੂ ਜੀ ਨੂੰ ਕੀ ਦਿੱਤਾ?

ਉੱਤਰ : ਸਿਰੋਪਾਓ ਤੇ ਨੌਕਰੀ ।

ਪ੍ਰਸ਼ਨ 25. ਗੁਰੂ ਜੀ ਨੂੰ ਤਨਖ਼ਾਹ ਤੋਂ ਇਲਾਵਾ ਹੋਰ ਕੀ ਮਿਲਦਾ ਸੀ?

ਉੱਤਰ : ਅਲੂਫ਼ਾ ।

ਪ੍ਰਸ਼ਨ 26. ‘ਸੁਲਤਾਨਪੁਰ ਵਿਚ ਗੁਰੂ ਜੀ ਰਾਤ ਨੂੰ ਨਿਤਾਪ੍ਰਤੀ ………. ਕਰਦੇ ਸਨ?’ ਖ਼ਾਲੀ ਥਾਂ ਵਿਚ ਢੁੱਕਵਾਂ ਸ਼ਬਦ ਭਰੋ ।

ਉੱਤਰ : ਕੀਰਤਨ

ਪ੍ਰਸ਼ਨ 27. ਮਗਰੋਂ ਤਲਵੰਡੀ ਤੋਂ ਗੁਰੂ ਜੀ ਕੋਲ ਹੋਰ ਕੌਣ ਆ ਗਿਆ?

ਉੱਤਰ : ਮਰਦਾਨਾ ।

ਪ੍ਰਸ਼ਨ 28. ਗੁਰੂ ਜੀ ਦਰਿਆ (ਵੇਈਂ) ਵਿਚ ਇਸ਼ਨਾਨ ਕਰਨ ਲਈ ਕਦੋਂ ਜਾਂਦੇ ਸਨ?

ਉੱਤਰ : ਪਹਿਰ ਰਾਤ ਰਹਿੰਦੀ ਨੂੰ ।

ਪ੍ਰਸ਼ਨ 29. ਖ਼ਾਲੀ ਥਾਂ ਭਰੋ-

‘ਗੁਰੂ ਜੀ ਦਫ਼ਤਰ (ਮੋਦੀਖ਼ਾਨੇ) ਵਿਚ ਬੈਠ ਕੇ ……..ਲਿਖਦੇ ਸਨ ।

ਉੱਤਰ : ਹਿਸਾਬ-ਕਿਤਾਬ ।

ਪ੍ਰਸ਼ਨ 30. ਜੈਰਾਮ/ਨਵਾਬ ਦਉਲਤ ਖ਼ਾਨ/ਗੁਰੂ ਨਾਨਕ ਦੇਵ ਜੀ/ਮਰਦਾਨਾ ਦਾ ਜ਼ਿਕਰ ਕਿਹੜੇ ਪਾਠ ਵਿਚ ਆਉਂਦਾ ਹੈ?

ਉੱਤਰ : ਮੋਦੀਖ਼ਾਨਾ ਸੰਭਾਲਿਆ ।

ਪ੍ਰਸ਼ਨ 31. ‘ਮੋਦੀਖਾਨਾ ਸੰਭਾਲਿਆ’ ਸਾਖੀ ਦੇ ਕਿਸੇ ਇਕ ਪਾਤਰ ਦਾ ਨਾਂ ਲਿਖੋ।

ਉੱਤਰ : ਗੁਰੂ ਨਾਨਕ ਦੇਵ ਜੀ ।