ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ
ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ (SOCIAL AND ECONOMIC CONDITIONS OF THE PUNJAB UNDER THE MUGHALS)
ਪ੍ਰਸ਼ਨ 1. ਮੁਗ਼ਲ ਕਾਲ ਵਿੱਚ ਪੰਜਾਬ ਦਾ ਸਮਾਜ ਕਿੰਨ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ?
ਉੱਤਰ : ਦੋ
ਪ੍ਰਸ਼ਨ 2. ਮੁਗ਼ਲ ਕਾਲ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ?
ਉੱਤਰ : ਤਿੰਨ
ਪ੍ਰਸ਼ਨ 3. ਮੁਗ਼ਲ ਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ?
ਉੱਤਰ : ਵਪਾਰੀ
ਪ੍ਰਸ਼ਨ 4. ਮੁਗ਼ਲ ਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ?
ਉੱਤਰ : ਮਜ਼ਦੂਰ
ਪ੍ਰਸ਼ਨ 5. ਮੁਗ਼ਲ ਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਕੌਣ ਸ਼ਾਮਲ ਸੀ?
ਉੱਤਰ : ਦਾਸ, ਮਜ਼ਦੂਰ ਅਤੇ ਨੌਕਰ
ਪ੍ਰਸ਼ਨ 6. ਮੁਗ਼ਲ ਕਾਲੀਨ ਇਸਤਰੀ ਸਮਾਜ ਵਿੱਚ ਕਿਸ ਕੁਰੀਤੀ ਦਾ ਪ੍ਰਚਲਨ ਸੀ?
ਉੱਤਰ : ਕੁੜੀਆਂ ਦੀ ਹੱਤਿਆ, ਬਾਲ ਵਿਆਹ ਅਤੇ ਸਤੀ ਪ੍ਰਥਾ।
ਪ੍ਰਸ਼ਨ 7. ਮੁਗ਼ਲ ਕਾਲੀਨ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਕੀ ਸੀ?
ਉੱਤਰ : ਸ਼ਿਕਾਰ, ਸ਼ਤਰੰਜ ਅਤੇ ਨਾਚ – ਸੰਗੀਤ
ਪ੍ਰਸ਼ਨ 8. ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਉਚੇਰੀ ਸਿੱਖਿਆ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ?
ਉੱਤਰ : ਲਾਹੌਰ, ਮੁਲਤਾਨ ਅਤੇ ਸਰਹਿੰਦ
ਪ੍ਰਸ਼ਨ 9. ਮੁਗ਼ਲ ਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ?
ਉੱਤਰ : ਖੇਤੀਬਾੜੀ
ਪ੍ਰਸ਼ਨ 10. ਮੁਗ਼ਲ ਕਾਲੀਨ ਪੰਜਾਬ ਦੀ ਪ੍ਰਮੁੱਖ ਫ਼ਸਲ ਕਿਹੜੀ ਸੀ?
ਉੱਤਰ : ਕਣਕ, ਗੰਨਾ ਅਤੇ ਕਪਾਹ
ਪ੍ਰਸ਼ਨ 11. ਮੁਗ਼ਲ ਕਾਲੀਨ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ?
ਉੱਤਰ : ਸੂਤੀ ਕੱਪੜਾ ਉਦਯੋਗ
ਪ੍ਰਸ਼ਨ 12. ਮੁਗ਼ਲ ਕਾਲੀਨ ਪੰਜਾਬ ਵਿੱਚ ਕਿਹੜਾ ਕੇਂਦਰ ਊਨੀ ਕੱਪੜੇ ਦੇ ਉਦਯੋਗ ਲਈ ਸਭ ਤੋਂ ਵੱਧ ਪ੍ਰਸਿੱਧ ਸੀ?
ਉੱਤਰ : ਕਸ਼ਮੀਰ
ਪ੍ਰਸ਼ਨ 13. ਮੁਗ਼ਲ ਕਾਲੀਨ ਪੰਜਾਬ ਦੇ ਲੋਕ ਕਿਸ ਵਸਤੂ ਦਾ ਨਿਰਯਾਤ ਨਹੀਂ ਕਰਦੇ ਸਨ?
ਉੱਤਰ : ਘੋੜੇ
ਪ੍ਰਸ਼ਨ 14. ਮੁਗ਼ਲ ਕਾਲੀਨ ਪੰਜਾਬ ਦਾ ਕਿਹੜਾ ਨਗਰ ਵਪਾਰ ਲਈ ਸਭ ਤੋਂ ਪ੍ਰਸਿੱਧ ਸੀ?
ਉੱਤਰ : ਲਾਹੌਰ
ਪ੍ਰਸ਼ਨ 15. ਮੁਗ਼ਲ ਕਾਲ ਵਿੱਚ ਸਭ ਤੋਂ ਵੱਧ ਪ੍ਰਚਲਿਤ ਦਾਮ ਨਾਂ ਦਾ ਸਿੱਕਾ ਕਿਸ ਧਾਤ ਦਾ ਬਣਿਆ ਹੁੰਦਾ ਸੀ?
ਉੱਤਰ : ਤਾਂਬਾ
ਪ੍ਰਸ਼ਨ 16. ਮੁਗ਼ਲ ਕਾਲ ਵਿੱਚ ਕਿਸ ਧਰਮ ਦਾ ਜਨਮ ਹੋਇਆ?
ਉੱਤਰ : ਇਸਲਾਮ