CBSEEducationHistoryHistory of PunjabPunjab School Education Board(PSEB)

ਬੰਦਾ ਸਿੰਘ ਬਹਾਦਰ ਦੀਆਂ ਮੁੱਖ ਸੈਨਿਕ ਸਫਲਤਾਵਾਂ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਕਰੋ।

ਜਾਂ

ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀਆਂ ਕਿਸੇ ਛੇ ਮਹੱਤਵਪੂਰਨ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ।

ਜਾਂ

ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀਆਂ ਮੁੱਖ ਸੈਨਿਕ ਸਫਲਤਾਵਾਂ ਦਾ ਵਰਣਨ ਕਰੋ।

ਉੱਤਰ – ਬੰਦਾ ਸਿੰਘ ਬਹਾਦਰ ਦੀਆਂ ਮਹੱਤਵਪੂਰਨ ਲੜਾਈਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

1. ਸੋਨੀਪਤ ਉੱਤੇ ਹਮਲਾ : ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਨਵੰਬਰ, 1709 ਈ. ਵਿੱਚ 500 ਸਿੱਖਾਂ ਨਾਲ ਸੋਨੀਪਤ ਉੱਤੇ ਹਮਲਾ ਕੀਤਾ। ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਭੱਜ ਗਿਆ। ਇਸ ਜਿੱਤ ਨਾਲ ਸਿੱਖਾਂ ਦੇ ਹੌਂਸਲੇ ਬਹੁਤ ਵੱਧ ਗਏ।

2. ਸਮਾਣਾ ਦੀ ਜਿੱਤ : ਸਮਾਣਾ ਵਿਖੇ ਗੁਰੂ ਤੇਗ਼ ਬਹਾਦਰ ਜੀ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਰਹਿੰਦੇ ਸਨ। ਬੰਦਾ ਸਿੰਘ ਬਹਾਦਰ ਨੇ ਸਮਾਣਾ ‘ਤੇ ਹਮਲਾ ਕਰਕੇ ਅਨੇਕਾਂ ਮੁਸਲਮਾਨਾਂ ਦਾ ਕਤਲ ਕਰ ਦਿੱਤਾ। ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਜਿੱਤ ਸੀ।

3. ਕਪੂਰੀ ਦੀ ਜਿੱਤ : ਕਪੂਰੀ ਦਾ ਸ਼ਾਸਕ ਕਦਮਉੱਦੀਨ ਹਿੰਦੂਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ‘ਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਕਪੂਰੀ ‘ਤੇ ਅਸਾਨੀ ਨਾਲ ਕਬਜ਼ਾ ਕਰ ਲਿਆ ਗਿਆ।

4. ਸਢੌਰਾ ਦੀ ਜਿੱਤ : ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਬੜਾ ਜ਼ਾਲਮ ਸੀ। ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਤਸੀਹੇ ਦੇ ਕੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ। ਬੰਦਾ ਸਿੰਘ ਬਹਾਦਰ ਨੇ ਸਢੌਰਾ ‘ਤੇ ਹਮਲਾ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ। ਇਸ ਕਾਰਨ ਇਸ ਥਾਂ ਦਾ ਨਾਂ ਕਟਲਗੜ੍ਹੀ ਪੈ ਗਿਆ।

5. ਸਰਹਿੰਦ ਦੀ ਜਿੱਤ : ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਕੰਧ ਵਿੱਚ ਜ਼ਿੰਦਾ ਚਿਣਵਾ ਦਿੱਤਾ ਸੀ। ਇਸ ਅਪਮਾਨ ਦਾ ਬਦਲਾ ਲੈਣ ਲਈ 22 ਮਈ, 1710 ਈ. ਨੂੰ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖ਼ਾਂ ਦੀਆਂ ਫ਼ੌਜਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਿੱਖਾਂ ਨੇ ਮੁਸਲਮਾਨਾਂ ਦੇ ਵਾਧੂ ਆਹੂ ਲਾਹੇ। ਵਜ਼ੀਰ ਖ਼ਾਂ ਨੂੰ ਯਮਲੋਕ ਪਹੁੰਚਾ ਕੇ ਉਸ ਦੀ ਲਾਸ਼ ਨੂੰ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ। ਇਸ ਜਿੱਤ ਕਾਰਨ ਸਿੱਖਾਂ ਦੇ ਹੌਂਸਲੇ ਬਹੁਤ ਵੱਧ ਗਏ।

6. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੀਆਂ ਜਿੱਤਾਂ : ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਸਿੱਖਾਂ ਨੇ ਉੱਥੋਂ ਦੇ ਅੱਤਿਆਚਾਰੀ ਮੁਗ਼ਲ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਬੰਦਾ ਸਿੰਘ ਬਹਾਦਰ ਦੇ ਸਹਿਯੋਗ ਸਦਕਾ ਸਿੱਖਾਂ ਨੇ ਇਨ੍ਹਾਂ ਪ੍ਰਦੇਸ਼ਾਂ ‘ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ।


प्रश्न. बंदा सिंह बहादुर के सैन्य कारनामों का संक्षेप में वर्णन कीजिए।

अथवा

प्रश्न. बंदा सिंह बहादुर की छह महत्वपूर्ण जीतों का संक्षेप में वर्णन करें।

अथवा

प्रश्न. बन्दा सिंह बहादुर की प्रमुख सैन्य सफलताओं का वर्णन कीजिए।

उत्तर: बंदा सिंह बहादुर के महत्वपूर्ण युद्धों का विवरण इस प्रकार है:

