ਭਾਈ ਮਨੀ ਸਿੰਘ ਜੀ
ਪ੍ਰਸ਼ਨ. ਭਾਈ ਮਨੀ ਸਿੰਘ ਜੀ ਕੌਣ ਸਨ? ਉਨ੍ਹਾਂ ਦੀ ਸ਼ਹੀਦੀ ਦਾ ਸਿੱਖ ਇਤਿਹਾਸ ‘ਤੇ ਕੀ ਪ੍ਰਭਾਵ ਪਿਆ?
ਜਾਂ
ਪ੍ਰਸ਼ਨ. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਕਾਰਨ ਲਿਖੋ।
ਜਾਂ
ਪ੍ਰਸ਼ਨ. ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੀ ਸ਼ਹੀਦੀ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਪ੍ਰਸ਼ਨ. ਭਾਈ ਮਨੀ ਸਿੰਘ ਜੀ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ— ਜ਼ਕਰੀਆ ਖ਼ਾਂ ਦੇ ਕਾਲ ਦੀ ਸਭ ਤੋਂ ਮਹੱਤਵਪੂਰਨ ਘਟਨਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਸੀ। ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਮੁੱਖ ਗ੍ਰੰਥੀ ਸਨ। ਸਿੱਖ ਉਨ੍ਹਾਂ ਦਾ ਬਹੁਤ ਇੱਜ਼ਤ-ਮਾਣ ਕਰਦੇ ਸਨ।
ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਦਰਬਾਰ ਸਾਹਿਬ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਭਾਈ ਮਨੀ ਸਿੰਘ ਜੀ ਨੇ 5,000 ਰੁਪਏ ਦੇ ਬਦਲੇ ਦੀਵਾਲੀ ਦੇ ਮੌਕੇ ‘ਤੇ ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਇਕੱਠੇ ਹੋਣ ਦੀ ਜ਼ਕਰੀਆ ਖ਼ਾਂ ਤੋਂ ਇਜਾਜ਼ਤ ਲੈ ਲਈ। ਵੱਡੀ ਗਿਣਤੀ ਵਿੱਚ ਸਿੱਖ ਅੰਮ੍ਰਿਤਸਰ ਇਕੱਠੇ ਹੋਣੇ ਸ਼ੁਰੂ ਹੋ ਗਏ। ਪਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜ਼ਕਰੀਆ ਖ਼ਾਂ ਨੇ ਅੰਮ੍ਰਿਤਸਰ ‘ਤੇ ਹਮਲਾ ਕਰ ਦਿੱਤਾ। ਇਸ ਕਾਰਨ ਸਿੱਖਾਂ ਵਿੱਚ ਭਗਦੜ ਮੱਚ ਗਈ ਤੇ ਦੀਵਾਲੀ ਦਾ ਇਕੱਠ ਨਾ ਹੋ ਸਕਿਆ।
ਜ਼ਕਰੀਆ ਖ਼ਾਂ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ 5,000 ਰੁਪਏ ਦੀ ਮੰਗ ਕੀਤੀ। ਮੇਲਾ ਨਾ ਹੋ ਸਕਣ ਕਾਰਨ ਉਹ ਇੰਨੀ ਵੱਡੀ ਰਕਮ ਨਹੀਂ ਦੇ ਸਕਦੇ ਸਨ।
ਇਸ ਬਦਲੇ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ। ਭਾਈ ਮਨੀ ਸਿੰਘ ਜੀ ਦੇ ਇਨਕਾਰ ਕਰਨ ‘ਤੇ 1738 ਈ. ਵਿੱਚ ਉਨ੍ਹਾਂ ਨੂੰ ਲਾਹੌਰ ਵਿਖੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦੀ ਕਾਰਨ ਸਿੱਖ ਭੜਕ ਉੱਠੇ। ਉਨ੍ਹਾਂ ਨੇ ਹੁਣ ਮੁਗ਼ਲ ਰਾਜ ਨੂੰ ਜੜ੍ਹ ਤੋਂ ਉਖਾੜਨ ਦਾ ਫੈਸਲਾ ਕਰ ਲਿਆ।
प्रश्न. भाई मनी सिंह जी कौन थे? उनकी शहादत का सिख इतिहास पर क्या प्रभाव पड़ा?
या
प्रश्न. भाई मनी सिंह जी की शहादत का कारण लिखिए।
या
प्रश्न. भाई मनी सिंह जी और उनकी शहादत के बारे में आप क्या जानते हैं?
या
प्रश्न. भाई मनी सिंह जी पर एक संक्षिप्त टिप्पणी लिखिए।
उत्तर : जकारिया खान के समय की सबसे महत्वपूर्ण घटना भाई मनी सिंह जी की शहादत थी। भाई मनी सिंह जी दरबार साहिब, अमृतसर में मुख्य ग्रंथी थे। सिखों उनका बहुत इज्जत-मान करते थे।
जकारिया खान ने सिखों के स्वर्ण मंदिर में जाने पर प्रतिबंध लगा दिया था। भाई मनी सिंह जी ने ज़करिया खान से सिखों को दीवाली के अवसर पर स्वर्ण मंदिर में इकट्ठा होने के लिए 5,000 रुपये के बदले में अनुमति मांगी। अमृतसर में बड़ी संख्या में सिख जमा होने लगे। लेकिन दिवाली से एक दिन पहले जकरिया खान ने अमृतसर पर हमला कर दिया। इससे सिखों में भगदड़ मच गई और दीवाली का इकठ्ठ नहीं हो सका।
जकरिया खान ने भाई मनी सिंह जी को गिरफ्तार कर लिया और उनसे 5,000 रुपये की मांग की। मेला नहीं होने के कारण वे इतनी बड़ी राशि का भुगतान नहीं कर सकते थे। बदले में, उन्हें इस्लाम धर्म स्वीकार करने के लिए कहा गया। भाई मनी सिंह जी के मना करने पर 1738 ई. में उन्हें लाहौर में बड़ी बेरहमी से शहीद कर दिया गया। इस शहादत से सिख में आक्रोश व्याप्त हो गया। उन्होंने अब मुगल साम्राज्य को जड़ से उखाड़ फेंकने का फैसला कर लिया।
Question. Who was Bhai Mani Singh Ji? What was the impact of his martyrdom in Sikh History?
Or
Question. What were the causes of the martyrdom of Bhai Mani Singh Ji?
Or
Question. What do you know about Bhai Mani Singh Ji and his martyrdom?
Or
Question. Write a short note on Bhai Mani Singh Ji.
Answer: The most important event of Zakaria Khan’s time was the martyrdom of Bhai Mani Singh Ji. Bhai Mani Singh Ji was the Chief Granthi at Darbar Sahib, Amritsar. The Sikhs respected him a lot. Zakaria Khan had banned Sikhs from visiting the Golden Temple. Bhai Mani Singh Ji sought permission from Zakaria Khan to allow Sikhs to assemble at the Golden Temple on the occasion of Diwali in exchange for Rs 5,000. Sikhs started gathering in large numbers in Amritsar. But a day before Diwali, Zakaria Khan attacked Amritsar.
This caused a stampede among the Sikhs and gathering on the occasion of Diwali could not be happened. Zakaria Khan arrested Bhai Mani Singh Ji and demanded Rs 5,000 from him. They could not pay such a huge amount as there was no fair. In return, they were asked to accept Islam. On the refusal of Bhai Mani Singh Ji, he was brutally martyred in Lahore in 1738 AD. This martyrdom caused resentment among the Sikhs. They now decided to overthrow the Mughal Empire.