CBSEEducationNCERT class 10thPunjab School Education Board(PSEB)

ਬੰਮ ਬਹਾਦਰ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਬੰਮ ਨੂੰ ਮਾਤਾਦੀਨ ਨਾਲ ਕਿਸ ਗੱਲੋਂ ਈਰਖਾ ਸੀ?

ਉੱਤਰ : ਬੰਮ ਨੂੰ ਮਾਤਾਦੀਨ ਨਾਲ ਈਰਖਾ ਨਹੀ; ਸਗੋਂ ਗੁੱਸਾ ਤੇ ਨਫ਼ਰਤ ਸੀ, ਕਿਉਂਕਿ ਉਹ ਉਸ ਦੇ ਰਾਤਬ ਵਿਚੋਂ ਚੋਰੀ ਕਰਦਾ ਸੀ ਤੇ ਉਸ ਤੋਂ ਉਸ ਦੇ ਹੱਕ ਖੋਂਹਦਾ ਜਾ ਰਿਹਾ ਸੀ। ਉਸ ਨੂੰ ਇਸ ਗੱਲ ਨਾਲ ਈਰਖਾ ਜ਼ਰੂਰ ਸੀ ਕਿ ਮਾਤਾਦੀਨ ਦੇ ਵਿਤਕਰੇ ਕਾਰਨ ਮਹਾਰਾਜ ਦੇ ਸ਼ਿਕਾਰ ਖੇਡਣ ਲਈ ਜਾਣ ਸਮੇਂ ਉਸ ਦੀ ਥਾਂ ਕਿਸੇ ਹੋਰ ਹਾਥੀ ਨੂੰ ਮਿਲ ਗਈ ਸੀ।

ਪ੍ਰਸ਼ਨ 2. ਮਹਾਰਾਣੀ ਨੂੰ ਮਹਿਲਾਂ ਦੇ ਦਰਾਂ ਤੇ ਲਿਆਉਣ ਸਮੇਂ ਬੰਮ ਬਹਾਦਰ ਨੇ ਕਿਹੋ ਜਿਹਾ ਵਿਹਾਰ ਪ੍ਰਗਟਾਇਆ?

ਉੱਤਰ : ਮਹਾਰਾਣੀ ਨੂੰ ਮਹਿਲਾਂ ਦੇ ਦਰਾਂ ਵਿਚ ਲਿਆਉਣ ਸਮੇਂ ਬੰਮ ਬਹਾਦਰ ਕਿਸੇ ਚੰਗੇ ਤੋਂ ਚੰਗੇ ਸਿਪਾਹੀ ਤੋਂ ਵੀ ਵੱਧ ਚੇਤੰਨ ਸੀ। ਉਹ ਡੂੰਮਦਾ-ਝਾਮਦਾ, ਲਟਕਦਾ-ਮਟਕਦਾ ਆਪਣੇ ਸ਼ਾਹੀ ਭਾਰ ਨੂੰ ਚੁੱਕ ਕੇ ਮਹਿਲਾਂ ਦੇ ਦਰਾਂ ਉੱਤੇ ਲੈ ਆਇਆ। ਜਲੂਸ ਵਿਚ ਕੋਈ ਉਸ ਦੀ ਗ਼ਲਤੀ ਨਾ ਕੱਢ ਸਕਿਆ।

ਪ੍ਰਸ਼ਨ 3. ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤੀ ਵਰਤਾਓ (ਵਤੀਰਾ) ਕਿਹੋ ਜਿਹਾ ਸੀ?

