ਮੁਹਾਵਰੇ


ਲ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਲਾਹ-ਪਾਹ ਕਰਨੀ : (ਝਾੜ ਝੰਬ ਕਰਨੀ) ਵਿਚਾਰੇ ਕਲਰਕ ਤੋਂ ਨਿੱਕੀ ਜਿਹੀ ਗ਼ਲਤੀ ਹੀ ਹੋਈ ਸੀ ਕਿ ਅਫ਼ਸਰ ਨੇ ਉਸਦੀ ਅਜਿਹੀ ਲਾਹ-ਪਾਹ ਕੀਤੀ ਕਿ ਉਹ ਸਿਰ ਫੜ ਕੇ ਬਹਿ ਗਿਆ।

2. ਲੂਣ-ਹਰਾਮ ਕਰਨਾ : (ਨੇਕੀ ਨਾ ਜਾਣਨਾ) ਅੱਜ ਕੱਲ੍ਹ ਜਿੰਨਾ ਮਰਜ਼ੀ ਕਿਸੇ ਦਾ ਭਲਾ ਕਰ ਲਵੋ ਪਰ ਕੁਝ ਲੋਕੀਂ ਬੜੇ ਲੂਣ-ਹਰਾਮ ਹੁੰਦੇ ਹਨ।

3. ਲੱਕ ਸਿੱਧਾ ਕਰਨਾ : (ਥੋੜ੍ਹਾ ਜਿਹਾ ਥਕੇਵਾਂ ਲਾਹੁਣ ਲਈ ਲੇਟਣਾ) ਮੇਰੇ ਮਾਤਾ ਜੀ ਘਰ ਦਾ ਸਾਰਾ ਕੰਮ ਮੁਕਾ ਕੇ ਲੱਕ ਸਿੱਧਾ ਕਰਨ ਲਈ ਲੇਟੇ ਹੀ ਸਨ ਕਿ ਪ੍ਰਾਹੁਣੇ ਆ ਗਏ।

4. ਲਹੂ ਦੇ ਅੱਥਰੂ ਰੋਣਾ : (ਬੜੇ ਦੁੱਖ ਨਾਲ ਰੋਣਾ) ਅਮਰੀਕ ਸਿੰਘ ਦੀ ਮੌਤ ਹੋਈ ਨੂੰ ਦੋ ਸਾਲ ਹੋ ਗਏ ਹਨ ਪਰ ਉਸਦੀ ਪਤਨੀ ਅੱਜ ਵੀ ਲਹੂ ਦੇ ਅੱਥਰੂ ਰੋਂਦੀ ਹੈ।

5. ਲਹੂ ਨਾਲ ਹੱਥ ਰੰਗਣਾ : (ਹੱਤਿਆ ਕਰਨਾ) ਕੱਲ੍ਹ ਸਾਡੇ ਬੈਂਕ ‘ਚ ਲੁਟੇਰਿਆਂ ਨੇ ਲੁੱਟ ਮਾਰ ਤਾਂ ਕੀਤੀ ਹੀ ਪਰ ਜਾਂਦੇ – ਜਾਂਦੇ ਵਿਚਾਰੇ ਗੰਨਮੈਨ ਦੇ ਲਹੂ ਨਾਲ ਵੀ ਹੱਥ ਰੰਗ ਗਏ।

6. ਲਗਾਮ ਢਿੱਲੀ ਛੱਡ ਦੇਣਾ : (ਖੁਲ੍ਹ ਦੇਣਾ) ਸ਼ੇਰੇ ਨੇ ਜਵਾਨ ਹੋ ਰਹੇ ਪੁੱਤਰ ਦੀ ਲਗਾਮ ਢਿੱਲੀ ਛੱਡੀ ਹੀ ਸੀ ਕਿ ਉਹ ਕੁਰਾਹੇ ਪੈ ਗਿਆ।

7. ਲਹੂ ਸੁੱਕਣਾ : (ਸਾਹ ਸੁੱਕਣਾ) ਸੱਪ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਹਰਨਾਮੇ ਦਾ ਲਹੂ ਸੁੱਕਣ ਲੱਗਾ।

8. ਲਹੂ-ਪਾਣੀ ਇੱਕ ਕਰਨਾ (ਮਿਹਨਤ ਕਰਨੀ) ਇਸ ਮਹਿੰਗਾਈ ਦੇ ਸਮੇਂ, ਦੋ ਡੰਗ ਦੀ ਰੋਟੀ ਪ੍ਰਾਪਤ ਕਰਨ ਲਈ, ਗ਼ਰੀਬਾਂ ਨੂੰ ਲਹੂ-ਪਾਣੀ ਇੱਕ ਕਰਨਾ ਪੈਂਦਾ ਹੈ।

