CBSEclass 11 PunjabiEducationPunjab School Education Board(PSEB)

ਮਿਰਜ਼ਾ ਸਾਹਿਬਾਂ : ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


ਪ੍ਰੀਤ ਕਥਾ : ਮਿਰਜ਼ਾ ਸਾਹਿਬਾਂ


25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ/ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਮਿਰਜ਼ੇ ਦਾ ਜਨਮ ਕਿੱਥੇ ਅਤੇ ਕਿਸ ਦੇ ਘਰ ਹੋਇਆ?

ਉੱਤਰ : ਪ੍ਰੀਤ-ਨਾਇਕ ਮਿਰਜ਼ੇ ਦਾ ਜਨਮ ਦਾਨਾਬਾਦ ਨਾਂ ਦੇ ਪਿੰਡ ਵਿੱਚ ਵੰਝਲ ਨਾਂ ਦੇ ਵਿਅਕਤੀ ਦੇ ਘਰ ਹੋਇਆ। ਮਿਰਜ਼ਾ ਆਪਣੇ ਬਚਪਨ ਵਿੱਚ ਹੀ ਸੀ ਜਦ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।

ਪ੍ਰਸ਼ਨ 2. ਸਾਹਿਬਾਂ ਤੇ ਮਿਰਜ਼ਾ ਦੀ ਆਪਸ ‘ਚ ਕੀ ਰਿਸ਼ਤੇਦਾਰੀ ਸੀ ?

ਉੱਤਰ : ਸਾਹਿਬਾਂ ਖੀਵੇ ਮਾਹਣੀ ਦੇ ਸਰਦਾਰ ਖੀਵੇ ਖ਼ਾਨ ਦੀ ਧੀ ਸੀ ਤੇ ਮਿਰਜ਼ਾ ਦਾਨਾਬਾਦ ‘ਚ ਰਹਿਣ ਵਾਲੇ ਵੰਝਲ ਦਾ ਪੁੱਤਰ ਸੀ। ਸਾਹਿਬਾਂ ਰਿਸ਼ਤੇ ਵਿੱਚ ਮਿਰਜ਼ੇ ਦੇ ਮਾਮੇ ਦੀ ਧੀ ਸੀ। ਇਵ ਰਿਸ਼ਤੇ ‘ਚ ਉਹ ਭੈਣ-ਭਰਾ ਹੀ ਲੱਗਦੇ ਸਨ।

ਪ੍ਰਸ਼ਨ 3. ਮਿਰਜ਼ੇ ਤੇ ਸਾਹਿਬਾਂ ਦਾ ਆਪਸੀ ਸੰਬੰਧ ਕਿਵੇਂ ਜੁੜਿਆ ਸੀ ?

ਉੱਤਰ : ਜਦੋਂ ਸਾਹਿਬਾਂ ਕੁਝ ਵੱਡੀ ਹੋਈ ਸੀ ਤਾਂ ਉਹ ਪਿੰਡ ਦੀ ਮਸੀਤ ‘ਚ ਪੜ੍ਹਨ ਜਾਂਦੀ ਸੀ। ਨਾਨਕੇ-ਘਰ ਰਹਿੰਦਾ ਮਿਰਜ਼ਾ ਵੀ ਮਸੀਤ ਵਿੱਚ ਪੜ੍ਹਨ ਜਾਣ ਲੱਗਾ ਸੀ। ਮਸੀਤ ਵਿੱਚ ਇਕੱਠੇ ਪੜ੍ਹਦਿਆਂ ਹੀ ਦੋਹਾਂ ਦਾ ਆਪਸ ਵਿੱਚ ਸੰਬੰਧ ਜੁੜ ਗਿਆ ਸੀ।

ਪ੍ਰਸ਼ਨ 4. ਮਿਰਜ਼ਾ ਆਪਣੇ ਪਿੰਡ ਦਾਨਾਬਾਦ ਵਾਪਸ ਕਿਉਂ ਆਇਆ ਸੀ ?