ਉੱਤਰ : ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਭਰਿਆ ਸੀ। ਮਹਾਰਾਜ ਉਸ ਦੀ ਅਣਖ ਦੀ ਕਦਰ ਪਾਉਂਦੇ ਸਨ ਅਤੇ ਉਸ ਨੂੰ ਹਰ ਜਲਸੇ ਦਾ ਸ਼ਿੰਗਾਰ ਬਣਾਉਂਦੇ ਸਨ, ਕਿਉਂਕਿ ਉਹ ਜਾਣਦੇ ਸਨ ਕਿ ਬੰਮ ਤਮਾਸ਼ਬੀਨ ਹੈ। ਉਹ ਬੰਮ ਦੀ ਥਾਂ ਕਿਸੇ ਹੋਰ ਨੂੰ ਦੇਣ ਦੇ ਹੱਕ ਵਿਚ ਨਹੀਂ ਸਨ। ਮਹਾਰਾਣੀ ਦਾ ਉਸ ਪ੍ਰਤੀ ਵਿਹਾਰ ਬਹੁਤ ਹੀ ਪਿਆਰ ਅਤੇ ਅਪਣੱਤ ਨਾਲ ਭਰਿਆ ਸੀ। ਉਹ ਉਸ ਨੂੰ ਪਹਿਲਾਂ ਹਫਤੇ ਵਿਚ ਇਕ ਵਾਰੀ ਤੇ ਫੇਰ ਦੋ ਵਾਰੀ ਮਿਲਣ ਲਈ ਜਾਂਦੀ। ਉਹ ਉਸ ਨੂੰ ਲੱਡੂ ਜਾਂ ਪਰਾਉਂਠੇ ਖਵਾਉਂਦੀ ਤੇ ਬੰਮ ਬੜੇ ਚਾਅ ਨਾਲ ਖਾ ਕੇ ਉਸ ਨੂੰ ਆਪਣੇ ਉੱਤੇ ਬਿਠਾ ਕੇ ਫੁੰਮ੍ਹਣੀਆਂ ਪਾਉਂਦਾ ਹੋਇਆ ਘੁੰਮਦਾ। ਇਸ ਤਰ੍ਹਾਂ ਮਹਾਰਾਣੀ ਦਾ ਬੰਮ ਪ੍ਰਤੀ ਵਰਤਾਓ ਬਹੁਤ ਪਿਆਰ ਤੇ ਅਪਣੱਤ ਭਰਿਆ ਸੀ।

ਪ੍ਰਸ਼ਨ 4. ਬੰਮ ਬਹਾਦਰ ਨੇ ਪੈਰਾਂ ਦੇ ਸੰਗਲ ਤੋੜ ਕੇ ਕੀ ਤਬਾਹੀ ਕੀਤੀ?

ਉੱਤਰ : ਬੰਮ ਬਹਾਦਰ ਸੰਗਲ ਤੁੜਾ ਕੇ ਸਿੱਧਾ ਮਾਤਾਦੀਨ ਦੇ ਬਾਗ਼ ਵਿਚ ਪੁੱਜਾ। ਉਸ ਨੇ ਬਾਗ਼ ਦੇ ਸਾਰੇ ਬੂਟੇ ਪੁੱਟ ਸੁੱਟੇ ਤੇ ਉੱਗਿਆ ਸਭ ਕੁੱਝ ਰੋਲ ਦਿੱਤਾ। ਮਾਤਾਦੀਨ ਦੇ ਬਾਲ-ਬੱਚੇ ਘਰ ਖ਼ਾਲੀ ਕਰ ਕੇ ਨੱਠ ਗਏ। ਬੰਮ ਨੇ ਉਨ੍ਹਾਂ ਦੀ ਕੋਠੜੀ ਢਾਹ ਕੇ ਖੋਲਾ ਬਣਾ ਦਿੱਤੀ। ਫਿਰ ਉਸ ਨੇ ਇਕ ਛੱਪੜ ਵਿਚੋਂ ਆਪਣੀ ਸੁੰਡ ਵਿਚ ਪਾਣੀ ਭਰ ਲਿਆ ਤੇ ਜਿਹੜਾ ਵੀ ਉਸ ਦੇ ਰਸਤੇ ਵਿਚ ਆਉਂਦਾ ਸੀ, ਉਹ ਪਾਣੀ ਦੀ ਵਾਛੜ ਸੁੱਟ ਕੇ ਉਸ ਨੂੰ ਡਰਾ ਦਿੰਦਾ ਸੀ।

