ਮੁਲਤਾਨ ‘ਤੇ ਜਿੱਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ?

ਉੱਤਰ – ਮੁਲਤਾਨ ਭੂਗੋਲਿਕ ਅਤੇ ਆਰਥਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਇਸ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਮੁਲਤਾਨ ‘ਤੇ ਉਸ ਸਮੇਂ ਅਫ਼ਗਾਨ ਗਵਰਨਰ ਨਵਾਬ ਮੁਜ਼ੱਫ਼ਰ ਖ਼ਾ ਦਾ ਰਾਜ ਸੀ। ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ ਪਰ ਅਸਲ ਵਿੱਚ ਉਹ ਸੁਤੰਤਰ ਤੌਰ ‘ਤੇ ਸ਼ਾਸਨ ਕਰ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1817 ਈ: ਤਕ 6 ਮੁਹਿੰਮਾਂ ਮੁਲਤਾਨ ਭੇਜੀਆਂ ਸਨ।

ਨਵਾਬ ਮੁਜ਼ੱਫ਼ਰ ਖ਼ਾਂ ਹਰ ਵਾਰੀ ਨਜ਼ਰਾਨਾ ਦੇ ਕੇ ਰਣਜੀਤ ਸਿੰਘ ਦੀ ਫ਼ੌਜ ਨੂੰ ਟਾਲ ਦਿੰਦਾ ਸੀ। 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਦਾ ਫ਼ੈਸਲਾ ਕਰ ਲਿਆ। ਇਸ ਲਈ ਮੁਲਤਾਨ ਭੇਜੀ ਜਾਣ ਵਾਲੀ ਮੁਹਿੰਮ ਲਈ ਭਾਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਮਿਸਰ ਦੀਵਾਨ ਚੰਦ ਜੋ ਮਹਾਰਾਜੇ ਦੇ ਪ੍ਰਸਿੱਧ ਸੈਨਾਪਤੀਆਂ ਵਿੱਚੋਂ ਇੱਕ ਸੀ, ਦੇ ਅਧੀਨ 20,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਮੁਲਤਾਨ ਉੱਤੇ ਹਮਲਾ ਕਰਨ ਲਈ ਜਨਵਰੀ, 1818 ਈ. ਵਿੱਚ ਭੇਜੀ। ਉਧਰ ਨਵਾਬ ਮੁਜ਼ੱਫ਼ਰ ਖ਼ਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਨੇ ਸਿੱਖਾਂ ਵਿਰੁੱਧ ਜਿਹਾਦ ਦੀ ਘੋਸ਼ਣਾ ਕਰ ਦਿੱਤੀ ਸੀ। ਮੁਲਤਾਨ ਦਾ ਘੇਰਾ 4 ਮਹੀਨਿਆਂ ਤਕ ਚਲਦਾ ਰਿਹਾ, ਪਰ ਸਿੱਖ ਕਿਲ੍ਹੇ ਨੂੰ ਜਿੱਤਣ ਵਿੱਚ ਅਸਫਲ ਰਹੇ।

ਅੰਤ 2 ਜੂਨ, 1818 ਈ. ਨੂੰ ਅਕਾਲੀ ਨੇਤਾ ਸਾਧ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਕਿਲ੍ਹੇ ਅੰਦਰ ਜਾਣ ਵਿੱਚ ਸਫਲ ਹੋ ਗਿਆ। ਉਸ ਦੇ ਪਿੱਛੇ-ਪਿੱਛੇ ਸਿੱਖ ਫ਼ੌਜਾਂ ਵੀ ਕਿਲ੍ਹੇ ਅੰਦਰ ਦਾਖਲ ਹੋ ਗਈਆਂ। ਨਵਾਬ ਮੁਜ਼ੱਫ਼ਰ ਖ਼ਾਂ ਅਤੇ ਉਸ ਦੇ ਪੁੱਤਰਾਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਲੜਾਈ ਵਿੱਚ ਮੁਜ਼ੱਫ਼ਰ ਖ਼ਾਂ ਅਤੇ ਉਸ ਦੇ ਪੰਜ ਪੁੱਤਰ ਮਾਰੇ ਗਏ। ਛੇਵਾਂ ਪੁੱਤਰ ਜ਼ਖ਼ਮੀ ਹੋ ਗਿਆ ਅਤੇ ਬਾਕੀ ਦੇ ਦੋ ਪੁੱਤਰਾਂ ਨੇ ਮੁਆਫ਼ੀ ਮੰਗ ਲਈ। ਇਸ ਤਰ੍ਹਾਂ ਮੁਲਤਾਨ ਦੇ ਕਿਲ੍ਹੇ ਉੱਤੇ ਆਖਿਰ ਸਿੱਖ ਫ਼ੌਜਾਂ ਦਾ ਕਬਜ਼ਾ ਹੋ ਗਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਮਹੱਤਵਪੂਰਨ ਜਿੱਤ ਦੀ ਖ਼ਬਰ ਮਿਲੀ ਤਾਂ ਉਹ ਬਹੁਤ ਖ਼ੁਸ਼ ਹੋਏ। ਕਈ ਦਿਨਾਂ ਤਕ ਜਿੱਤ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਏ ਜਾਂਦੇ ਰਹੇ। ਮਿਸਰ ਦੀਵਾਨ ਚੰਦ ਨੂੰ ‘ਜ਼ਫਰ ਜੰਗ ਦਾ ਖਿਤਾਬ ਦਿੱਤਾ ਗਿਆ। ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਲਈ ਅਨੇਕ ਪੱਖਾਂ ਤੋਂ ਲਾਹੇਵੰਦ ਸਿੱਧ ਹੋਈ।


