ਮੁਹਾਵਰੇ
ਠ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਠੋਕ ਵਜਾ ਕੇ ਵੇਖਣਾ : (ਚੰਗੀ ਤਰ੍ਹਾਂ ਪਰਖਣਾ) ਕੋਈ ਚੀਜ਼ ਖਰੀਦਣ ਲੱਗਿਆਂ ਉਸਨੂੰ ਚੰਗੀ ਤਰ੍ਹਾਂ ਠੋਕ ਵਜਾ ਕੇ ਵੇਖ ਲੈਣਾ ਚਾਹੀਦਾ ਹੈ।
2. ਠੰਢੀਆਂ ਛਾਵਾਂ ਮਾਣਨਾ : (ਸੁਖ ਭੋਗਣਾ) ਮਾਪਿਆਂ ਦੇ ਸਿਰ ‘ਤੇ ਹੀ ਔਲਾਦ ਠੰਢੀਆਂ ਛਾਵਾਂ ਮਾਣਦੀ ਹੈ।
3. ਠੂਠਾ ਫੜਨਾ : (ਮੰਗਣਾ) ਜੰਗੀ ਸਹਾਇਤਾ ਲਈ ਪਾਕਿਸਤਾਨ ਅਮਰੀਕਾ ਅੱਗੇ ਠੂਠਾ ਫੜੀ ਫਿਰਦਾ ਹੈ।
4. ਠੁੱਠ ਵਿਖਾਉਣਾ : (ਨਾਂਹ ਕਰਨੀ) ਲੋੜ ਪੈਣ ‘ਤੇ ਜਦ ਮੈਂ ਆਪਣੇ ਦੋਸਤਾਂ ਕੋਲੋਂ ਆਰਥਕ ਸਹਾਇਤਾ ਮੰਗੀ ਤਾਂ ਸਭ ਨੇ ਮੈਨੂੰ ਠੁੱਠ ਵਿਖਾਇਆ।
5. ਠੰਢੇ ਸਾਹ ਭਰਨਾ : (ਹਉਕੇ ਲੈਣੇ) ਆਪਣੇ ਪਤੀ ਨੂੰ ਸੱਟਾਂ ਲੱਗ ਜਾਣ ਦੀ ਖ਼ਬਰ ਸੁਣ ਕੇ ਬਬੀਤਾ ਠੰਢੇ ਸਾਹ ਭਰਨ ਲੱਗੀ।
6. ਠਿਕਾਣੇ ਲਗਣਾ : ਮਾਰਿਆ ਜਾਣਾ।
7. ਠੋਡੀ ਫੜਨਾ : ਖ਼ੁਸ਼ਾਮਦ ਕਰਨਾ।
8. ਠੰਡੇ ਦੁੱਧ ਨੂੰ ਫੂਕਾਂ ਮਾਰਨੀਆਂ : ਅਕਾਰਨ ਹੀ ਚੰਗੇ ਭਲੇ ਨੂੰ ਬੁਰਾ ਆਖਣਾ।