ਪ੍ਰਸ਼ਨ 5. ਨਰਾਜ਼ ਹੋਏ ਬੰਮ ਬਹਾਦਰ ਨੂੰ ਮਹਾਰਾਣੀ ਨੇ ਕਿਵੇਂ ਆਪਣੇ ਵੱਸ ਵਿਚ ਕੀਤਾ?

ਉੱਤਰ : ਪੁਲਿਸ ਕਪਤਾਨ ਨੇ ਮਹਾਰਾਣੀ ਨੂੰ ਉਸ ਦੀ ਇੱਛਾ ਅਨੁਸਾਰ ਗੁੱਸੇ ਨਾਲ ਬੇਕਾਬੂ ਹੋਏ ਬੰਮ ਦੇ ਰਸਤੇ ਵਿਚ ਉਤਾਰ ਦਿੱਤਾ। ਉਸ ਨੇ ਕਪਤਾਨ ਨੂੰ ਕਿਹਾ ਕਿ ਉਹ ਆਪਣਾ ਦਸਤਾ ਤਿਆਰ ਰੱਖੇ, ਪਰ ਜਿੰਨਾ ਚਿਰ ਉਹ ਹੱਥ ਚੁੱਕ ਕੇ ਇਸ਼ਾਰਾ ਨਾ ਕਰੇ, ਗੋਲੀ ਨਾ ਚਲਾਈ ਜਾਵੇ। ਤਣੀਆਂ ਬੰਦੂਕਾਂ ਦੇਖ ਕੇ ਬੰਮ ਮੋਟਰ ਵਲ ਦੌੜਿਆ, ਪਰੰਤੂ ਮਹਾਰਾਣੀ ਉਸ ਦੀ ਸੇਧ ਵਲ ਦੌੜ ਪਈ। ਬੰਮ ਮਹਾਰਾਣੀ ਤੋਂ ਪੰਜਾਹ ਗਜ਼ ਦੀ ਵਿੱਥ ਉੱਤੇ ਖੜ੍ਹਾ ਹੋ ਗਿਆ। ਮਹਾਰਾਣੀ ਉਸ ਦੇ ਕੋਲ ਪਹੁੰਚੀ, ਤਾਂ ਬੰਮ ਨੇ ਸੁੰਡ ਚੁੱਕ ਕੇ ਸਲਾਮੀ ਦਿੱਤੀ। ਮਹਾਰਾਣੀ ਨੇ ਹੱਥ ਜੋੜੇ, ਪਰ ਬੰਮ ਨੇ ਆਪਣੀ ਸੁੰਡ ਦੇ ਗੰਦੀ ਹੋਣ ਕਾਰਨ ਉਸ ਦੇ ਹੱਥਾਂ ਨੂੰ ਛੋਹਿਆ ਨਾ। ਇਸ ਪਿੱਛੋਂ ਮਹਾਰਾਣੀ ਉਸ ਨਾਲ ਗੱਲਾਂ ਕਰਦੀ ਰਹੀ ਤੇ ਉਹ ਉਸ ਦੇ ਪੈਰਾਂ ਦੁਆਲੇ ਚੱਕਰ ਕੱਢ ਕੇ ਉਸ ਦੀ ਹਰ ਗੱਲ ਨੂੰ ਸਵੀਕਾਰ ਕਰਦਾ ਗਿਆ। ਇਸ ਤਰ੍ਹਾਂ ਪਿਆਰ ਨਾਲ ਮਹਾਰਾਣੀ ਨੇ ਬੰਮ ਨੂੰ ਆਪਣੇ ਵੱਸ ਵਿਚ ਕਰ ਲਿਆ।

ਪ੍ਰਸ਼ਨ 6. ”ਤੇਰੀ ਸੁੱਚੀ ਹੈਵਾਨੀਅਤ ਨੂੰ ਚੋਰ ਇਨਸਾਨੀਅਤ ਦੀਆਂ ਸਾਜ਼ਸ਼ਾਂ ਤੋਂ ਮੈਂ ਬਚਾ ਕੇ ਰੱਖਾਂਗੀ।” ਮਹਾਰਾਣੀ ਦੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ?

