ਮੁਗ਼ਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਹਾਲਤ


ਪ੍ਰਸ਼ਨ. ਮੁਗ਼ਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਕਰੋ।

ਉੱਤਰ : ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਸੀ। ਖੇਤੀਬਾੜੀ ਉਸ ਸਮੇਂ ਦੇ ਲੋਕਾਂ ਦਾ ਮੁੱਖ ਧੰਦਾ ਸੀ।

ਭੂਮੀ ਦੇ ਉਪਜਾਊ ਹੋਣ ਕਾਰਨ, ਸਿੰਜਾਈ ਸਾਧਨਾਂ ਕਾਰਨ ਅਤੇ ਸਰਕਾਰ ਦੁਆਰਾ ਵਿਸ਼ੇਸ਼ ਸਹੂਲਤਾ ਵਰ ਨਾਲ ਸੰਬੰਧ ਰੱ ਦਿੱਤੀਆਂ ਜਾਣ ਕਾਰਨ ਇਸ ਧੰਦੇ ਨੂੰ ਬਹੁਤ ਉਤਸ਼ਾਹ ਮਿਲਿਆ। ਸਿੱਟੇ ਵਜੋਂ ਉਸ ਸਮੇਂ ਫਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ।

ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ, ਚੌਲ, ਗੰਨਾ, ਕਪਾਹ, ਮੱਕੀ, ਛੋਲੇ ਅਤੇ ਜੌਂ ਸਨ।

ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸਨ। ਕੱਪੜਾ ਉਦਯੋਗ ਉਸ ਸਮੇਂ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਸੀ। ਇਸ ਤੋਂ ਇਲਾਵਾ ਚਮੜਾ ਉਦਯੋਗ, ਖੰਡ ਉਦਯੋਗ, ਸ਼ਸਤਰ ਉਦਯੋਗ ਅਤੇ ਲੱਕੜ ਉਦਯੋਗ ਵੀ ਪ੍ਰਸਿੱਧ ਸਨ। ਉਸ ਸਮੇਂ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ।

ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਯੂਰਪੀ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ ਅਤੇ ਚੀਨ ਆਦਿ ਦੇਸ਼ਾਂ ਨਾਲ ਚਲਦਾ ਸੀ।

ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਖੰਡ, ਨੀਲ ਆਦਿ ਦਾ ਨਿਰਯਾਤ ਕੀਤਾ ਜਾਂਦਾ ਸੀ।

ਇਨ੍ਹਾਂ ਬਦਲੇ ਪੰਜਾਬ ਵਿਦੇਸ਼ਾਂ ਤੋਂ ਬਹੁਮੁੱਲੇ ਪੱਥਰ, ਰੇਸ਼ਮ, ਖੁਸ਼ਕ ਮੇਵੇ, ਵਧੀਆ ਨਸਲ ਦੇ ਘੋੜਿਆਂ ਆਦਿ ਦਾ ਆਯਾਤ ਕਰਦਾ ਸੀ।

ਮੁਗ਼ਲਕਾਲੀਨ ਪੰਜਾਬ ਵਿੱਚ ਚੀਜ਼ਾਂ ਦੀਆਂ ਕੀਮਤਾਂ ਬਹੁਤ ਘੱਟ ਸਨ। ਸਿੱਟੇ ਵਜੋਂ ਗ਼ਰੀਬ ਲੋਕਾਂ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਸੀ।


प्रश्न. मुगलों के अधीन पंजाब की आर्थिक स्थिति का संक्षेप में वर्णन करें।

उत्तर: मुगलकालीन पंजाब के लोगों की आर्थिक स्थिति बहुत अच्छी थी। उस समय के लोगों का मुख्य व्यवसाय कृषि था।

भूमि की उर्वरता, सिंचाई सुविधा तथा सरकार द्वारा दी गई विशेष सुविधाओं के कारण इस व्यवसाय को बहुत प्रोत्साहन मिला। परिणामस्वरूप, उस समय प्रचुर मात्रा में फसल उत्पादन प्राप्त हुआ।

पंजाब की मुख्य फसलें गेहूं, चावल, गन्ना, कपास, मक्का, चना और जौ थीं।

पंजाब के लोगों का दूसरा मुख्य व्यवसाय उद्योग था। कपड़ा उद्योग उस समय पंजाब का सबसे लोकप्रिय उद्योग था। इसके अलावा चमड़ा उद्योग, चीनी उद्योग, कवच उद्योग और लकड़ी उद्योग भी लोकप्रिय थे। उस समय पंजाब का आंतरिक और विदेशी व्यापार बहुत उन्नत था।

पंजाब का विदेशी व्यापार अरब देशों, यूरोपीय देशों, अफगानिस्तान, ईरान, तिब्बत और चीन के साथ था।

पंजाब से इन देशों में सूती और रेशमी कपड़े, शॉल, कंबल, अनाज, चीनी, नील आदि का निर्यात किया जाता था।

इनके बदले में पंजाब विदेशों से बहुमूल्य पत्थर, रेशम, सूखे मेवे, अच्छी नस्ल के घोड़े आदि आयात करता था।

मुगल पंजाब में वस्तुओं की कीमतें बहुत कम थीं। परिणामस्वरूप, गरीब लोगों की आजीविका भी बेहतर हो गई।


Question. Briefly describe the economic condition of Punjab under the Mughals.

Answer: The economic condition of the people of Punjab during the Mughal period was very good. The main occupation of the people at that time was agriculture.

This business got a lot of encouragement due to the fertility of the land, irrigation facilities, and special facilities given by the government. As a result, abundant crop production was achieved at that time.

The main crops of Punjab were wheat, rice, sugarcane, cotton, maize, gram and barley.

The second main occupation of the people of Punjab was industry. The textile industry was the most popular in Punjab at that time. Apart from this, the leather industry, sugar industry, armor industry, and wood industry were also popular. At that time the internal and foreign trade of Punjab was very advanced.

Punjab’s foreign trade was with Arab countries, European countries, Afghanistan, Iran, Tibet and China.

Cotton and silk clothes, shawls, blankets, grains, sugar, indigo, etc. were exported from Punjab to these countries.

In exchange for these, Punjab used to import precious stones, silk, dry fruits, good-breed horses, etc. from abroad.

Prices of goods were very low in Mughal Punjab. As a result, the livelihood of poor people also became better.