ਮੈਂ ਅਪੰਗ ਨਹੀਂ ਹਾਂ – ਡਾ. ਦਰਸ਼ਨ ਸਿੰਘ ਆਸ਼ਟ
ਜਮਾਤ : ਅੱਠਵੀਂ
ਹੇਠ ਲਿਖੇ ਪ੍ਰਸ਼ਨ ਦਾ ਉੱਤਰ ਅੱਠ-ਦੱਸ ਵਾਕਾਂ ਵਿੱਚ ਲਿਖੋ –
ਪ੍ਰਸ਼ਨ. ਰਜਨੀ ਕਿਹੋ ਜਿਹੀ ਕੁੜੀ ਸੀ? ਉਸਨੇ ਕਿਹੜਾ ਬਹਾਦਰੀ ਦਾ ਕਾਰਨਾਮਾ ਕਰ ਵਿਖਾਇਆ ਸੀ? ਵਿਸਥਾਰ ਸਹਿਤ ਲਿਖੋ।
ਉੱਤਰ : ਰਜਨੀ ਬਹੁਤ ਬਹਾਦਰ ਕੁੜੀ ਸੀ। ਉਸ ਵਿੱਚ ਅੱਗੇ ਵੱਧਣ ਦਾ ਜਜ਼ਬਾ ਤੇ ਉਤਸ਼ਾਹ ਸੀ। ਪੋਲੀਓ ਕਾਰਨ ਉਸ ਦੀਆਂ ਦੋਨੋਂ ਲੱਤਾਂ ਨਕਾਰਾ ਹੋ ਚੁੱਕੀਆਂ ਸਨ। ਇਕ ਦਿਨ ਉਸ ਦੀ ਜਮਾਤ ਵਿੱਚ ਅਚਾਨਕ ਸੱਪ ਆ ਗਿਆ। ਸਾਰੇ ਵਿਦਿਆਰਥੀ ਡਰ ਕੇ ਇੱਧਰ – ਉੱਧਰ ਭੱਜਣ ਲੱਗ ਪਏ।
ਜਮਾਤ ਦਾ ਫਰਸ਼ ਪੱਕਾ ਹੋਣ ਕਰਕੇ ਸੱਪ ਨੂੰ ਲੁੱਕਣ ਲਈ ਖੁੱਡ ਨਹੀਂ ਲੱਭ ਰਹੀ ਸੀ। ਰਜਨੀ ਨੇ ਆਪਣਾ ਅਤੇ ਆਪਣੀ ਸਹੇਲੀ ਦਾ ਬੈਗ ਖ਼ਾਲੀ ਕਰਕੇ ਫਰਸ਼ ‘ਤੇ ਸੁੱਟ ਦਿੱਤਾ। ਜਿਵੇਂ ਹੀ ਸੱਪ ਬੈਗ ਵਿੱਚ ਵੜਿਆ ਤਾਂ ਰਜਨੀ ਨੇ ਬੈਗ ਬੰਦ ਕਰ ਦਿੱਤਾ। ਸਾਰੇ ਉਸਦੀ ਬਹਾਦਰੀ ਤੋਂ ਬਹੁਤ ਖੁਸ਼ ਸਨ। ਚਿੜੀਆ ਘਰ ਦੇ ਮੁਖ ਅਫ਼ਸਰ ਨੇ ਉਸਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਗੱਲ ਕੀਤੀ। ਰਜਨੀ ਸੱਚਮੁੱਚ ਵਿੱਚ ਬਹੁਤ ਹੀ ਖੁਸ਼ ਸੀ।