ਉੱਤਰ : ਜਦੋਂ ਮਿਰਜ਼ਾ ਨਾਨਕੇ ਪਿੰਡ ਮਸੀਤ ਵਿੱਚ ਸਾਹਿਬਾਂ ਨਾਲ ਪੜ੍ਹਦਾ ਸੀ ਤਾਂ ਉਹਨਾਂ ਦਾ ਆਪਸ ‘ਚ ਲਗਾਅ ਹੋ ਗਿਆ ਸੀ। ਜਦੋਂ ਇਸ ਲਗਾਅ ਨੇ ਪ੍ਰੀਤ ਦਾ ਰੂਪ ਧਾਰਨ ਕੀਤਾ ਤਾਂ ਇਸ ਦੀ ਲੋਕਾਂ ‘ਚ ਚਰਚਾ ਹੋਣ ਲੱਗੀ। ਇਸੇ ਕਾਰਨ ਮਿਰਜ਼ਾ ਆਪਣੇ ਪਿੰਡ ਦਾਨਾਬਾਦ ਵਾਪਸ ਆ ਗਿਆ ਸੀ।

ਪ੍ਰਸ਼ਨ 5. ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ ਕਿੱਥੇ ਤੈਅ ਕੀਤਾ ਸੀ?

ਉੱਤਰ : ਸਾਹਿਬਾਂ ਤੇ ਮਿਰਜ਼ੇ ਦੀ ਪ੍ਰੀਤ ਦੀ ਚਰਚਾ ਉਪਰੰਤ ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ ਚੰਧੜ ਖ਼ਾਨਦਾਨ ਦੇ ਇੱਕ ਨੌਜਵਾਨ ਨਾਲ ਤੈਅ ਕੀਤਾ ਸੀ। ਸਾਹਿਬਾਂ ਇਸ ਲਈ ਰਾਜ਼ੀ ਨਹੀਂ ਸੀ।

ਪ੍ਰਸ਼ਨ 6. ਕੀ ਮਿਰਜ਼ੇ ਦੇ ਮਾਪੇ ਉਸ ਦੇ ਸਾਹਿਬਾਂ ਕੋਲ ਜਾਣ ਲਈ ਸਹਿਮਤ ਸਨ?

ਉੱਤਰ : ਜਦੋਂ ਸਾਹਿਬਾਂ ਨੇ ਆਪਣੇ ਵਿਆਹ ਸੰਬੰਧੀ ਮਿਰਜ਼ੇ ਨੂੰ ਸੁਨੇਹਾ ਭੇਜ ਕੇ ਬੁਲਾਇਆ ਸੀ ਤਾਂ ਮਿਰਜ਼ੇ ਦੇ ਮਾਪਿਆਂ ਨੇ ਉਸ ਨੂੰ ਸਾਹਿਬਾਂ ਕੋਲ ਜਾਣ ਤੋਂ ਬਹੁਤ ਰੋਕਿਆ ਸੀ ਕਿਉਂਕਿ ਉਹ ਮਿਰਜ਼ੇ ਨਾਲ ਸਹਿਮਤ ਨਹੀਂ ਸਨ।

ਪ੍ਰਸ਼ਨ 7. ਮਿਰਜ਼ਾ ਸਾਹਿਬਾਂ ਕੋਲ ਕਿਵੇਂ ਪਹੁੰਚਿਆ ਸੀ?

ਉੱਤਰ : ਜਦੋਂ ਸਾਹਿਬਾਂ ਨੇ ਸੁਨੇਹਾ ਭੇਜ ਕੇ ਮਿਰਜ਼ੇ ਨੂੰ ਆਪਣੇ ਕੋਲ ਸੱਦਿਆ ਸੀ ਤਾਂ ਮਿਰਜ਼ਾ ਬਿਨਾਂ ਕਿਸੇ ਢਿੱਲ ਤੋਂ ਆਪਣੀ ਬੱਕੀ ‘ਤੇ ਸਵਾਰ ਹੋ ਕੇ ਬਹੁਤ ਛੇਤੀ ਸਾਹਿਬਾਂ ਦੇ ਪਿੰਡ ਪਹੁੰਚ ਗਿਆ ਸੀ।

ਪ੍ਰਸ਼ਨ 8. ਮਿਰਜ਼ੇ ਤੇ ਸਾਹਿਬਾਂ ਨੇ ਕੀ ਮਤਾ ਪਕਾਇਆ ਸੀ?