1. सोनीपत पर हमला: बंदा सिंह बहादुर ने पहली बार नवंबर, 1709 ई. में 500 सिखों के साथ सोनीपत पर हमला किया था। सोनीपत का फौजदार बिना मुकाबला किए दिल्ली भाग गया। इस जीत ने सिखों के हौंसले बुलंद हो गए।

2. समाना की विजय: समाना में वे जल्लाद रहते थे जिन्होंने पहले गुरु तेग बहादुर जी को शहीद किया और फिर गुरु गोबिंद सिंह के दो छोटे साहिबजादों को शहीद किया था। बंदा सिंह बहादुर ने समाना पर हमला किया और कई मुसलमानों का कत्ल कर दिया। यह बंदा सिंह बहादुर की पहली महत्वपूर्ण जीत थी।

3. कपूरी की जीत: कपूरी का शासक कदमुद्दीन  हिंदुओं के साथ बहुत बुरा व्यवहार करता था। नतीजतन, बंदा सिंह बहादुर ने कपूरी पर हमला किया और कदमुद्दीन को मार डाला। इसके बाद कपूरी पर आसानी से कब्जा कर लिया गया।

4. सढौरा की विजय: सढौरा का शासक उस्मान खान बहुत जालिम था। उसने पीर बुद्धू शाह को तसीहे देकर इसलिए कत्ल करवा दिया क्योंकि उन्होंने भंगानी की लड़ाई में गुरु गोबिंद सिंह जी की मदद की थी। बंदा सिंह बहादुर ने सढौरा पर हमला किया और बड़ी संख्या में मुसलमानों का कत्ल कर दिया। इसी के कारण इस स्थान का नाम कत्लगढ़ी पड़ा।

5. सरहिंद की विजय: सरहिंद के फौजदार वजीर खान ने गुरु गोबिंद सिंह जी के दो सबसे छोटे साहिबजादों जोरावर सिंह और फतेह सिंह को दीवार में जिंदा चिनवा दिया था। इस अपमान का बदला लेने के लिए 22 मई 1710 ई. में बंदा सिंह बहादुर ने चप्पड़चिड़ी के स्थान पर वजीर खान की सेना पर हमला कर दिया। इस हमले में सिक्खों ने मुसलमानों की बहुत चीखें निकालीं। वज़ीर खान को यमलोक पहुंचा कर उसकी लाश को एक पेड़ से लटका दिया। इस जीत से सिखों के हौंसले बुलंद हो गये।

6. अमृतसर, बटाला, कलानौर और पठानकोट की विजय: बंदा सिंह बहादुर की जीतों से उत्साहित होकर अमृतसर, बटाला, कलानौर और पठानकोट के सिखों ने वहां के दमनकारी मुगल शासकों के खिलाफ विद्रोह कर दिया। बंदा सिंह बहादुर की मदद से सिखों ने इन क्षेत्रों पर आसानी से कब्जा कर लिया।


Question. Give a brief account of the military exploits of Banda Singh Bahadur.

Or

Question. Give a brief account of the six important conquests of Banda Singh Bahadur.

Or

Question. Describe major military achievements of Banda Singh Bahadur.

Answer: The details of important battles of Banda Singh Bahadur are as follows:

1. Attack on Sonipat: Banda Singh Bahadur first attacked Sonipat with 500 Sikhs in November 1709 AD. The Faujdar of Sonipat fled to Delhi without a fight. This victory raised the spirits of the Sikhs.

2. Victory of Samana: In Samana lived the executioner who first killed Guru Tegh Bahadur Ji and then killed two younger Sahibzadas of Guru Gobind Singh. Banda Singh Bahadur attacked Samana and killed many Muslims. This was the first significant victory of Banda Singh Bahadur.

3. Victory of Kapoori: Kadamuddin, the ruler of Kapoori, used to treat Hindus very badly. As a result, Banda Singh Bahadur attacked Kapoori and killed Kadamuddin. After this Kapoori was easily captured.

4. Conquest of Sadhaura: The ruler of Sadhaura, Usman Khan was very cruel. He got Pir Budhu Shah killed because he had helped Guru Gobind Singh Ji in the battle of Bhangani. Banda Singh Bahadur attacked Sadhaura and massacred a large number of Muslims. Due to this, the place got its name Katalgarhi.

5. Victory of Sirhind: The Faujdar of Sirhind, Wazir Khan, had got the two youngest Sahibzadas of Guru Gobind Singh Ji, Zorawar Singh and Fateh Singh, alive in the wall. To avenge this insult, on 22 May 1710, Banda Singh Bahadur attacked the army of Wazir Khan at the place of Chapparchidi. In this attack, the Sikhs were very cruel to the Muslims. Wazir Khan was sent to Yamlok and Sikhs hanged his body from a tree. This victory raised the spirits of the Sikhs.

6. Conquest of Amritsar, Batala, Kalanaur, and Pathankot: Encouraged by the victories of Banda Singh Bahadur, the Sikhs of Amritsar, Batala, Kalanaur, and Pathankot revolted against the oppressive Mughal rulers there. With the help of Banda Singh Bahadur, the Sikhs easily captured these areas.