ਬੇਬੇ ਜੀ – ਵਸਤੂਨਿਸ਼ਠ ਪ੍ਰਸ਼ਨ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਬੇਬੇ ਜੀ – ਡਾ. ਹਰਪਾਲ ਸਿੰਘ ਪੰਨੂ
ਪ੍ਰਸ਼ਨ 1 . ‘ਬੇਬੇ ਜੀ’ ਲੇਖ ਦਾ ਲੇਖਕ ਕੌਣ ਹੈ ?
ਉੱਤਰ – ਡਾ. ਹਰਪਾਲ ਸਿੰਘ ਪੰਨੂ
ਪ੍ਰਸ਼ਨ 2 . ਡਾ. ਹਰਪਾਲ ਸਿੰਘ ਪੰਨੂ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ – ਘੱਗਾ (ਪਟਿਆਲਾ)
ਪ੍ਰਸ਼ਨ 3 . ਡਾ. ਹਰਪਾਲ ਸਿੰਘ ਪੰਨੂ ਕਿਹੜੀ ਯੂਨੀਵਰਸਿਟੀ ਦੇ ਵਿਜ਼ਿਟਿੰਗ ਪ੍ਰੋਫੈਸਰ ਸਨ ?
ਉੱਤਰ – ਧਰਮ ਅਧਿਐਨ ਯੂਨੀਵਰਸਿਟੀ ਕੁੰਮ (ਈਰਾਨ)
ਪ੍ਰਸ਼ਨ 4 . ਧਰਮ ਅਧਿਐਨ ਬਾਰੇ ਡਾ. ਹਰਪਾਲ ਸਿੰਘ ਪੰਨੂ ਦੀਆਂ ਪ੍ਰਮੁੱਖ ਕਿਰਤਾਂ ਕਿਹੜੀਆਂ ਹਨ ?
ਉੱਤਰ –
- ਗੁਰੂ ਨਾਨਕ ਦਾ ਕੁਦਰਤ – ਸਿਧਾਂਤ
- ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ
- ਭਾਰਤ ਦੇ ਪੁਰਾਤਨ ਧਰਮ : ਇੱਕ ਸਰਵੇਖਣ
ਪ੍ਰਸ਼ਨ 5 . ਡਾ. ਹਰਪਾਲ ਸਿੰਘ ਪੰਨੂ ਦੀ ਉੱਘੀ ਪੁਸਤਕ ਦਾ ਨਾਂ ਕੀ ਹੈ ?
ਉੱਤਰ –
- ਵਿਸ਼ਵ – ਚਿੰਤਕ : ਰਬਿੰਦਰਨਾਥ ਟੈਗੋਰ
- ਗੌਤਮ ਤੋਂ ਤਾਸਕੀ ਤੱਕ
- ਆਰਟ ਤੋਂ ਬੰਦਗੀ ਤੱਕ
ਪ੍ਰਸ਼ਨ 6 . ਲੇਖਕ ਬਚਪਨ ਦੀ ਜਿਹੜੀ ਯਾਦ ਦਾ ਜ਼ਿਕਰ ਕਰਦਾ ਸੀ ਉਦੋਂ ਉਸ ਦੀ ਉਮਰ ਕਿੰਨੀ ਸੀ ?
ਉੱਤਰ – ਚਾਰ – ਪੰਜ ਸਾਲ
ਪ੍ਰਸ਼ਨ 7 . ਲੇਖਕ ਨੂੰ ਬੇਬੇ ਦੇ ਘਰ ਹੋਣ ‘ਤੇ ਦਿਨ – ਰਾਤ ਕਿਵੇਂ ਬੀਤਦੇ ਲੱਗਦੇ ਸਨ ?
ਉੱਤਰ – ਤਿਉਹਾਰਾਂ ਵਾਂਗ
ਪ੍ਰਸ਼ਨ 8 . ਲੇਖਕ ਦੇ ਬਾਪੂ ਦਾ ਸੁਭਾਅ ਕਿਹੋ ਜਿਹਾ ਸੀ?
ਉੱਤਰ – ਸਖ਼ਤ
ਪ੍ਰਸ਼ਨ 9 . ਲੇਖਕ ਦੀ ਮਾਂ ਨੂੰ ਕਿੱਥੋਂ ਮਦਦ ਮਿਲਦੀ ਸੀ?
