CBSEEducationHistoryHistory of Punjabਅਨੁਵਾਦ (Translation)

ਮੁਗ਼ਲਕਾਲੀਨ ਪੰਜਾਬ ਵਿੱਚ ਕੱਪੜਾ ਉਦਯੋਗ


ਪ੍ਰਸ਼ਨ. ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਕੱਪੜਾ ਉਦਯੋਗ ਸੰਬੰਧੀ ਸੰਖੇਪ ਜਾਣਕਾਰੀ ਦਿਓ।

ਉੱਤਰ : ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਉਦਯੋਗਾਂ ਵਿੱਚੋਂ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਕੱਪੜਾ ਉਦਯੋਗ ਵਿੱਚੋਂ ਸੂਤੀ ਕੱਪੜਾ ਉਦਯੋਗ ਸਭ ਤੋਂ ਵੱਧ ਮਹੱਤਵਪੂਰਨ ਸੀ।

ਅੰਮ੍ਰਿਤਸਰ, ਲਾਹੌਰ, ਮੁਲਤਾਨ ਅਤੇ ਗੁਜਰਾਤ ਵਿੱਚ ਵਧੀਆ ਕਿਸਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ।

ਮੁਲਤਾਨ ਵਧੀਆ ਦਰੀਆਂ, ਮੇਜ਼ਪੋਸ਼ਾਂ ਅਤੇ ਚਾਦਰਾਂ ਲਈ ਪ੍ਰਸਿੱਧ ਸੀ।

ਪਿਸ਼ਾਵਰ ਵਿੱਚ ਸੁੰਦਰ ਲੁੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ ।

ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ ਵਿੱਚ ਪਜਾਮੇ ਅਤੇ ਸਲਵਾਰਾਂ ਤਿਆਰ ਕੀਤੀਆਂ ਜਾਂਦੀਆਂ ਸਨ।

ਗੁਜਰਾਤ ਵਿੱਚ ਸ਼ਿਫ਼ੋਨ ਨਾਂ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ।

ਕਸ਼ਮੀਰ ਅਤੇ ਅੰਮ੍ਰਿਤਸਰ ਰੇਸ਼ਮੀ ਕੱਪੜਾ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ। ਉਸ ਸਮੇਂ ਪੰਜਾਬ ਵਿੱਚ ਗੁਲਬਦਨ ਦਰਯਾਈ ਅਤੇ ਧੁੱਪ-ਛਾਂ ਨਾਂ ਦਾ ਰੇਸ਼ਮੀ ਕੱਪੜਾ ਤਿਆਰ ਕੀਤਾ ਜਾਂਦਾ ਸੀ।

ਉਸ ਸਮੇਂ ਰੇਸ਼ਮੀ ਕੱਪੜੇ ਦੀ ਲਾਹੌਰ ਰਾਜ ਦੇ ਉੱਚ ਘਰਾਣਿਆਂ ਵਿੱਚ ਬੜੀ ਮੰਗ ਸੀ।

ਉਨੀ ਕੱਪੜਾ ਉਦਯੋਗ ਲਈ ਕਸ਼ਮੀਰ ਅਤੇ ਅੰਮ੍ਰਿਤਸਰ ਦੇ ਕੇਂਦਰ ਬਹੁਤ ਪ੍ਰਸਿੱਧ ਸਨ। ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਸ਼ਾਲਾਂ ਤਿਆਰ ਕਰਨ ਲਈ ਵਿਦੇਸ਼ਾਂ ਤੋਂ ਵੀ ਉੱਨ ਮੰਗਾਈ ਜਾਂਦੀ ਸੀ।

ਅੰਮ੍ਰਿਤਸਰ ਵਿੱਚ ਸ਼ਾਲਾਂ, ਕੰਬਲ ਅਤੇ ਲੋਈਆਂ ਬਣਾਈਆਂ ਜਾਂਦੀਆਂ ਸਨ। ਇੱਥੋਂ ਦੇ ਕੰਬਲ ਅਤੇ ਲੋਈਆਂ ਬਹੁਤ ਪ੍ਰਸਿੱਧ ਸਨ।


प्रश्न. मुगल पंजाब में प्रचलित कपड़ा उद्योग का संक्षिप्त विवरण दीजिए।

उत्तर: मुगल पंजाब में प्रचलित उद्योगों में कपड़ा उद्योग सबसे लोकप्रिय था। कपड़ा उद्योग में सूती कपड़ा उद्योग सबसे महत्वपूर्ण था।

अमृतसर, लाहौर, मुल्तान और गुजरात में बढ़िया कपड़ा तैयार किया जाता था।

मुल्तान अपनी बढ़िया दरियों, मेज़पोशों और चादरों के लिए प्रसिद्ध था।

पेशावर में खूबसूरत लुंगियां तैयार की जाती थी।

पायजामा और सलवार का निर्माण मुल्तान, लाहौर और अमृतसर में किया जाता था।

गुजरात में शिफॉन नामक कपड़ा तैयार किया जाता था।

कश्मीर और अमृतसर रेशम कपड़ा उद्योग के प्रसिद्ध केंद्र थे। उस समय पंजाब में गुलबदन दरयाई और धूप-छांव नामक रेशमी कपड़ा तैयार किया जाता था।

उस समय लाहौर राज्य के उच्च परिवारों में रेशमी कपड़े की बहुत माँग थी।

कश्मीर और अमृतसर के केंद्र अपने कपड़ा उद्योग के लिए बहुत प्रसिद्ध थे। कश्मीर अपने शॉल उद्योग के लिए विश्व प्रसिद्ध था। शॉल तैयार करने के लिए विदेशों से भी ऊन मंगाया जाता था।

शॉल, कम्बल और लोइयाँ अमृतसर में बनाई जाती थीं। यहां के कम्बल और कम्बल बहुत लोकप्रिय थे।


Question. Give a brief description of the textile industry prevalent in Mughal Punjab.

Answer: The textile industry was the most popular among the industries prevalent in Mughal Punjab. The cotton textile industry was the most important among the textile industry.

The fine cloth was produced in Amritsar, Lahore, Multan and Gujarat.

Multan was famous for its fine carpets, tablecloths, and bedsheets.

Beautiful lungis were made in Peshawar.

Pajamas and salwar were manufactured in Multan, Lahore, and Amritsar.

A cloth called chiffon was produced in Gujarat.

Kashmir and Amritsar were famous centers of silk textile industry. At that time, silk cloths called Gulbadan Daryai and Dhoop-Chhaon were produced in Punjab.

At that time, silk clothes were in great demand among the high families of Lahore state.

The centers of Kashmir and Amritsar were very famous for their textile industries. Kashmir was world famous for its shawl industry. Wool was also brought from abroad to prepare shawls.

Shawls, blankets, and blankets were made in Amritsar. The blankets and blankets here were very popular.