ਮਿੱਤਰਤਾ ਦੀ ਪਰਖ – ਦਿਲਸ਼ੇਰ ਸਿੰਘ ਨਿਰਦੋਸ਼
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਵਾਕਾਂ ਵਿੱਚ ਲਿਖੋ :
ਪ੍ਰਸ਼ਨ 1. ਰਾਜੇ ਨੂੰ ਕੀ ਸ਼ੌਂਕ ਸੀ?
ਉੱਤਰ : ਰਾਜੇ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ।
ਪ੍ਰਸ਼ਨ 2. ਜੰਗਲ ਵਿੱਚ ਰਾਜੇ ਨੂੰ ਕੌਣ ਮਿਲਿਆ?
ਉੱਤਰ : ਜੰਗਲ ਵਿੱਚ ਰਾਜੇ ਨੂੰ ਇੱਕ ਕਿਸਾਨ ਮਿਲਿਆ।
ਪ੍ਰਸ਼ਨ 3. ਕਿਸਾਨ ਨੇ ਰਾਜੇ ਤੋਂ ਕੀ ਮੰਗਿਆ?
ਉੱਤਰ : ਕਿਸਾਨ ਨੇ ਰਾਜੇ ਤੋਂ ਕੁੱਝ ਵੀ ਨਾ ਮੰਗਿਆ। ਉਸ ਨੇ ਕਿਹਾ ਕਿ ਪਰਮਾਤਮਾ ਦਾ ਦਿੱਤਾ ਉਸ ਕੋਲ ਸਭ ਕੁੱਝ ਹੈ।
ਪ੍ਰਸ਼ਨ 4. ਕਿਸਾਨ ਸ਼ਹਿਰ ਵਿੱਚ ਕੀ ਲੈਣ ਗਿਆ ਸੀ?
ਉੱਤਰ : ਕਿਸਾਨ ਸ਼ਹਿਰ ਵਿੱਚ ਲੂਣ ਅਤੇ ਖੱਲ ਬੜੇਵੇਂ ਲੈਣ ਗਿਆ ਸੀ।
ਪ੍ਰਸ਼ਨ 5. ਕਿਸਾਨ ਦੇ ਸਬਰ ਨੂੰ ਦੇਖ ਕੇ ਰਾਜੇ ਨੇ ਉਸਨੂੰ ਕੀ ਦਿੱਤਾ?
ਉੱਤਰ : ਕਿਸਾਨ ਦੇ ਸਬਰ ਨੂੰ ਦੇਖ ਕੇ ਰਾਜੇ ਨੇ ਉਸਨੂੰ ਆਪਣਾ ਅੱਧਾ ਰਾਜ ਦੇ ਦਿੱਤਾ।
ਪ੍ਰਸ਼ਨ 6. ਕਿਸਾਨ ਗਹਿਣੇ ਵੇਚਣ ਲਈ ਕਿੱਥੇ ਗਿਆ?
ਉੱਤਰ : ਕਿਸਾਨ ਗਹਿਣੇ ਵੇਚਣ ਲਈ ਸੁਨਿਆਰ ਕੋਲ ਗਿਆ।
ਪ੍ਰਸ਼ਨ 7. ਅੰਤ ਵਿੱਚ ਰਾਜੇ ਨੇ ਕਿਸਾਨ ਨੂੰ ਕੀ ਕਿਹਾ?
ਉੱਤਰ : ਅੰਤ ਵਿੱਚ ਰਾਜੇ ਨੇ ਕਿਸਾਨ ਨੂੰ ਗਲਵਕੜੀ ਵਿੱਚ ਲੈਂਦੇ ਕਿਹਾ,” ਨਹੀਂ ਮੇਰੇ ਦੋਸਤ, ਤੂੰ ਨਹੀਂ ਜਾ ਸਕਦਾ। ਤੂੰ ਅੱਧੇ ਰਾਜ ਦਾ ਮਾਲਕ ਹੈਂ।”