ਮਾਹੀਆ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਇਸ ਪਾਠ – ਪੁਸਤਕ ਵਿਚ ਦਿੱਤੇ ਕਿਹੜੇ ਮਾਹੀਏ ਵਿਚ ਨਾਇਕਾ ਦੀ ਬੇਵਸੀ ਵਾਲੀ ਸਥਿਤੀ ਪ੍ਰਗਟ ਕੀਤੀ ਗਈ ਹੈ?

ਉੱਤਰ
(ੳ)

ਭੁੰਨੇ ਹੋਏ ਚੱਬ ਦਾਣੇ,
ਅਸਾਂ ਦਿਲ ਦੇ ਛੱਡਿਆ,
ਤੇਰੇ ਦਿਲ ਦੀਆਂ ਰੱਬ ਜਾਣੇ।

(ਅ)

ਕੋਠੇ ਤੇ ਕਿੱਲ ਮਾਹੀਆ,
ਲੋਕਾਂ ਦੀਆਂ ਰੋਣ ਅੱਖੀਆਂ
ਸਾਡਾ ਰੋਂਦਾ ਦਿਲ ਮਾਹੀਆ।

ਪ੍ਰਸ਼ਨ 2 . ਇਸ ਪਾਠ – ਪੁਸਤਕ ਵਿਚ ਦਿੱਤੇ ਕਿਹੜੇ – ਕਿਹੜੇ ਮਾਹੀਏ ਵਿਚ  ‘ਪਰਦੇਸੀ’ ਸ਼ਬਦ ਆਇਆ ਹੈ? ਆਪਣੇ ਆਪ ਨੂੰ ਪਰਦੇਸੀ ਦੱਸ ਕੇ ਵਕਤਾ ਕੀ ਭਾਵ ਪ੍ਰਗਟ ਕਰਨਾ ਚਾਹੁੰਦਾ ਹੈ?

ਉੱਤਰ – ਹੇਠ ਲਿਖੇ ਮਾਹੀਏ ਵਿਚ ‘ਪਰਦੇਸੀ’ ਸ਼ਬਦ ਆਇਆ ਹੈ –

(ੳ)

ਰੰਗ ਖੁਰ ਗਿਆ ਖੇਸੀ ਦਾ
ਅਸਾਂ ਇੱਥੋਂ ਟੁਰ ਜਾਣਾ
ਕੀ ਮਾਣ ਪਰਦੇਸੀ ਦਾ।

(ਅ)

ਤੁਸੀਂ ਜਗ ਤੋਂ ਨਿਰਾਲੇ ਓ
ਅਸੀਂ ਪਰਦੇਸੀ ਹਾਂ
ਤੁਸੀਂ ਦੇਸਾਂ ਵਾਲੇ ਓ

ਇਨ੍ਹਾਂ ਵਿਚ ਵਕਤਾ ਆਪਣੇ ਆਪ ਨੂੰ ਪਰਦੇਸੀ ਦੱਸ ਕੇ ਇਹ ਭਾਵ ਪ੍ਰਗਟ ਕਰਨਾ ਚਾਹੁੰਦਾ ਹੈ ਕਿ ਉਹ ਆਪਣੀ ਸੱਜਣੀ ਕੋਲ ਲੰਮਾ ਸਮਾਂ ਨਹੀਂ ਰਹਿ ਸਕਦਾ, ਕਿਉਂਕਿ ਉਸ ਨੂੰ ਫ਼ੌਜ ਦੀ ਨੌਕਰੀ ਜਾਂ ਰੁਜ਼ਗਾਰ ਕਾਰਨ ਪਰਦੇਸ ਵਿਚ ਜਾਣਾ ਹੀ ਪੈਂਦਾ ਹੈ।

ਪ੍ਰਸ਼ਨ 3 . ਪੰਜਾਬੀ ਦੇ ਕਈ ਮਾਹੀਏ ਅਜਿਹੇ ਹਨ, ਜਿਨ੍ਹਾਂ ਵਿਚ ਇਕ ਧਿਰ ਦੂਜੀ ਧਿਰ ਪ੍ਰਤੀ ਨਿਹੋਰੇ ਗਿਲੇ – ਸ਼ਿਕਵੇ ਪ੍ਰਗਟ ਕਰਦੀ ਹੈ। ਇਸ ਵਿਸ਼ੇ ਨਾਲ ਸੰਬੰਧਿਤ ਇਸ ਪਾਠ ਪੁਸਤਕ ਵਿੱਚੋਂ ਦੋ ਮਾਹੀਏ ਚੁਣ ਕੇ ਲਿਖੋ ਅਤੇ ਉਨ੍ਹਾਂ ਦਾ ਭਾਵ ਵੀ ਦੱਸੋ।