ਉੱਤਰ : ਸਾਹਿਬਾਂ ਦੇ ਬੁਲਾਉਣ ‘ਤੇ ਮਿਰਜ਼ਾ ਬੱਕੀ ‘ਤੇ ਸਵਾਰ ਹੋ ਕੇ ਸਾਹਿਬਾਂ ਦੇ ਪਿੰਡ ਪਹੁੰਚ ਗਿਆ। ਉਸ ਨੇ ਆਪਣੀ ਮਾਸੀ ਬੀਬੋ ਰਾਹੀਂ ਆਪਦੇ ਪਹੁੰਚਣ ਦੀ ਖ਼ਬਰ ਸਾਹਿਬਾਂ ਨੂੰ ਦਿੱਤੀ। ਮਿਰਜ਼ੇ ਅਤੇ ਸਾਹਿਬਾਂ ਨੇ ਵਿਆਹ ਤੋਂ ਪਹਿਲਾਂ ਹੀ ਨੱਠ ਜਾਣ ਦਾ ਮਤਾ ਪਕਾਇਆ।

ਪ੍ਰਸ਼ਨ 9. ਮਿਰਜ਼ਾ ਸਾਹਿਬਾਂ ਨੂੰ ਉਸ ਦੇ ਘਰੋਂ ਕਿਵੇਂ ਭਜਾ ਕੇ ਲੈ ਗਿਆ ਸੀ?

ਉੱਤਰ : ਜਦੋਂ ਮਿਰਜ਼ੇ ਤੇ ਸਾਹਿਬਾਂ ਨੇ ਸਾਹਿਬਾਂ ਦੇ ਵਿਆਹ ਤੋਂ ਪਹਿਲਾਂ ਹੀ ਘਰੋਂ ਭੱਜ ਜਾਣ ਦੀ ਸਲਾਹ ਕਰ ਲਈ ਸੀ ਤਾਂ ਮਿਰਜ਼ਾ ਸਾਹਿਬਾਂ ਨੂੰ ਆਪਣੀ ਬੱਕੀ ‘ਤੇ ਬਿਠਾ ਕੇ ਪਿੰਡੋਂ ਭੱਜ ਗਿਆ ਸੀ।

ਪ੍ਰਸ਼ਨ 10. ਮਿਰਜ਼ਾ ਜੰਡ ਦੇ ਹੇਠ ਕਿਉਂ ਰੁਕਿਆ ਸੀ?

ਉੱਤਰ : ਜਦੋਂ ਮਿਰਜ਼ਾ ਸਾਹਿਬਾਂ ਨੂੰ ਉਸ ਦੇ ਪਿੰਡੋਂ ਬੱਕੀ ‘ਤੇ ਬਿਠਾ ਕੇ ਪਿੰਡੋਂ ਕਾਫ਼ੀ ਦੂਰ ਚਲਾ ਗਿਆ ਤਾਂ ਸਫ਼ਰ ਦੀ ਥਕਾਵਟ ਤੇ ਕੁਝ ਬੇਫ਼ਿਕਰੀ ਕਾਰਨ ਉਹ ਅਰਾਮ ਕਰਨ ਲਈ ਜੰਡ ਦੇ ਰੁੱਖ ਹੇਠਾਂ ਰੁਕਿਆ ਸੀ।

ਪ੍ਰਸ਼ਨ 11. ਮਿਰਜ਼ੇ ਤੇ ਸਾਹਿਬਾਂ ਦਾ ਪਿੱਛਾ ਕੌਣ ਤੇ ਕਦੋਂ ਕਰਨ ਲੱਗੇ ਸਨ?

