ਮੁਹਾਵਰੇਦਾਰ ਵਾਕਾਂਸ਼
ਕ – ਬ
1. ਕਿਸਮਤ ਦਾ ਧਨੀ – ਚੰਗੀ ਕਿਸਮਤ ਵਾਲਾ।
2. ਕਿਸਮਤ ਦੇ ਕੜਛੇ – ਚੰਗੇ ਭਾਗਾਂ ਨਾਲ ਢੇਰ ਪਦਾਰਥ ਮਿਲ ਜਾਣੇ।
3. ਕਹਿਣ ਦੀਆਂ (ਮੂੰਹ ਦੀਆਂ) ਗੱਲਾਂ – ਉਹ ਗੱਲਾਂ, ਜਿਨ੍ਹਾਂ ਉੱਤੇ ਅਮਲ ਨਾ ਕਰਨਾ ਹੋਵੇ।
4. ਕਿਤਾਬੀ ਕੀੜਾ – ਹਰ ਵੇਲੇ ਕਿਤਾਬਾਂ ਦੇ ਮਗਰ ਪਿਆ ਰਹਿਣ ਵਾਲਾ।
5. ਕੰਨਾਂ ਦਾ ਕੱਚਾ – ਲਾਈਲੱਗ, ਹਰੇਕ ਦੀ ਗੱਲ ਨੂੰ ਸੋਚ ਸਮਝਣ ਵਾਲਾ।
ਵਾਕ : ਹਰਮੀਤ ਦਾ ਪਤੀ ਕੰਨਾਂ ਦਾ ਕੱਚਾ ਹੈ, ਇਸੇ ਲਈ ਉਹ ਹਰ ਵੇਲੇ ਉਹਦੇ ਨਾਲ ਲੜਦਾ ਰਹਿੰਦਾ ਹੈ।
6. ਕਲਮ ਦਾ ਧਨੀ – ਨਿਪੁੰਨ ਸਿਆਣਾ ਲਿਖਾਰੀ।
ਵਾਕ : ਭਾਈ ਵੀਰ ਸਿੰਘ ਜੀ ਕਲਮ ਦੇ ਧਨੀ ਸਨ, ਉਨ੍ਹਾਂ ਨੇ ਅਨੇਕਾਂ ਉੱਤਮ ਗ੍ਰੰਥ ਰਚੇ ਹਨ।
7. ਕਬੂਤਰਖ਼ਾਨਾ – ਕਬਾੜਖ਼ਾਨਾ, ਉਹ ਕਮਰਾ, ਜਿਸ ਵਿਚ ਸਾਰੀਆਂ ਚੀਜ਼ਾਂ ਖਿਲਰੀਆਂ ਪੁਲਰੀਆਂ ਤੇ ਬੇਤਰਤੀਬ ਪਈਆਂ ਹੋਣ।
ਵਾਕ : ਤੇਰਾ ਕਮਰਾ ਤਾਂ ਕਬੂਤਰਖ਼ਾਨਾ ਬਣਿਆ ਹੋਇਆ ਹੈ।
8. ਕੰਮ-ਚੋਰ – ਕੰਮ ਕੋਸ / ਕੰਮ ਤੇ ਜੀਅ ਚੁਰਾਉਣ (ਘੁਸਾਉਣ) ਵਾਲਾ।
9. ਖਿਆਲੀ ਪੁਲਾ – ਹਵਾਈ ਕਿੱਲ੍ਹੇ / ਨਿਰੀਆਂ ਤਜਵੀਜ਼ਾਂ / ਜੋ ਅਮਲ ਵਿਚ ਨਾ ਆਉਣ।
10. ਖੂਹ ਦਾ ਡੱਡੂ – ਥੋੜ੍ਹੀ ਵਾਕਫ਼ੀ ਵਾਲਾ।
11. ਗੋਦੜੀ ਦਾ ਲਾਲ, ਛੁਪਿਆ ਰੁਸਤਮ – ਉਪਰੋਂ ਸ਼ਕਲ, ਪਹਿਰਾਵੇ ਆਦਿ ਤੋਂ ਕਮਜ਼ੋਰ ਤੇ ਝਲਵਲੱਲਾ ਜਾਪਣ ਵਾਲਾ, ਪਰ ਵਿੱਚੋਂ ਗੁਣਵਾਨ ਤੇ ਬਹਾਦਰ।
ਵਾਕ : ਕ੍ਰਿਸ਼ਨ ਜਾਪਦਾ ਤਾਂ ਮਾੜਚੂ ਜਿਹਾ ਸੀ, ਪਰ ਉਹ ਤਾਂ ਛੁਪਿਆ ਰੁਸਤਮ ਨਿਕਲਿਆ। ਉਸ ਨੇ ਰਾਮ ਨੂੰ ਦੋ ਮਿੰਟਾਂ ਵਿਚ ਢਾਹ ਲਿਆ।
