ਮੁਦ-ਫ਼ਿਕਰ…….ਗੱਲ ਨਿਆਂ ਦੀ।


ਮੀਆਂ ਰਾਂਝਾ


ਮੁਦ-ਫ਼ਿਕਰ ਹੋ ਕੇ ਟੁਰਿਆ ਸੂ ਮੀਆਂ ਰਾਂਝਾ,

ਕੰਧੀ ਲਈ ਸੂ ਮੱਲ ਝਨਾਂ ਦੀ।

ਭਾਈ ਰਾਂਝਣ ਦੇ ਬਾਹਾਂ ਬੰਨ੍ਹ ਅਰਜ਼ ਕਰੇਂਦੇ ਨੇ,

ਪੀੜ ਵੀ ਉੱਠੀ ਨੇ ਹਾਂ ਦੀ।

ਸੱਤ ਭਰਜਾਈਆਂ ਤਾਬੇਦਾਰ ਓ ਭਾਈ ਰਾਂਝਣ,

ਮੰਨ ਅਰਜ਼ੋਈ ਕਾਈ ਤਾਂ ਕਰੇਂਹਾ ਗੱਲ ਨਿਆਂ ਦੀ।


ਪ੍ਰਸ਼ਨ 1. ਫ਼ਿਕਰਮੰਦ ਹੋ ਕੇ ਘਰੋਂ ਕੌਣ ਤੁਰ ਪਿਆ?

(ੳ) ਹੀਰ

(ਅ) ਰਾਂਝਾ

(ੲ) ਚੂਚਕ

(ਸ) ਕੈਦੋਂ

ਪ੍ਰਸ਼ਨ 2. ਰਾਂਝੇ ਨੇ ਕਿਸ ਦਰਿਆ ਦਾ ਕੰਢਾ ਜਾ ਮੱਲਿਆ?

(ੳ) ਸਤਲੁਜ ਦਾ

(ਅ) ਬਿਆਸ ਦਾ

(ੲ) ਝਨਾਂਅ ਦਾ

(ਸ) ਰਾਵੀ ਦਾ

ਪ੍ਰਸ਼ਨ 3. ਕੌਣ ਬਾਹਾਂ ਬੰਨ੍ਹ ਅਰਜ ਕਰਦੇ ਹਨ?

(ੳ) ਰਾਂਝੇ ਦੇ ਰਿਸ਼ਤੇਦਾਰ

(ਅ) ਰਾਂਝੇ ਦੇ ਭਰਾ

(ੲ) ਰਾਂਝੇ ਦੇ ਸਾਥੀ

(ਸ) ਰਾਂਝੇ ਦੇ ਦੋਸਤ

ਪ੍ਰਸ਼ਨ 4. ਰਾਂਝੇ ਦੀਆਂ ਕਿੰਨੀਆਂ ਭਰਜਾਈਆਂ ਹਨ?

(ੳ) ਸੱਤ

(ਅ) ਪੰਜ

(ੲ) ਚਾਰ

(ਸ) ਤਿੰਨ

ਪ੍ਰਸ਼ਨ 5. ਰਾਂਝੇ ਦੀਆਂ ਭਰਜਾਈਆਂ ਉਸ ਦੀਆਂ ਕੀ ਹਨ?

(ੳ) ਰਿਸ਼ਤੇਦਾਰ

(ਅ) ਤਾਬੇਦਾਰ

(ੲ) ਦੁਸ਼ਮਣ

(ਸ) ਨੌਕਰਾਣੀਆਂ

ਪ੍ਰਸ਼ਨ 6. ਮੰਨ ਅਰਜ਼ੋਈ ਕਾਈ ਤਾਂ ਕਰੇਂਹਾ ਗੱਲ……।

ਖ਼ਾਲੀ ਥਾਂ ਭਰੋ।

(ੳ) ਦਿਲ ਦੀ

(ਅ) ਮੂੰਹ ਦੀ

(ੲ) ਨਿਆਂ ਦੀ

(ਸ) ਸੱਚ ਦੀ