ਉੱਤਰ – ਗਿਲੇ – ਸ਼ਿਕਵੇ ਤੇ ਨਿਹੋਰੇ ਭਰੇ ਦੋ ਮਾਹੀਏ –

(ੳ)

ਭੁੰਨੇ ਹੋਏ ਚੱਬ ਦਾਣੇ,
ਅਸਾਂ ਦਿਲ ਦੇ ਛੱਡਿਆ,
ਤੇਰੇ ਦਿਲ ਦੀਆਂ ਰੱਬ ਜਾਣੇ।

(ਅ)

ਤੁਸੀਂ ਜੱਗ ਤੋਂ ਨਿਰਾਲੇ ਓ
ਅਸੀਂ ਪਰਦੇਸੀ ਹਾਂ
ਤੁਸੀਂ ਦੇਸਾਂ ਵਾਲੇ ਓ

ਭਾਵ – ਪਹਿਲੇ ਮਾਹੀਏ ਵਿਚ ਪ੍ਰੇਮਿਕਾ ਦਾ ਭਾਵ ਇਹ ਹੈ ਕਿ ਉਸ ਨੇ ਤਾਂ ਆਪਣੇ ਸੱਜਣ ਨੂੰ ਦਿਲ ਦੇ ਛੱਡਿਆ ਹੈ, ਪਰ ਅੱਗੋਂ ਰੱਬ ਜਾਣਦਾ ਹੈ ਕਿ ਸੱਜਣ ਦਾ ਉਸ ਨਾਲ ਪਿਆਰ ਸੱਚਾ ਹੈ ਜਾਂ ਨਹੀਂ।

ਦੂਜੇ ਮਾਹੀਏ ਦਾ ਭਾਵ ਇਹ ਹੈ ਕਿ ਪ੍ਰੇਮਿਕਾ ਭਟਕ ਰਹੀ ਹੈ, ਪਰ ਪ੍ਰੀਤਮ ਬੇਪਰਵਾਹ ਹੈ।

ਪ੍ਰਸ਼ਨ 4 . ਇਸ ਪਾਠ – ਪੁਸਤਕ ਵਿੱਚੋਂ ਪਰਸਪਰ ਵਫ਼ਾਦਾਰੀ ਦੀ ਮੰਗ ਨੂੰ ਪ੍ਰਗਟ ਕਰਦੇ ਦੋ ਮਾਹੀਏ ਚੁਣੋ ਅਤੇ ਉਨ੍ਹਾਂ ਦਾ ਭਾਵ ਵੀ ਦੱਸੋ।

ਉੱਤਰ – ਪਰਸਪਰ ਵਫ਼ਾਦਾਰੀ ਦੀ ਮੰਗ ਨੂੰ ਪ੍ਰਗਟ ਕਰਦੇ ਦੋ ਮਾਹੀਏ –

1 .

ਸਿਰ ਚੋਟਾਂ ਲੱਗੀਆਂ ਨੀ,
ਅਸਲ ਨਿਭਾਂਦੇ ਨੇ,
ਨੀਚ ਕਰਦੇ ਠੱਗੀਆਂ ਨੀ।

ਭਾਵ ਇਹ ਹੈ ਕਿ ਸੱਚੇ ਪ੍ਰੇਮੀ ਪ੍ਰੀਤ ਨੂੰ ਤੋੜ ਨਿਭਾਉਂਦੇ ਹਨ, ਪਰ ਨੀਚ ਧੋਖਾ ਕਰਦੇ ਹਨ।

2 .