12. ਘੜੇ ਦੀ ਮੱਛੀ – ਝਟਪਟ ਮਿਲ ਪੈਣ ਤੇ ਹਰ ਸਮੇਂ ਕੰਮ ਆ ਜਾਣ ਵਾਲਾ ਬੰਦਾ।
ਵਾਕ : ਅਮਰੀਕ ਸਿੰਘ ਤਾਂ ਘੜੇ ਦੀ ਮੱਛੀ ਹੈ, ਜਦ ਚਾਹੋਗੇ, ਹਾਜ਼ਰ ਹੋ ਜਾਏਗਾ।
13. ਘੜੇ ਜਿੱਡਾ ਮੋਤੀ – ਬਹੁਤ ਮਸ਼ਹੂਰ, ਸਿਆਣਾ, ਤੇ ਚੰਗਾ ਆਦਮੀ।
14. ਘੜੀ ਦਾ ਪ੍ਰਾਹੁਣਾ / ਕੋਈ ਦਮ ਦਾ ਪ੍ਰਾਹੁਣਾ / ਘੜੀਆਂ ਪਲਾਂ ਤੇ ਮਰਨ ਕਿਨਾਰੇ ਕਣਾ ਘੜਾ – ਉਹ ਬੰਦਾ,ਜਿਸ ਉਤੇ ਕਿਸੇ ਗੱਲ ਜਾਂ ਦਲੀਲ ਦਾ ਕੋਈ ਅਸਰ ਨਾ ਹੋਵੇ।
15. ਚੰਡਾਲ ਚੌਂਕੜੀ – ਲੁੱਚ-ਮੰਡਲੀ / ਲੁੱਚਿਆਂ ਤੇ ਬਦਮਾਸ਼ਾਂ ਦਾ ਇਕੱਠ।
16. ਚਾਲੀ ਸੇਰੀ (ਗੱਲ) – ਬਿਲਕੁਲ ਪੂਰੀ ਠੀਕ, ਟਿਕਾਣੇ ਦੀ ਗੱਲ।
17. ਚਿੜੀਆਂ ਦਾ ਦੁੱਧ – ਜਿਸ ਚੀਜ਼ ਦਾ ਕੋਈ ਹੋਂਦ ਨਾ ਹੋਵੇ, ਅਣ-ਹੋਈ ਸ਼ੈ।
ਵਾਕ : ਹੁਣ ਮੈਂ ਤੁਹਾਡੇ ਲਈ ਚਿੜੀਆਂ ਦਾ ਦੁੱਧ ਕਿੱਥੋਂ ਲਿਆਵਾਂ?
18. ਜਣਾ-ਖਣਾ – ਮਾਮੂਲੀ ਆਦਮੀ।
ਵਾਕ : ਅੱਜ ਕੱਲ੍ਹ ਤਾਂ ਜਣਾ-ਖਣਾ ਲੀਡਰ ਬਣਿਆ ਫਿਰਦਾ ਹੈ।
19. ਜੁੱਤੀ ਦਾ ਯਾਰ – ਜੋ ਮਾਰ ਖਾਣ ਤੋਂ ਬਿਨਾਂ ਕੰਮ ਨਾ ਕਰੇ।
20. ਜੁੱਤੀ ਚੋਰ – ਨਿੱਕੀਆਂ-ਮੋਟੀਆਂ ਚੀਜ਼ਾਂ ਚੁਰਾਉਣ ਵਾਲਾ, ਕਮੀਨਾ ਚੋਰ।
21. ਢਾਈ ਟੋਟਰੂ – ਬਹੁਤ ਥੋੜ੍ਹੇ ਆਦਮੀ।
22. ਢਲਦਾ ਪਰਛਾਵਾਂ – ਧਨ ਦੌਲਤ ਤੇ ਦੁਨਿਆਵੀ ਵਡਿਆਈ ਜੋ ਸਦਾ ਵਧਦੀ ਘਟਦੀ ਤੇ ਬਦਲਦੀ ਰਹਿੰਦੀ ਹੈ।
23. ਤਾਰਿਆਂ ਦੀ ਛਾਵੇਂ – ਸਵੇਰੇ ਸਵੇਰੇ, ਤੜਕੇ।
24. ਤੇਲੀਆਂ ਬੁੱਧ – ਤੇਜ਼ ਬੁੱਧੀ ਵਾਲਾ, ਸਿਆਣਾ।
25. ਤਲਵਾਰ ਦਾ ਧਨੀ – ਸੂਰਬੀਰ, ਬਹਾਦਰ।
26. ਦਸਾਂ ਨਵਾਂ ਦੀ ਕਮਾਈ – ਮਿਹਨਤ ਕਰਕੇ ਕੀਤੀ ਹੋਈ ਹੱਕ ਹਲਾਲ ਦੀ ਕਮਾਈ, ਪਵਿੱਤਰ ਕਮਾਈ।