प्रश्न. महाराजा रणजीत सिंह ने मुल्तान पर विजय कैसे प्राप्त की?

उत्तर – मुल्तान भौगोलिक और आर्थिक दृष्टि से महत्वपूर्ण था। इसलिए महाराजा रणजीत सिंह इसे अपने अधीन करना चाहते थे। मुल्तान पर उस समय अफगान गवर्नर नवाब मुजफ्फर खान का शासन था। कहने को तो वह काबुल की सरकार के अधीन था लेकिन वास्तव में वह स्वतंत्र रूप से शासन कर रहा था। महाराजा रणजीत सिंह ने 1802 ई. से 1817 ई. तक छह मुहिमें मुल्तान भेजी। नवाब मुजफ्फर खान हर बार नज़राना देकर रणजीत सिंह की फौज को टाल देता था।

1818 ई. में महाराजा रणजीत सिंह ने मुल्तान को जीतने का फैसला कर लिया। इसके लिए मुल्तान भेजी जाने वाली मुहिम के लिए जोरदार तैयारियां शुरू कर दी गई। मिसर दीवान चंद जो कि महाराजा रणजीत सिंह के प्रसिद्ध सेनापतियों में से एक थे, उनके अधीन 20,000 सैनिकों की एक विशाल फौज मुल्तान पर हमला करने के लिए जनवरी 1818 ई. में भेजी।

उधर नवाब मुजफ्फर खान ने भी महाराजा रणजीत सिंह की फौज का मुकाबला करने के लिए अपनी तैयारियां शुरू कर दी थी। उसने सिखों के विरुद्ध जिहाद की घोषणा कर दी थी।मुल्तान का घेरा 4 महीनों तक चलता रहा, पर सिख किले को जीतने में असफल रहे। अंत में 2 जून, 1818 ई. को अकाली नेता साधु सिंह अपने कुछ साथियों के साथ किले में प्रवेश करने में सफल हो गये। उनके पीछे-पीछे सिख सेना भी किले में प्रवेश कर गई।

नवाब मुजफ्फर खान और उनके बेटों ने जमकर मुकाबला किया और इस लड़ाई में मुजफ्फर खान और उनके पांच बेटे मारे गए। छठा बेटा घायल हो गया और अन्य दो बेटों ने माफी मांग ली। इस प्रकार मुल्तान के किले पर अंततः सिख सेनाओं ने कब्जा कर लिया। जब महाराजा रणजीत सिंह को इस महत्वपूर्ण जीत की खबर मिली, तो वे बहुत खुश हुए।

कई दिनों तक जीत का जश्न मनाया गया। मिसर दीवान चंद को ‘जफर जंग’ की उपाधि दी गई। यह जीत महाराजा रणजीत सिंह के लिए कई मायनों में फायदेमंद साबित हुई।


Question. How did Maharaja Ranjit Singh conquer Multan?

Answer – Multan was important from the geographical and economic point of view. Therefore Maharaja Ranjit Singh wanted to subdue it. Multan was then ruled by the Afghan governor Nawab Muzaffar Khan. To say that he was under the government of Kabul but in reality, he was ruling independently. Maharaja Ranjit Singh sent six campaigns to Multan from 1802 AD to 1817 AD. Nawab Muzaffar Khan used to avoid Ranjit Singh’s army by paying douceur every time.

On the other hand, Nawab Muzaffar Khan had also started his preparations to counter the army of Maharaja Ranjit Singh. He had declared Jihad against the Sikhs. The siege of Multan lasted for 4 months, but the Sikhs failed to conquer the fort. Finally, on June 2, 1818, Akali leader Sadhu Singh along with some of his companions succeeded in entering the fort. Following them the Sikh army also entered the fort.

Nawab Muzaffar Khan and his sons fought fiercely and in this battle Muzaffar Khan and his five sons were killed. The sixth son was injured and the other two sons apologized. Thus the fort of Multan was finally captured by the Sikh forces. When Maharaja Ranjit Singh got the news of this important victory, he was overjoyed. The victory was celebrated for several days. Misr Diwan Chand was given the title of ‘Zafar Jung’. This victory proved beneficial for Maharaja Ranjit Singh in many ways.