ਭੁੰਨੇ ਹੋਏ ਚੱਬ ਦਾਣੇ,
ਅਸਾਂ ਦਿਲ ਦੇ ਛੱਡਿਆ,
ਤੇਰੇ ਦਿਲ ਦੀਆਂ ਰੱਬ ਜਾਣੇ।

ਭਾਵ ਇਹ ਹੈ ਕਿ ਸੱਜਣ ਨੂੰ ਪ੍ਰੀਤ – ਨਾਇਕਾ ਕਹਿੰਦੀ ਹੈ ਕਿ ਮੈਂ ਤੈਨੂੰ ਆਪਣਾ ਦਿਲ ਦੇ ਦਿੱਤਾ ਹੈ, ਪਰ ਤੇਰੇ ਦਿਲ ਵਿੱਚ ਮੇਰੇ ਲਈ ਸੱਚਾ ਪਿਆਰ ਹੈ ਜਾਂ ਨਹੀਂ, ਇਹ ਰੱਬ ਹੀ ਜਾਣਦਾ ਹੈ।

ਪ੍ਰਸ਼ਨ 5 . ਇਸ ਪਾਠ – ਪੁਸਤਕ ਵਿਚ ਕੁੱਝ ਮਾਹੀਏ ਅਜਿਹੇ ਹਨ ਜਿਨ੍ਹਾਂ ਵਿਚ ‘ਉਡੀਕ’ ਦਾ ਜ਼ਿਕਰ ਆਉਂਦਾ ਹੈ। ਉਨ੍ਹਾਂ ਦਾ ਹਵਾਲਾ ਦੇ ਕੇ ਭਾਵ ਲਿਖੋ।

ਉੱਤਰ – ਉਡੀਕ ਦੇ ਜ਼ਿਕਰ ਵਾਲੇ ਮਾਹੀਏ –

1.

ਮੈਂ ਔਂਸੀਆਂ ਪਾਉਂਦੀ ਆਂ
ਉਹ ਕਦੋਂ ਘਰ ਆਵੇ
ਬੈਠੀ ਕਾਂਗ ਉਡਾਉਂਦੀ ਆਂ

ਭਾਵ ਇਹ ਹੈ ਕਿ ਪ੍ਰੀਤ – ਨਾਇਕਾ ਔਂਸੀਆਂ ਪਾ ਕੇ ਤੇ ਕਾਂ ਉਡਾ ਕੇ  ਤੀਬਰਤਾ ਨਾਲ ਸੱਜਣ ਦੀ ਉਡੀਕ ਕਰਦੀ ਹੈ।

2 .

ਸ਼ੀਸ਼ੀ ਵਿਚ ਤੇਲ ਹੋਸੀ
ਉਹ ਦਿਨ ਖੁਸ਼ੀਆਂ ਦੇ
ਜਦੋਂ ਸੱਜਣਾਂ ਦਾ ਮੇਲ ਹੋਸੀ

ਭਾਵ ਇਹ ਹੈ ਕਿ ਨਾਇਕਾ ਲਈ ਉਹ ਦਿਨ ਖੁਸ਼ੀਆਂ ਭਰੇ ਹੋਣਗੇ, ਜਦੋਂ ਉਸ ਦਾ ਸੱਜਣ ਨਾਲ ਮੇਲ ਹੋਵੇਗਾ।

ਪ੍ਰਸ਼ਨ 6 . ਮਾਹੀਏ ਦਾ ਭਾਵ ਆਪਣੇ ਸ਼ਬਦਾਂ ਵਿਚ ਲਿਖੋ।

ਮੈਂ ਔਂਸੀਆਂ ਪਾਉਂਦੀ ਆਂ,
ਉਹ ਕਦੋਂ ਘਰ ਆਵੇ,
ਬੈਠੀ ਕਾਂਗ ਉਡਾਨੀ ਆਂ।
ਮਿਲਣਾ ਤਾਂ ਮਿਲ ਬਾਲੋ,
ਅਸਾਂ ਝੋਕਾਂ ਲੱਦੀਆਂ ਨੇ।

ਉੱਤਰ – ਪ੍ਰੀਤ – ਨਾਇਕਾ ਪ੍ਰੇਮੀ ਨੂੰ ਮਿਲਣ ਲਈ ਬੇਕਰਾਰ ਹੈ। ਉਹ ਉਸਦੀ ਉਡੀਕ ਵਿਚ ਬੈਠੀ ਔਂਸੀਆ ਪਾ ਰਹੀ ਹੈ ਤੇ ਬਹਿ ਕੇ ਬਨ੍ਹੇਰੇ ਤੋਂ ਕਾਂ ਉਡਾਉਂਦੀ ਹੈ।