ਬੈਂਕ ਸੇਵਾਵਾਂ ਨਾਲ ਸੰਬੰਧਿਤ ਵਾਕ
1. Payment can be made in cash or by cheque.
ਭੁਗਤਾਨ ਨਕਦ ਜਾਂ ਚੈੱਕ ਰਾਹੀਂ ਕੀਤਾ ਜਾ ਸਕਦਾ ਹੈ।
2 . It’s better to have a joint account in the bank.
ਬੈਂਕ ਵਿਚ ਸਾਂਝਾ ਖਾਤਾ ਖੋਲ੍ਹਣਾ ਵਧੇਰੇ ਚੰਗਾ ਹੈ।
3 . Received the sum of Rs. ten thousand only as specified on reverse.
ਪਿੱਛੇ ਲਿਖੇ ਅਨੁਸਾਰ ਦਸ ਹਜ਼ਾਰ ਰੁਪਏ ਦੀ ਰਕਮ ਵਸੂਲ ਕੀਤੀ।
4 . It is for office use only.
ਇਹ ਕੇਵਲ ਦਫ਼ਤਰੀ ਵਰਤੋਂ ਲਈ ਹੈ।
5 . This application has been addressed to the Divisional Manager of the bank.
ਇਹ ਬਿਨੈ – ਪੱਤਰ ਬੈਂਕ ਦੇ ਡਿਵੀਜ਼ਨਲ ਮੈਨੇਜਰ ਨੂੰ ਸੰਬੋਧਿਤ ਹੈ।
6 . I hereby declare that the foregoing statements are true and correct to the best of my knowledge and belief.
ਮੈਂ ਇੱਥੇ ਐਲਾਨ ਕਰਦਾ ਹਾਂ ਕਿ ਉਪਰੋਕਤ ਬਿਆਨ ਮੇਰੇ ਪੂਰਨ ਗਿਆਨ ਅਤੇ ਵਿਸ਼ਵਾਸ ਅਨੁਸਾਰ ਸੱਚੇ ਅਤੇ ਸਹੀ ਹਨ।
7 . Specimen signatures of the depositor are often verified while making payments.
ਭੁਗਤਾਨ ਸਮੇਂ ਜਮ੍ਹਾਂ – ਕਰਤਾ ਦੇ ਦਸਖ਼ਤ ਅਕਸਰ ਮਿਲਾਏ ਜਾਂਦੇ ਹਨ।
8 . Please check your bank balance before you issue a cheque.
ਕੋਈ ਵੀ ਚੈੱਕ ਕੱਟਣ ਤੋਂ ਪਹਿਲਾਂ ਆਪਣੇ ਖਾਤੇ ਵਿਚ ਜਮ੍ਹਾਂ ਰਕਮ ਦੀ ਪੜਤਾਲ ਕਰ ਲਵੋ।
9 . Please count the cheques contained here in before use.
ਚੈੱਕ ਬੁਕ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੇ ਚੈੱਕਾਂ ਦੀ ਗਿਣਤੀ ਕਰ ਲਈ ਜਾਵੇ।
10 . Always keep your passbook and cheque book under proper custody.
ਆਪਣੀ ਪਾਸ ਬੁੱਕ ਅਤੇ ਚੈੱਕ ਬੁੱਕ ਹਮੇਸ਼ਾ ਠੀਕ ਤਰ੍ਹਾਂ ਸੰਭਾਲ ਕੇ ਰੱਖੋ।
11 . Please issue me a gift cheque worth in 501/- and debit the amount from my saving account.
ਕਿਰਪਾ ਪੂਰਵਕ ਮੇਰੇ ਬੱਚਤ ਖਾਤੇ ਵਿੱਚੋਂ 501/- ਰੁਪਏ ਕੱਢ ਕੇ ਇਸ ਰਾਸ਼ੀ ਦਾ ਉਪਹਾਰ ਚੈੱਕ ਜਾਰੀ ਕਰ ਦਿਓ।
12 . Please use separate slips for cheques of this bank.
ਇਸ ਬੈਂਕ ਦੇ ਚੈੱਕਾਂ ਵਾਸਤੇ ਬਣੀ ਹੋਈ ਵੱਖਰੀ ਪਰਚੀ ਦੀ ਵਰਤੋ ਕਰੋ।
13 . We enclose our draft No. 0616 for Rs. six thousand drawn in your favour on the Punjab National Bank, Kartarpur.
ਤੁਹਾਡੇ ਨਾਂ ‘ਤੇ ਜਾਰੀ ਕੀਤਾ ਪੰਜਾਬ ਨੈਸ਼ਨਲ ਬੈਂਕ ਕਰਤਾਰਪੁਰ ਦਾ ਛੇ ਹਜ਼ਾਰ ਰੁਪਏ ਦਾ ਡਰਾਫਟ ਭੇਜ ਰਹੇ ਹਾਂ, ਜਿਸ ਦਾ ਨੰਬਰ 0616 ਹੈ।
14 . Please issue draft for Rs. two hundred and debit the amount with your charges to my savings account No. 8161.
ਕਿਰਪਾ ਕਰਕੇ ਦੋ ਹਜ਼ਾਰ ਰੁਪਏ ਦਾ ਡਰਾਫਟ ਜਾਰੀ ਕੀਤਾ ਜਾਵੇ ਅਤੇ ਬੈਂਕ ਖਰਚੇ ਸਮੇਤ ਇਹ ਰਕਮ ਮੇਰੇ ਬੱਚਤ ਖਾਤਾ ਨੰਬਰ 8161 ‘ਚੋਂ ਲੈ ਲਈ ਜਾਵੇ।
15 . Interest upon deposit ceases from due dates.
ਮਿਆਦ ਪੁੱਗਣ ਤੋਂ ਬਾਅਦ ਜਮ੍ਹਾਂ ਰਕਮ ਤੇ ਵਿਆਜ ਨਹੀਂ ਲਗਦਾ।
16 . Nominee’s specimen signature.
ਨਾਮਜ਼ਦ ਵਿਅਕਤੀ ਦੇ ਨਮੂਨਾ ਦਸਖ਼ਤ।