Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਪ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਪੈਰ ਜ਼ਮੀਨ ‘ਤੇ ਨਾ ਲੱਗਣਾ : (ਅਤਿਅੰਤ ਖੁਸ਼ੀ ਹੋਣੀ) ਦੀਪਕ ਦੇ ਜੱਜ ਬਣ ਜਾਣ ‘ਤੇ ਉਸਦੀ ਮਾਂ ਦੇ ਪੈਰ ਜ਼ਮੀਨ ‘ਤੇ ਨਹੀਂ ਲੱਗ ਰਹੇ।

2. ਪਸੀਨੇ ਦੀ ਥਾਂ ਲਹੂ ਡੋਲ੍ਹਣਾ : (ਕਿਸੇ ਦੇ ਥੋੜ੍ਹੇ ਜਿਹੇ ਦੁੱਖ ਵਿੱਚ ਜਾਨ ਵਾਰਨਾ) ਹਰੀਸ਼ ਤੇ ਸੁਨੀਲ ਐਨੇ ਪੱਕੇ ਦੋਸਤ ਹਨ ਕਿ ਦੋਵੇਂ ਇੱਕ ਦੂਜੇ ਲਈ ਪਸੀਨੇ ਦੀ ਥਾਂ ਲਹੂ ਡੋਲ੍ਹਣ ਲਈ ਤਿਆਰ ਰਹਿੰਦੇ ਹਨ।

3. ਪੱਟੀ ਪੜ੍ਹਾਉਣੀ : (ਕਿਸੇ ਦੇ ਵਿਰੁੱਧ ਮਾੜੀ ਸਲਾਹ ਦੇਣੀ) ਮਨਜੀਤ ਨੇ ਆਪਣੇ ਪਤੀ ਨੂੰ ਐਸੀ ਪੱਟੀ ਪੜ੍ਹਾਈ ਹੈ ਕਿ ਉਹ ਆਪਣੇ ਮਾਂ-ਪਿਓ ਨੂੰ ਬੁਲਾਉਂਦਾ ਤੱਕ ਨਹੀਂ।

4. ਪੈਰਾਂ ਹੇਠੋਂ ਜ਼ਮੀਨ ਨਿਕਲਣਾ : (ਬੜਾ ਘਬਰਾ ਜਾਣਾ) ਮਦਨ ਹਲਵਾਈ ਦੀ ਦੁਕਾਨ ‘ਤੇ ਸੈਂਪਲ ਭਰਨ ਆਈ ਟੀਮ ਨੂੰ ਵੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

5. ਪਾਣੀ ਸਿਰੋਂ ਲੰਘਣਾ : (ਮਾਮਲਾ ਹੱਦੋਂ ਵਧ ਜਾਣਾ) ਦੋਵਾਂ ਭਰਾਵਾਂ ਦੀ ਜ਼ਮੀਨੀ ਲੜਾਈ ਕਰਕੇ ਪਾਣੀ ਸਿਰੋਂ ਲੰਘ ਗਿਆ ਜਾਪਦਾ ਹੈ।

6. ਪੁੱਠੀਆਂ ਛਾਲਾਂ ਮਾਰਨੀਆਂ : (ਹੱਦੋਂ ਵਧ ਖੁਸ਼ ਹੋਣਾ) ਹਨੀ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਹੈ ਤਾਂਹੀਉਂ ਤਾਂ ਉਹ ਪੁੱਠੀਆਂ ਛਾਲਾਂ ਮਾਰ ਰਿਹਾ ਹੈ।

7. ਪੱਗ ਲਾਹੁਣੀ : (ਬੇਇੱਜ਼ਤੀ ਕਰਨੀ) ਭਰੀ ਸਭਾ ਵਿੱਚ ਕੇਵਲ ਸਿੰਘ ਦੀਆਂ ਕਰਤੂਤਾਂ ਦੱਸ ਕੇ ਸਰਪੰਚ ਨੇ ਉਸ ਦੀ ਪੱਗ ਲਾਹ ਦਿੱਤੀ।

8. ਪਾਣੀ ਪਾਣੀ ਹੋਣਾ : (ਸ਼ਰਮਿੰਦਾ ਹੋਣਾ) ਭਰੀ ਸਭਾ ਵਿੱਚ ਬੇਇੱਜ਼ਤੀ ਹੁੰਦੀ ਵੇਖ ਕਰਤਾਰ ਚੰਦ ਪਾਣੀ-ਪਾਣੀ ਹੋ ਗਿਆ।

9. ਪਾਪੜ ਵੇਲਣੇ : (ਕਈ ਕੰਮ ਕਰਨੇ) ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਪ੍ਰਿੰ: ਸੁਜਾਨ ਸਿੰਘ ਨੂੰ ਛੋਟੀ ਉਮਰ ਵਿੱਚ ਰੋਜ਼ੀ ਕਮਾਉਣ ਲਈ ਕਈ ਪਾਪੜ ਵੇਲਣੇ ਪਏ ਸਨ।

