ਮਿਸਲਾਂ ਦੀ ਨਿਆਂ ਵਿਵਸਥਾ
ਪ੍ਰਸ਼ਨ. ਮਿਸਲਾਂ ਦੀ ਨਿਆਂ ਵਿਵਸਥਾ ‘ਤੇ ਨੋਟ ਲਿਖੋ।
ਉੱਤਰ: ਸਿੱਖ ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸਨ। ਮੁਕੱਦਮਿਆਂ ਦੇ ਫੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ। ਉਸ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ। ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਵਧੇਰੇ ਕਰਕੇ ਅਪਰਾਧੀਆਂ ਤੋਂ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ। ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀ ਦੇ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਜਾਂਦਾ ਸੀ। ਮਿਸਲਾਂ ਦੇ ਸਮੇਂ ਪੰਚਾਇਤ ਸਭ ਤੋਂ ਛੋਟੀ ਅਦਾਲਤ ਹੁੰਦੀ ਸੀ।
ਪਿੰਡ ਦੇ ਜ਼ਿਆਦਾਤਰ ਮੁਕੱਦਮਿਆਂ ਦਾ ਫੈਸਲਾ ਪੰਚਾਇਤ ਦੁਆਰਾ ਕੀਤਾ ਜਾਂਦਾ ਸੀ। ਲੋਕ ਪੰਚਾਇਤ ਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਉਸ ਦਾ ਫੈਸਲਾ ਪ੍ਰਵਾਨ ਕਰ ਲੈਂਦੇ ਸਨ। ਹਰ ਮਿਸਲ ਦੇ ਸਰਦਾਰ ਦੀ “ਆਪਣੀ ਵੱਖਰੀ ਅਦਾਲਤ ਹੁੰਦੀ ਸੀ। ਇਸ ਵਿੱਚ ਉਹ ਦੀਵਾਨੀ ਅਤੇ ਫ਼ੌਜਦਾਰੀ ਦੋਹਾਂ ਤਰ੍ਹਾਂ ਦੇ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ। ਉਹ ਪੰਚਾਇਤ ਵਿਰੁੱਧ ਵੀ ਅਪੀਲਾਂ ਸੁਣਦਾ ਸੀ। ਮਿਸਲ ਕਾਲ ਵਿੱਚ ਸਰਬੱਤ ਖ਼ਾਲਸਾ ਸਿੱਖਾਂ ਦੀ ਸਰਵਉੱਚ ਅਦਾਲਤ ਸੀ। ਇਸ ਵਿੱਚ ਮਿਸਲ ਸਰਦਾਰਾਂ ਦੇ ਆਪਸੀ ਝਗੜਿਆਂ ਅਤੇ ਸਿੱਖ ਕੌਮ ਨਾਲ ਸੰਬੰਧਿਤ ਮਾਮਲਿਆਂ ਦੀ ਵੀ ਸੁਣਵਾਈ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਦਾ ਫੈਸਲਾ ਗੁਰਮਤਿਆਂ ਰਾਹੀਂ ਕੀਤਾ ਜਾਂਦਾ ਸੀ।
प्रश्न. मिस्लों की न्याय प्रणाली पर एक टिप्पणी लिखिए।
उत्तर: सिख मिस्लों के समय में न्याय का प्रबंधन काफी सरल था। कानून लिखित रूप में नहीं थे। मुकदमों का निर्णय उस समय के प्रचलित रीति-रिवाजों के अनुसार किया जाता था। उस समय सजा गंभीर नहीं होती थी। किसी भी अपराधी को मृत्युदंड नहीं दिया जाता था। ज्यादातर अपराधियों से जुर्माना ही वसूल किया जाता था। बार-बार अपराध करने वाले अपराधी के शरीर का कोई अंग काट दिया जाता था। मिस्लों के समय में पंचायत सबसे छोटी अदालत होती थी।
गाँव के अधिकांश मुकद्दमों का निर्णय पंचायत द्वारा किया जाता था। लोगों ने पंचायत को परमेश्वर का रूप मानकर उसके निर्णय को स्वीकार कर लेते थे। प्रत्येक मिस्ल के सरदार की अपनी अलग अदालत होती थी। इसमें वे दीवानी और फौजदारी दोनों तरह के मुकद्दमों का फैसला करते थे। वे पंचायत के खिलाफ भी अपील सुनते थे। सरबत खालसा मिस्ल काल के दौरान सिखों के लिए सर्वोच्च अदालत थी।
इसमें मिस्ल प्रमुखों और सिख समुदाय से संबंधित आपसी विवादों की भी सुनवाई की जाती थी और इनका फैसला गुरमतों द्वारा किया जाता था।
Question. Write a note on the Judicial System of Misls.
Answer: The administration of justice was quite simple during the time of the Sikh Misls. The laws were not in writing. The cases were decided according to the customs prevailing at that time. At that time the punishment was not severe. No criminal was given the death penalty. Fines were collected from most of the criminals. Any part of the body of the criminal who committed the crime repeatedly was cut off. The Panchayat was the smallest court in the time of the Misls.
Most of the village cases were decided by the Panchayat. People accepted the decision of the Panchayat considering it as the form of God. Each Misl chieftain had its separate court. In this, he used to decide both civil and criminal cases. He also used to hear appeals against the Panchayat. The ‘Sarbat Khalsa’ was the highest court for the Sikhs during the Misl period. In this, mutual disputes related to the Misl chiefs and the Sikh community were also heard and these were decided by the Gurmatas.