ਉੱਤਰ : ਮਹਾਰਾਣੀ ਦਾ ਇਨ੍ਹਾਂ ਸ਼ਬਦਾਂ ਤੋਂ ਭਾਵ ਸੀ ਕਿ ਮਾਤਾਦੀਨ ਵਰਗਿਆਂ ਦੇ ਅੰਦਰ ਵਸਦੀ ਚੋਰ ਹੈਵਾਨੀਅਤ ਤੋਂ ਉਹ ਬੰਮ ਦੇ ਅੰਦਰ ਵਸਦੀ ਪਿਆਰ ਦੀ ਭੁੱਖੀ ਇਨਸਾਨੀਅਤ ਨੂੰ ਬਚਾ ਕੇ ਰੱਖੇਗੀ ਤੇ ਕਿਸੇ ਨੂੰ ਉਸ ਨਾਲ ਜ਼ਿਆਦਤੀ ਨਹੀਂ ਕਰਨ ਦੇਵੇਗੀ, ਜਿਸ ਕਾਰਨ ਉਸ ਨੂੰ ਗੁੱਸਾ ਚੜ੍ਹਿਆ ਹੈ ਤੇ ਉਸ ਨੇ ਝੱਲਿਆਂ ਵਾਲਾ ਵਰਤਾਓ ਸ਼ੁਰੂ ਕੀਤਾ ਹੈ।

ਪ੍ਰਸ਼ਨ 7. ਮਹਾਰਾਣੀ ਦੇ ਸੰਪਰਕ ਵਿਚ ਆਉਣ ਨਾਲ ਬੰਮ ਦੇ ਵਤੀਰੇ ਵਿਚ ਕੀ ਤਬਦੀਲੀ ਆਈ?

ਉੱਤਰ : ਮਹਾਰਾਣੀ ਦੇ ਸੰਪਰਕ ਵਿਚ ਆਉਣ ਮਗਰੋਂ ਬੰਮ, ਜੋ ਕਿ ਗੁੱਸੇ ਵਿਚ ਪਾਗਲ ਹੋਇਆ ਜਾਪਦਾ ਸੀ, ਇਕ-ਦਮ ਸ਼ਾਂਤ ਹੋ ਗਿਆ। ਉਸ ਨੂੰ ਮਹਾਰਾਣੀ ਦੇ ਆਪਣੇ ਨਾਲ ਸੁੱਚੇ ਤੇ ਅਪਣੱਤ ਭਰੇ ਪਿਆਰ ਦਾ ਪਤਾ ਸੀ, ਜਿਸ ਕਰਕੇ ਉਸ ਨੇ ਮਹਾਰਾਣੀ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਨ ਲਈ ਉਸ ਨੂੰ ਸਲਾਮੀ ਦਿੱਤੀ, ਉਸ ਦੇ ਜੁੜੇ ਹੱਥਾਂ ਨਾਲ ਆਪਣੀ ਗੰਦੀ ਸੁੰਡ ਨਾ ਛੁਹਾਈ ਤੇ ਉਸ ਦੀ ਹਰ ਗੱਲ ਨੂੰ ਕਬੂਲ ਕਰਨ ਲਈ ਆਪਣੀ ਸੁੰਡ ਨਾਲ ਉਸ ਦੇ ਪੈਰਾਂ ਦੁਆਲੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ।


ਔਖੇ ਸ਼ਬਦਾਂ ਦੇ ਅਰਥ