Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਧ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਧੱਜੀਆਂ ਉਡਾਉਣੀਆਂ : (ਬਰਬਾਦ ਕਰਨਾ) ਧੀਰਜ ਨੇ ਚੰਡੀਗੜ੍ਹ ਰਹਿ ਕੇ ਆਪਣੇ ਮਾਂ-ਬਾਪ ਦੀ ਮਿਹਨਤ ਦੀ
ਕਮਾਈ ਦੀਆਂ ਚੰਗੀਆਂ ਧੱਜੀਆਂ ਉਡਾਈਆਂ ਹਨ।

2. ਧੌਲਿਆਂ ਵਿਚ ਸੁਆਹ ਪਾਉਣੀ : (ਬੁੱਢੇ ਵਾਰੇ ਬਦਨਾਮੀ ਕਰਨੀ) ਲੰਬੜਦਾਰਾਂ ਦੇ ਮੁੰਡੇ ਨੇ ਨੀਵੀਂ ਜਾਤ ਦੀ ਕੁੜੀ ਨਾਲ ਵਿਆਹ ਕਰਾ ਕੇ ਮਾਪਿਆਂ ਦੇ ਧੌਲਿਆਂ ਵਿੱਚ ਸੁਆਹ ਪਾ ਦਿੱਤੀ ਹੈ।

3. ਧੁੰਮਾਂ ਪੈ ਜਾਣੀਆਂ : (ਬਹੁਤ ਪ੍ਰਸਿੱਧੀ ਹੋਣੀ) ਅੰਤਰ ਰਾਸ਼ਟਰੀ ਖੇਡਾਂ ਵਿਚ ਤਗਮੇਂ ਲੈਣ ਵਾਲੇ ਖਿਡਾਰੀਆਂ ਦੀਆਂ ਧੁੰਮਾਂ ਪੈ ਗਈਆਂ ਹਨ।

4. ਧਾਗਾ ਕਰਾਉਣਾ : (ਟੂਣਾ ਆਦਿ ਕਰਵਾਉਣਾ) ਸਾਡੇ ਪਿੰਡ ਪਾਖੰਡੀ ਸਾਧਾਂ ਕੋਲੋਂ ਧਾਗਾ ਕਰਵਾਉਣ ਵਾਲੇ ਲੋਕਾਂ ਨੂੰ ਤਰਕਸ਼ੀਲ ਕਮੇਟੀ ਨੇ ਬਾਜ ਆਉਣ ਲਈ ਕਿਹਾ।

5. ਧੱਕਾ ਕਰਨਾ : (ਅਨਿਆਂ ਕਰਨਾ) ਕਾਰਖ਼ਾਨੇਦਾਰ ਗ਼ਰੀਬ ਕਾਮਿਆਂ ਨਾਲ ਧੱਕਾ ਕਰਦੇ ਹਨ, ਵਿਚਾਰਿਆਂ ਨੂੰ ਪੂਰੀ ਤਨਖ਼ਾਹ ਵੀ ਨਹੀਂ ਦੇਂਦੇ।

6. ਧੱਕੇ ਪੈਣਾ : (ਖ਼ੁਆਰ ਹੋਣਾ) ਰਮਨਦੀਪ ਦੇ ਬੁਰੇ ਕੰਮਾਂ ਕਰ ਕੇ ਹੀ ਉਸ ਨੂੰ ਥਾਂ-ਥਾਂ ਧੱਕੇ ਪੈਂਦੇ ਹਨ।

7. ਧਰਮ ਨਿਭਾਉਣਾ : (ਕਰਤੱਵ ਪਾਲਣਾ) ਸਭ ਦੇਸ਼-ਵਾਸੀਆਂ ਨੂੰ ਆਪਣੇ ਦੇਸ਼ ਦੀ ਖ਼ਾਤਰ ਆਪਣਾ ਤਨ, ਮਨ ਅਤੇ ਧਨ ਕੁਰਬਾਨ ਕਰ ਕੇ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ।

8. ਧੱਕਾ ਲੱਗਣਾ : (ਨੁਕਸਾਨ ਹੋਣਾ) ਬੁਢੇਪੇ ਵਿੱਚ ਇਕਲੌਤੇ ਪੁੱਤਰ ਦੀ ਮੌਤ ਨਾਲ ਬਲਕਾਰ ਸਿੰਘ ਨੂੰ ਡਾਢਾ ਧੱਕਾ ਲੱਗਾ ਹੈ।

9. ਧਰਨਾ ਮਾਰਨਾ : ਜ਼ਿੱਦ ਕਰਨੀ।

10. ਧਾਰ ਮਾਰਨੀ : ਪੇਸ਼ਾਬ ਕਰਨਾ / ਠੁਕਰਾ ਦੇਣਾ।

11. ਧਾੜ ਪੈਣਾ : ਡਾਕਾ ਪੈਣਾ।

12. ਧੁੱਪ ਵਿੱਚ ਵਾਲ ਚਿੱਟੇ ਹੋਣੇ : ਉਮਰ ਵਡੇਰੀ ਹੋਣੀ ਪਰ ਅਕਲੋਂ ਕੋਰਾ ਹੋਣਾ।

13. ਧੁੰਮ ਪੈਣੀ : ਢੰਡੋਰਾ ਫਿਰਨਾ / ਪ੍ਰਸਿੱਧੀ ਹੋਣੀ।

14. ਧੂੰ ਨਾ ਕੱਢਣਾ : ਖ਼ਬਰ ਨਾ ਲੱਗਣ ਦੇਣੀ।

15. ਧੌਲਿਆਂ ਦੀ ਲਾਜ ਰੱਖਣੀ : ਬਜ਼ੁਰਗੀ ਦੀ ਇੱਜ਼ਤ ਰੱਖਣੀ।

16. ਧੌ ਜਾਣਾ : ਨਿਵ ਜਾਣਾ।