ਮਿਸਲ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ
ਪ੍ਰਸ਼ਨ. ਮਿਸਲਾਂ ਦੇ ਅੰਦਰੂਨੀ ਸੰਗਠਨ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦੱਸੋ।
ਜਾਂ
ਪ੍ਰਸ਼ਨ. ਸਿੱਖ ਮਿਸਲਾਂ ਦਾ ਅੰਦਰੂਨੀ ਸੰਗਠਨ ਕਿਹੋ ਜਿਹਾ ਸੀ, ਬਿਆਨ ਕਰੋ।
ਜਾਂ
ਪ੍ਰਸ਼ਨ. ਮਿਸਲ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਉੱਤਰ—ਹਰੇਕ ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ ਅਤੇ ਹਰੇਕ ਸਰਦਾਰ ਜਿੱਤੇ ਹੋਏ ਇਲਾਕਿਆਂ ਵਿੱਚੋਂ ਕੁਝ ਭਾਗ ਆਪਣੇ ਅਧੀਨ ਮਿਸਲਦਾਰਾਂ ਨੂੰ ਦੇ ਦਿੰਦਾ ਸੀ। ਮਿਸਲਦਾਰ ਸਰਦਾਰ ਤੋਂ ਅਲੱਗ ਹੋ ਕੇ ਆਪਣੀ ਸੁਤੰਤਰ ਮਿਸਲ ਕਾਇਮ ਕਰ ਸਕਦੇ ਸਨ।ਸਰਦਾਰ ਆਪਣੀ ਪਰਜਾ ਨਾਲ ਆਪਣੇ ਪਰਿਵਾਰ ਵਾਂਗ ਪਿਆਰ ਕਰਦੇ ਸਨ।
ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ। ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਹੁੰਦਾ ਸੀ। ਪਿੰਡ ਦੇ ਲਗਭਗ ਸਾਰੇ ਮਾਮਲੇ ਪੰਚਾਇਤ ਦੁਆਰਾ ਹੀ ਨਜਿੱਠ ਲਏ ਜਾਂਦੇ ਸਨ। ਲੋਕ ਪੰਚਾਇਤ ਦਾ ਬਹੁਤ ਸਤਿਕਾਰ ਕਰਦੇ ਸਨ। ਸਿੱਖ ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸਨ। ਮੁਕੱਦਮਿਆਂ ਦੇ ਫੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ। ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਤੋਂ ਆਮ ਤੌਰ ‘ਤੇ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ। ਮਿਸਲਾਂ ਦੇ ਸਮੇਂ ਆਮਦਨੀ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ। ਇਹ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਵੱਖੋ-ਵੱਖਰਾ ਹੁੰਦਾ ਸੀ। ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਤੋਂ 1/4 ਹਿੱਸਾ ਹੁੰਦਾ ਸੀ। ਇਹ ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ। ਲਗਾਨ ਅਨਾਜ ਜਾਂ ਨਕਦੀ ਕਿਸੇ ਵੀ ਰੂਪ ਵਿੱਚ ਦਿੱਤਾ ਜਾ ਸਕਦਾ ਸੀ।
प्रश्न. मिस्लों के आंतरिक संगठन की किन्हीं छह विशेषताओं का वर्णन कीजिए।
या
प्रश्न. सिख मिस्लों के आंतरिक संगठन का वर्णन कीजिए।
या
प्रश्न. मिस्ल प्रबंधन की मुख्य विशेषताओं का वर्णन कीजिए।
उत्तर: प्रत्येक मिस्ल के मुखिया को सरदार कहा जाता था और प्रत्येक सरदार अपने जीते हुए इलाकों का कुछ भाग अपने अधीनस्थ मिस्लदारों को देते थे। मिस्लदार सरदार से अलग हो कर अपनी स्वतंत्र मिस्लें कायम कर सकते थे।सरदार अपनी प्रजा को अपने परिवार की तरह प्यार करते थे।
मिस्ल प्रशासन की सबसे छोटी इकाई गाँव होती थी। गांव का प्रबंधन एक पंचायत द्वारा किया जाता था। गाँव के लगभग सभी मामलों को पंचायत द्वारा निपटाया जाता था। लोगों में पंचायत के प्रति बहुत सम्मान था। सिख मिस्लों के समय में न्याय का प्रबंधन काफी सरल था। कानून लिखित रूप में नहीं थे। मुकदमों का निर्णय उस समय के प्रचलित रीति-रिवाजों के अनुसार किया जाता था। अपराधियों को कड़ी सजा नहीं दी जाती थी।
आमतौर पर उन पर जुर्माना लगाया जाता था। मिस्लों के दौरान आय का मुख्य स्रोत भूमि कर था। यह भूमि की उपजाऊ शक्ति के आधार पर अलग – अलग होता था। यह आमतौर पर कुल उपज का 1/3 से 1/4 हिस्सा होता था। यह लगान साल में दो बार इकठ्ठा किया जाता था। लगान का भुगतान अनाज या नकदी, किसी भी रूप में किया जा सकता था।
Question. Mention any six features of internal organisation of Sikh Misls.
Or
Question. Describe the internal organisation of Sikh Misls.
Or
Question. Describe the main features of Misl administration.
Answer: The head of each misl was called a Sardar and each chieftain gave some part of his conquered territories to the misldars subordinate to him. Misldars could separate from the Sardar and establish their own independent Misls. Sardars loved their people as their family. The smallest unit of Misl administration was the village. The village was managed by a panchayat. Almost all the affairs of the village were dealt with by the Panchayat. The people had great respect for the Panchayat.
The administration of justice in the time of the Sikh Misls was quite simple. The laws were not in writing. The cases were decided according to the customs prevailing at that time. Criminals were not punished severely. Usually, they were fined. The main source of income during the Misls was the land tax. It varied on the basis of the fertile strength of the land. It usually accounted for 1/3 to 1/4 of the total yield. This tax was collected twice a year. The tax could be paid either in the form of grain or cash.