10. ਪਿੱਠ ਦਿਖਾਉਣੀ : (ਬੁਜ਼ਦਿਲੀ ਕਰਨੀ) ਭਾਰਤੀ ਸਿਪਾਹੀਆਂ ਦੀਆਂ ਕਰਾਰੀਆਂ ਸੱਟਾਂ ਕਾਰਨ ਦੁਸ਼ਮਣ ਦੇ ਸਿਪਾਹੀ ਪਿੱਠ ਦਿਖਾ ਕੇ ਭੱਜ ਗਏ।

11. ਪੈਰ ਪਸਾਰਨੇ : (ਕਬਜ਼ਾ ਕਰਨਾ) ਬਹੁਤ ਸਮੇਂ ਤੋਂ ਚੀਨ ਜ਼ਬਰਦਸਤੀ ਭਾਰਤੀ ਇਲਾਕੇ ‘ਤੇ ਪੈਰ ਪਸਾਰਨਾ ਚਾਹੁੰਦਾ ਹੈ।

12. ਪਸਮਾ ਲੈਣਾ : ਮਤਲਬ ਹੱਲ ਕਰ ਲੈਣਾ।

13. ਪੱਗ ਵਟਾਉਣੀ : ਪੱਕੇ ਮਿੱਤਰ ਬਣਨਾ।

14. ਪੱਛਾਂ ‘ਤੇ ਲੂਣ ਛਿੜਕਣਾ : ਦੁਖੀ ਨੂੰ ਹੋਰ ਦੁਖਾਉਣਾ।

15. ਪੱਤਰਾ ਵਾਚਣਾ : ਖਿਸਕਣਾ।

16. ਪੱਕੇ ਪੈਰਾਂ ‘ਤੇ ਖਲੋਣਾ : ਆਪਣੀ ਗੱਲ ‘ਤੇ ਡਟੇ ਰਹਿਣਾ।

17. ਪੱਤਾ ਮਾਰਨਾ : ਧੋਖਾ ਕਰਨਾ।

18. ਪੈਰਾਂ ‘ਤੇ ਪਾਣੀ ਨਾ ਪੈਣ ਦੇਣਾ : ਕਸੂਰ ਕਰ ਕੇ ਨਾ ਮੰਨਣਾ।

19. ਪਾਣੀ ਭਰਨਾ : ਸੇਵਾ ਕਰਨੀ।

20. ਪਾਣੀਉਂ ਪਤਲਾ ਕਰਨਾ : ਬਹੁਤ ਸ਼ਰਮਿੰਦਿਆਂ ਕਰਨਾ।

21. ਪਾਰਾ ਚੜ੍ਹਨਾ : ਗੁੱਸਾ ਚੜ੍ਹਨਾ।

22. ਪਿਓ ਦੇ ਪਿਓ ਨੂੰ ਫੜਨਾ : ਕਿਸੇ ਗੱਲ ਦੀ ਬਹੁਤ ਖੋਜ ਕਰਨੀ।

23. ਪਿੱਸੂ ਪੈਣੇ : ਚਿੰਤਾ ਲੱਗਣੀ।

24. ਪਿੱਠ ਠੋਕਣੀ : ਉਤਸ਼ਾਹ ਵਧਾਉਣਾ।

25. ਪਿੱਠ ਦੇਣੀ : ਸਾਥ ਛੱਡ ਕੇ ਦੌੜ ਜਾਣਾ।

26. ਪਿੱਠ ਪੂਰਨੀ : ਮਦਦ ਕਰਨੀ।

27. ਪਿੱਠ ਲੱਗਣੀ : ਢਹਿ ਜਾਣਾ।

28. ਪੂਰਨੇ ਪਾਉਣਾ : ਅਜਿਹੇ ਕੰਮ ਕਰਨੇ ਜੋ ਦੁਨੀਆ ਲਈ ਇੱਕ ਮਿਸਾਲ ਹੋਣ।

29. ਪੇਸ਼ ਪੈਣਾ : ਕਿਸੇ ਦੇ ਮਗਰ ਪੈਣਾ।

30. ਪੈਰ ਅੜਾਉਣੇ : ਕਿਸੇ ਦੇ ਕੰਮ ਵਿੱਚ ਦਖ਼ਲ ਦੇਣਾ।

31. ਪੈਰ ਕਬਰ ਵਿੱਚ ਹੋਣੇ : ਮਰਨ ਕੰਢੇ ਹੋਣਾ।

32. ਪੈਰ ਚੁੰਮਣੇ ਜਾਂ ਪੈਰ ਧੋ-ਧੋ ਪੀਣੇ : ਆਦਰ-ਸਤਿਕਾਰ ਕਰਨਾ।

33. ਪੈਰ ਫੜਨੇ : ਮੁਆਫ਼ੀ ਮੰਗਣੀ।

34. ਪੈਰ ਭਾਰੇ ਹੋਣੇ : ਗਰਭਵਤੀ ਹੋਣਾ ।

35. ਪੋਚਾ ਪਾਉਣਾ : ਐਬਾਂ ‘ਤੇ ਪੜਦਾ ਪਾਉਣਾ।