ਉੱਤਰ : ਜਦੋਂ ਪਿੰਡ ‘ਚ ਸਭ ਨੂੰ ਪਤਾ ਲੱਗ ਗਿਆ ਕਿ ਮਿਰਜ਼ਾ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੈ ਤਾਂ ਸਿਆਲ ਤੇ ਚੰਧੜ ਅਰਥਾਤ ਸਾਹਿਬਾਂ ਦੇ ਮਾਪੇ/ਪੇਕੇ ਤੇ ਸਹੁਰੇ ਘਰ ਦੇ ਬੰਦੇ ਉਹਨਾਂ ਦਾ ਪਿੱਛਾ ਕਰਨ ਲੱਗੇ ਸਨ।

ਪ੍ਰਸ਼ਨ 12. ਸਾਹਿਬਾਂ ਨੇ ਮਿਰਜ਼ੇ ਨੂੰ ਜਗਾਉਣ ਦੀ ਕੋਸ਼ਸ਼ ਕਿਉਂ ਕੀਤੀ ਸੀ?

ਉੱਤਰ : ਜਦੋਂ ਮਿਰਜ਼ਾ ਸਾਹਿਬਾਂ ਨੂੰ ਉਧਾਲਣ ਮਗਰੋਂ ਜੰਡ ਹੇਠ ਅਰਾਮ ਕਰਨ ਲਈ ਗੂੜ੍ਹੀ ਨੀਂਦ ਸੌਂ ਗਿਆ ਸੀ ਤਾਂ ਸਾਹਿਬਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਸ਼ ਕੀਤੀ ਸੀ। ਸਾਹਿਬਾਂ ਨੂੰ ਡਰ ਸੀ ਕਿ ਉਹਨਾਂ ਦਾ ਪਿੱਛਾ ਕੀਤਾ ਜਾਵੇਗਾ।

ਪ੍ਰਸ਼ਨ 13. ਸਾਹਿਬਾਂ ਨੇ ਮਿਰਜ਼ੇ ਦੇ ਤੀਰਾਂ ਵਾਲਾ ਭੱਥਾ ਅਤੇ ਕਮਾਨ ਜੰਡ ‘ਤੇ ਕਿਉਂ ਟੰਗ ਦਿੱਤੇ ਸਨ?

ਉੱਤਰ : ਮਿਰਜ਼ਾ ਸਾਹਿਬਾਂ ਨੂੰ ਉਧਾਲਣ ਮਗਰੋਂ ਪਿੰਡੋਂ ਦੂਰ ਜਾ ਕੇ ਜੰਡ ਹੇਠਾਂ ਸੌਂ ਗਿਆ ਸੀ। ਸਾਹਿਬਾਂ ਨੇ ਉਸ ਦਾ ਤੀਰਾਂ ਵਾਲਾ ਭੱਥਾ ਅਤੇ ਕਮਾਨ ਜੰਡ ਉੱਤੇ ਟੰਗ ਦਿੱਤੇ ਸਨ ਕਿਉਂਕਿ ਉਸ ਨੂੰ ਫ਼ਿਕਰ ਸੀ ਕਿ ਜੇਕਰ ਉਹਨਾਂ ਦਾ ਪਿੱਛਾ ਕੀਤਾ ਜਾਵੇਗਾ ਤਾਂ ਮੁਕਾਬਲੇ ਵਿੱਚ ਉਸ ਦੇ ਭਰਾਵਾਂ ਦਾ ਨੁਕਸਾਨ ਹੋਵੇਗਾ।

ਪ੍ਰਸ਼ਨ 14. ਮਿਰਜ਼ਾ ਕਿੱਥੇ ਮਾਰਿਆ ਗਿਆ?

ਉੱਤਰ : ਜਦੋਂ ਜੰਡ ਹੇਠਾਂ ਸੁੱਤੇ ਹੋਏ ਮਿਰਜ਼ੇ ਨੂੰ ਸਿਆਲਾ ਅਤੇ ਚੰਧੜਾਂ ਨੇ ਆਣ ਘੇਰਿਆ ਤਾਂ ਨਿਹੱਥਾ ਤੇ ਇਕੱਲਾ ਮਿਰਜ਼ਾ ਉਹਨਾਂ ਦੇ ਹਮਲੇ ਦਾ ਮੁਕਾਬਲਾ ਨਾ ਕਰ ਸਕਿਆ ਤੇ ਆਖ਼ਰ ਜੰਡ ਹੇਠਾਂ ਹੀ ਮਾਰਿਆ ਗਿਆ।