ਬੋਲੀ – ਇੱਕ – ਦੋ ਸ਼ਬਦਾਂ ਵਿੱਚ ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਬੋਲੀ – ਸ. ਗੁਰਬਖ਼ਸ਼ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)

ਪ੍ਰਸ਼ਨ 1 . ਬੂਹੇ ਬੰਦ ਮਕਾਨ ਦੀ ਤਰ੍ਹਾਂ ਕੌਣ ਹੈ ?

ਉੱਤਰ – ਅਣਬੋਲਿਆ ਮਨੁੱਖ

ਪ੍ਰਸ਼ਨ 2 . ਕੌਣ ਆਮ ਤੌਰ ‘ਤੇ ਸਿਆਣੇ ਤੇ ਦਿਲਚਸਪ ਹੁੰਦੇ ਹਨ ?

ਉੱਤਰ – ਅੰਨ੍ਹੇ

ਪ੍ਰਸ਼ਨ 3 . ਬੋਲੀ ਕਿਸ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ ?

ਉੱਤਰ – ਜ਼ਿੰਦਗੀ ਦੀ

ਪ੍ਰਸ਼ਨ 4. ਜ਼ਿੰਦਗੀ ਦਾ ਅਸਲੀ ਸੋਨਾ ਕੀ ਹੈ ?

ਉੱਤਰ – ਅਕਲ

ਪ੍ਰਸ਼ਨ 5 . ਬਚਪਨ ਵਿੱਚ ਕਿਸ ਉੱਤੇ ਚਿੱਤਰੇ ਲਫ਼ਜ਼ ਸਾਨੂੰ ਭੁਲਦੇ ਨਹੀਂ ?

ਉੱਤਰ – ਮਨ ਉੱਤੇ

ਪ੍ਰਸ਼ਨ 6 . ਬੋਲੀ ਦੇ ਸਿੱਕੇ ਅਤੇ ਨੋਟ ਕਿਹੜੇ ਹਨ ?

ਉੱਤਰ – ਸ਼ਬਦ

ਪ੍ਰਸ਼ਨ 7 . ਜਵਾਨੀ ਅਤੇ ਬੁਢਾਪੇ ਨਾਲੋਂ ਕਈ ਗੁਣਾਂ ਕੀਮਤੀ ਸਮਾਂ ਕਿਹੜਾ ਹੈ ?

ਉੱਤਰ – ਬਚਪਨ ਦਾ

ਪ੍ਰਸ਼ਨ 8 . ਜਿਨ੍ਹਾਂ ਨੇ ਆਪਣੇ ਲਫ਼ਜ਼ਾਂ ਵੱਲ ਕਦੇ ਧਿਆਨ ਨਹੀਂ ਦਿੱਤਾ, ਉਹ ਕਿਸ ਦਾ ਪੂਰਾ ਮੁੱਲ ਨਹੀਂ ਪੁਆ ਸਕਦੇ ?

ਉੱਤਰ – ਆਪਣਾ

ਪ੍ਰਸ਼ਨ 9 . ਲਫ਼ਜ਼ ਕਿਸ ਦੀ ਦੌਲਤ ਦੀਆਂ ਮੁਹਰਾਂ ਹੁੰਦੇ ਹਨ ?

ਉੱਤਰ – ਦਿਲ ਦੀ

ਪ੍ਰਸ਼ਨ 10 . ਬੋਲੀ ਕਿਸ ਦੀ ਕੁੰਜੀ ਹੈ ?

ਉੱਤਰ – ਕਾਮਯਾਬੀ ਦੀ।