ਉੱਤਰ – ਭਰਾਵਾਂ ਤੋਂ
ਪ੍ਰਸ਼ਨ 10 . ਲੇਖਕ ਦੇ ਮਾਮਿਆਂ ਕੋਲ਼ ਕਿੰਨੀ ਜ਼ਮੀਨ ਸੀ ?
ਉੱਤਰ – ਪੰਜਾਹ ਏਕੜ
ਪ੍ਰਸ਼ਨ 11 . ਲੇਖਕ ਨੂੰ ਘਰੋਂ ਤੰਗੀ ਆਉਣ ਕਰਕੇ ਕਿੱਥੇ ਭੇਜ ਦਿੱਤਾ ਗਿਆ ?
ਉੱਤਰ – ਨਾਨਕੇ
ਪ੍ਰਸ਼ਨ 12 . ਲੇਖਕ ਦੇ ਅਨੁਸਾਰ ਉਨ੍ਹਾਂ ਦੇ ਘਰ ਦੀਆਂ ਕੰਧਾਂ ਉੱਤੇ ਕਾਹਦਾ ਪੋਚਾ ਫਿਰਦਾ ਸੀ ?
ਉੱਤਰ – ਪਾਡੂ ਦਾ
ਪ੍ਰਸ਼ਨ 13 . ਲੇਖਕ ਹੁਣਾਂ ਦੇ ਘਰ ਦਾ ਫਰਸ਼ ਕਾਹਦੇ ਨਾਲ਼ ਲਿਪਿਆ ਜਾਂਦਾ ਸੀ ?
ਉੱਤਰ – ਗਾਰੇ ਨਾਲ਼
ਪ੍ਰਸ਼ਨ 14 . ਲੇਖਕ ਦੀ ਮਾਮੀ ਦਾ ਕੀ ਨਾਂ ਸੀ ?
ਉੱਤਰ – ਗੁਰਦਿਆਲ ਕੌਰ
ਪ੍ਰਸ਼ਨ 15 . ਲੇਖਕ ਦੀ ਬੇਬੇ ਗੁਰਦਿਆਲ ਕੌਰ ਨੂੰ ਭਾਬੀ ਦੀ ਥਾਂ ਕੀ ਸਮਝਦੀ ਸੀ ?
ਉੱਤਰ – ਸਹੇਲੀ
ਪ੍ਰਸ਼ਨ 16 . ਬੇਬੇ ਅਨੁਸਾਰ ਵਿਸਾਖ ਦਾ ਮਹੀਨਾ ਕਿਹੜੇ ਮਹੀਨੇ ਵਾਂਗ ਸੀ ?
ਉੱਤਰ – ਸਾਉਣ
ਪ੍ਰਸ਼ਨ 17 . ਲੇਖਕ ਨੂੰ ਕਿਸ ਦੇ ਸੁਪਨੇ ਆਉਂਦੇ ਰਹਿੰਦੇ ਸਨ ?
ਉੱਤਰ – ਬੇਬੇ ਦੇ
ਪ੍ਰਸ਼ਨ 18 . ਲੇਖਕ ਦੀ ਬੇਬੇ ਕਿਹੜੇ ਪਿੰਡ ਨੂੰ ਆਪਣਾ ਪਿੰਡ ਸਮਝਦੀ ਸੀ ?
ਉੱਤਰ – ਪੇਕਿਆਂ ਦੇ
ਪ੍ਰਸ਼ਨ 19 . ਲੇਖਕ ਦੀ ਬੇਬੇ ਕਿੰਨੇ ਸਾਲਾਂ ਦੀ ਵਿਆਹੀ ਆਈ ਸੀ ?
ਉੱਤਰ – ਸੋਲਾਂ ਸਾਲਾਂ ਦੀ
ਪ੍ਰਸ਼ਨ 20 . ਲੇਖਕ ਦੀ ਬੇਬੇ ਦੀ ਉਮਰ ਕਿੰਨੀ ਹੋ ਗਈ ਸੀ ?
ਉੱਤਰ – ਨੱਬੇ ਸਾਲਾਂ ਦੀ
ਪ੍ਰਸ਼ਨ 21 . ਲੇਖਕ ਨੂੰ ਆਪਣੀ ਬੇਬੇ ਕਾਹਦੀ ਟਕਸਾਲ ਲੱਗਦੀ ਸੀ ?
ਉੱਤਰ – ਭਾਸ਼ਾ ਦੀ