ਯ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਯਈਂ ਯਈਂ ਕਰਨਾ : (ਤਰਲੇ ਮਿੰਨਤਾਂ ਕਰਨੀਆਂ) ਮੰਦਰ ਦੇ ਬਾਹਰ ਬੈਠੇ ਭਿਖਾਰੀ ਹਰ ਆਉਂਦੇ ਜਾਂਦੇ ਦੇ ਅੱਗੇ ਭੀਖ ਲਈ ਯਈਂ-ਯਈਂ ਕਰਦੇ ਹਨ।
2. ਯੱਭਲੀਆਂ ਮਾਰਨੀਆਂ : (ਬੇਸਿਰ ਪੈਰ ਦੀਆਂ ਗੱਲਾਂ ਕਰਨਾ) ਰਣਜੀਤ ਹਰ ਵੇਲੇ ਯੱਭਲੀਆਂ ਮਾਰਦਾ ਰਹਿੰਦਾ ਹੈ ਤਾਂ ਹੀ ਤਾਂ ਉਸਦੇ ਕੋਲ ਕੋਈ ਬੈਠਣਾ ਪਸੰਦ ਨਹੀਂ ਕਰਦਾ।
3. ਯੱਕੜ ਮਾਰਨੇ : (ਗੱਪਾਂ ਮਾਰਨੀਆਂ, ਸ਼ੇਖੀਆਂ ਮਾਰਨੀਆਂ) ਲੱਕੀ ਦੇ ਭਰੋਸੇ ਰਹਿਣਾ ਤੁਹਾਡੀ ਭੁੱਲ ਹੋਵੇਗੀ। ਉਹ ਤਾਂ ਐਵੇਂ ਯੱਕੜ ਮਾਰਦਾ ਰਹਿੰਦਾ ਹੈ।
4. ਯਰਕ ਜਾਣਾ : (ਪਿੱਛੇ ਹਟ ਜਾਣਾ) ਸਾਡਾ ਪਟਵਾਰੀ ਸਾਨੂੰ ਹਰ ਵੇਲੇ ਧਮਕੀਆਂ ਦੇਂਦਾ ਰਹਿੰਦਾ ਸੀ। ਅਸੀਂ ਜਦੋਂ ਥਾਣੇ ਉਹਦੀ ਸ਼ਿਕਾਇਤ ਕੀਤੀ ਤਾਂ ਉਹ ਝੱਟ ਯਰਕ ਗਿਆ ਤੇ ਮੁਆਫ਼ੀਆਂ ਮੰਗਣ ਲੱਗਾ।