9. ਲੱਕ ਬੰਨ੍ਹਣਾ : (ਤਿਆਰੀ ਕਰਨੀ) ਇਸ ਮੁਸ਼ਕਲ ਕੰਮ ਨੂੰ ਸਿਰੇ ਚਾੜ੍ਹਨ ਲਈ ਹੁਣ ਤੋਂ ਹੀ ਲੱਕ ਬੰਨ੍ਹਣ ਦੀ ਲੋੜ ਹੈ।

10. ਲੱਤ ਮਾਰਨੀ : (ਵਿਘਨ ਪਾਉਣਾ) ਹਰਮੋਹਨ ਦੇ ਰਿਸ਼ਤੇ ਵਿੱਚ ਉਸਦੇ ਤਾਏ ਨੇ ਅਜਿਹੀ ਲੱਤ ਮਾਰੀ ਕਿ ਵਿਚਾਰੇ ਦੀ ਮੰਗਣੀ ਹੁੰਦੀ – ਹੁੰਦੀ ਰਹਿ ਗਈ।

11. ਲਾਲ-ਪੀਲਾ ਹੋਣਾ : (ਗੁੱਸੇ ਵਿਚ ਆਉਣਾ) ਆਪਣੇ ਦੋਸਤ ਨੂੰ ਮਾਰ ਪੈਂਦੀ ਵੇਖ ਕੇ ਕਰਮਜੀਤ ਲਾਲ-ਪੀਲਾ ਹੋ ਗਿਆ, ਪਰ ਦੁਸ਼ਮਣਾਂ ਦੀ ਗਿਣਤੀ ਜ਼ਿਆਦਾ ਵੇਖ ਕੇ ਉਹ ਚੁੱਪ ਹੀ ਰਿਹਾ।

12. ਲਹਿਰ ਬਹਿਰ ਹੋਣਾ : ਸੁਖੀ ਹੋਣਾ।

13. ਲਹੂ ਚਿੱਟਾ ਹੋਣਾ : ਪਿਆਰ ਤੇ ਹਮਦਰਦੀ ਨਾ ਰਹਿਣੀ।

14. ਲਹੂ ਦਾ ਘੁੱਟ ਪੀਣਾ : ਕਰੋਧ ਕਰਨਾ, ਗੁੱਸਾ ਪੀ ਜਾਣਾ।

15. ਲਹੂ ਦਾ ਤਿਹਾਇਆ ਹੋਣਾ : ਪੱਕਾ ਵੈਰੀ ਹੋਣਾ।

16. ਲਹੂ ਪੀਣਾ : ਬਹੁਤ ਤੰਗ ਕਰਨਾ।

17. ਲੱਕ ਸੇਕਣਾ : ਕੁੱਟਣਾ।

18. ਲੱਕ ਟੁੱਟਣਾ : ਹੌਸਲਾ ਟੁੱਟਣਾ, ਘਾਟਾ ਪੈਣਾ।

19. ਲਕੀਰ ਦਾ ਫ਼ਕੀਰ ਹੋਣਾ : ਪੁਰਾਣੀਆਂ ਰਸਮਾਂ-ਰੀਤਾਂ ’ਤੇ ਚੱਲਣਾ।

20. ਲੱਟੂ ਹੋਣਾ : ਮੋਹਿਤ ਹੋਣਾ।

21. ਲੱਤ ਅੜਾਉਣੀ : ਖਾਹ-ਮਖਾਹ ਦਖ਼ਲ ਦੇਣਾ।

22. ਲੱਤ ਹੇਠੋਂ ਕੱਢਣਾ : ਹਾਰ ਮਨਾ ਦੇਣਾ, ਅਧੀਨ ਕਰਨਾ

23. ਲਾਰੇ ਲਾਉਣੇ : ਝੂਠੇ ਵਾਅਦੇ ਕਰਨੇ।

24. ਲੀਕ ਪੈਣੀ : ਰਿਵਾਜ ਪੈ ਜਾਣਾ।

25. ਲੀਕ ਲੱਗਣੀ : ਬਦਨਾਮੀ ਹੋਣੀ।

26. ਲੂਤੀ ਲਾਉਣਾ : ਚੁਗਲੀ ਕਰਨੀ।

27. ਲੇਖ ਸੜਨੇ : ਭੈੜੀ ਕਿਸਮਤ ਹੋਣਾ ।

28. ਲੇਖ ਜਾਗਣੇ : ਭਾਗ ਜਾਗਣੇ / ਕਿਸਮਤ ਬਦਲ ਜਾਣੀ।

29. ਲੋਈ ਲਾਹੁਣੀ : ਸ਼ਰਮ-ਹਯਾ ਲਾਹ ਦੇਣੀ।

30. ਲੋਹਾ ਲਾਖਾ ਹੋਣਾ : ਬਹੁਤ ਗੁੱਸੇ ਹੋਣਾ।