27. ਦੋ ਟੁੱਕ – ਸੋਚ ਸਮਝ ਕੇ ਕੀਤਾ ਅੰਤਿਮ ਤੇ ਪੱਕਾ (ਫੈਸਲਾ)।
28. ਦੁੱਧ ਦਾ ਉਬਾਲ (ਸੋਡਾ ਵਾਟਰ ਦਾ ਉਬਾਲ) – ਆਰਜ਼ੀ ਗੁੱਸਾ ਜਾਂ ਜੋਸ਼।
ਵਾਕ : ਇਹਦਾ ਗੁੱਸਾ ਦੁੱਧ ਦਾ ਉਬਾਲ ਹੈ; ਹੁਣ ਉਤਰ ਜਾਏਗਾ।
29. ਦਿਨਾ ਦਾ ਫੇਰ – ਭੈੜੀ ਕਿਸਮਤ ਨਾਲ ਬੁਰੇ ਦਿਨ ਆ ਜਾਣੇ, ਗਰੀਬ ਹੋ ਜਾਣਾ।
ਵਾਕ : ਜਰਨੈਲ ਸਿੰਘ ਚੰਗੇ ਗੁਜ਼ਾਰੇ ਵਾਲਾ ਹੁੰਦਾ ਸੀ, ਪਰ ਦਿਨਾਂ ਦੇ ਫੇਰ ਨਾਲ ਬਹੁਤ ਤੰਗ ਹੋ ਗਿਆ ਹੈ।
30. ਨੱਕ-ਨਮੂਜ – ਇੱਜ਼ਤ।
31. ਨੱਕੋ-ਨੱਕ – ਪੂਰਾ, ਕੰਢਿਆਂ ਤੱਕ।
ਵਾਕ : ਦੁੱਧ ਦਾ ਗਿਲਾਸ ਨੱਕੋ-ਨੱਕ ਭਰਿਆ ਹੋਇਆ ਹੈ।
32. ਨਗਾਰੇ ਦੀ ਚੋਟ – ਸਭ ਦੇ ਸਾਹਮਣੇ, ਗੱਜ ਵੱਜ ਕੇ।
33. ਨਾਢੂ ਸ਼ਾਹ / ਨਾਢੂ ਸਰਾਪ / ਰਾਣੀ ਖਾਂ ਦਾ ਸਾਲਾ – ਆਕੜ ਖਾਂ / ਹੰਕਾਰਿਆ ਹੋਇਆ / ਬੜੀ ਮਿਜਾਜ਼ ਵਾਲਾ।
34. ਨਮਦਾ ਬੁਧ – ਮੋਟੀ ਬੁੱਧੀ ਵਾਲਾ, ਥੋੜ੍ਹੀ ਅਕਲ ਵਾਲਾ।
35. ਨਾਰਦ ਮੁਨੀ – ਚੁਗਲਖੋਰ, ਲਾਊ-ਮਚਕਾਊ, ਦੋਹਾਂ ਪਾਸਿਆਂ ਦੀਆਂ ਇਕ ਦੂਜੇ ਅੱਗੇ ਚੁਗਲੀਆਂ ਕਰਕੇ ਉਨ੍ਹਾਂ ਨੂੰ ਲੜਾਉਣ ਵਾਲਾ।
36. ਨੜਿੰਨਵੇਂ ਦਾ ਗੇੜ – ਧਨ ਜੋੜਨ ਦਾ ਚੱਕਰ / ਵੱਧ ਤੋਂ ਵੱਧ ਧਨ ਕਮਾਉਣ ਦੀ ਧੁੰਨ।
ਵਾਕ : ਤਿੰਨੂੰ ਨੜਿੰਨਵੇਂ ਦੇ ਗੇੜ ਵਿੱਚ ਪੈ ਗਿਆ ਹੈ।
37. ਪੱਥਰ ‘ਤੇ ਲੀਕ – ਪੱਕੀ ਗੱਲ।
38. ਪੋਤੜਿਆਂ ਦੇ ਵਿਗੜੇ – ਬਚਪਨ ਤੋਂ ਖਰਾਬ ਹੋ ਗਏ (ਮੁੰਡੇ)।
39. ਬਗਲਾ ਭਗਤ – ਦਿੱਸਣ ਨੂੰ ਧਰਮਾਤਮਾ, ਪਰ ਅੰਦਰੋਂ ਖੋਟਾ ਤੇ ਪਾਪੀ / ਪਾਖੰਡੀ।
40. ਬਾਬੇ ਆਦਮ ਦੇ ਵੇਲੇ ਦਾ – ਬਹੁਤ ਪੁਰਾਣਾ।