ਬਿਨੈ ਪੱਤਰ – ਪੋਸਟ ਮਾਰਟਮ ਨੂੰ ਪੱਤਰ
ਪੋਸਟ ਮਾਸਟਰ ਨੂੰ ਚਿੱਠੀ, ਪਾਰਸਲ ਨਾ ਪਹੁੰਚਣ ਦੀ ਸ਼ਿਕਾਇਤ।
ਗਿਆਨੀ ਜੀ ਦੀ ਹੱਟੀ
ਚੌੜਾ ਬਾਜ਼ਾਰ,
ਲੁਧਿਆਣਾ।
26 ਜੂਨ, 1999
ਸੇਵਾ ਵਿਖੇ,
ਸਬ ਪੋਸਟ ਮਾਸਟਰ,
ਗੁੜ ਮੰਡੀ ਡਾਕਖਾਨਾ,
ਲੁਧਿਆਣਾ।
ਸ੍ਰੀਮਾਨ ਜੀ,
ਮੈਂ 23 ਮਈ, 1999 ਨੂੰ ਕਪੜਿਆਂ ਦਾ ਇਕ ਰਜਿਸਟਰੀ ਪਾਰਸਲ ਤੁਹਾਡੇ ਡਾਕਖਾਨੇ ਵਿਚ ਕਰਾਇਆ ਸੀ ਤੇ ਇਸ ਦਾ ਤਿੰਨ ਸੌ ਰੁਪਏ ਦਾ ਬੀਮਾ ਵੀ ਕਰਾ ਦਿੱਤਾ ਸੀ। ਇਸ ਤਰੀਕ ਦੀ ਰਸੀਦ ਨੰ: 58 ਮੇਰੇ ਪਾਸ ਮੌਜੂਦ ਹੈ। ਲੈਣ ਵਾਲੇ ਦਾ ਪਤਾ ਹੇਠ ਲਿਖੇ ਅਨੁਸਾਰ ਹੈ।
ਸ: ਪ੍ਰੀਤਮ ਸਿੰਘ ਜੀ,
ਜ਼ਿਲ੍ਹਾ ਖੁਰਾਕ ਅਫਸਰ।
ਬਾਲਾਘਾਟ (ਮੱਧ ਪ੍ਰਦੇਸ਼)
ਇਹ ਪਾਰਸਲ ਆਮ ਹਾਲਤਾਂ ਵਿਚ ਪੰਜਾਂ ਦਿਨਾਂ ਦੇ ਅੰਦਰ ਆਪਣੇ ਟਿਕਾਣੇ ਉਤੇ ਪਹੁੰਚ ਜਾਣਾ ਚਾਹੀਦਾ ਸੀ। ਪਰ ਅੱਜ ਇਕ ਮਹੀਨੇ ਤੋਂ ਉੱਪਰ ਹੋ ਗਿਆ ਹੈ ਤੇ ਇਹ ਅਜੇ ਤਕ ਉਥੇ ਨਹੀਂ ਪੁੱਜਾ। ਕਿਰਪਾ ਕਰਕੇ ਫੌਰੀ ਪੁੱਛ-ਪੜਤਾਲ ਕਰਕੇ ਦਿਓ ਕਿ ਪਾਰਸਲ ਕਿਧਰ ਗਿਆ ਹੈ। ਤੁਹਾਡੇ ਵੱਲੋਂ ਮੰਗ ਆਉਣ ਉਤੇ ਰਸੀਦ ਪੇਸ਼ ਕਰ ਦਿੱਤੀ ਜਾਏਗੀ। ਡਾਕਖਾਨੇ ਦੇ ਨਿਯਮਾਂ ਅਨੁਸਾਰ 85 ਪੈਸੇ ਦੀਆਂ ਟਿਕਟਾਂ ਇਸ ਦਰਖਾਸਤ ਦੇ ਉਤੇ ਲਾ ਦਿੱਤੀਆਂ ਗਈਆਂ ਹਨ।
ਜੇ ਪਾਰਸਲ ਗੁੰਮ ਹੋ ਗਿਆ ਹੋਵੇ, ਤਾਂ ਇਸੇ ਚਿੱਠੀ ਨੂੰ ਮੇਰਾ 310/50 ਦਾ ਕਲੇਮ ਸਮਝਿਆ ਜਾਏ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ-ਪਾਤਰ,
ਕੁਲਜੀਤ ਸਿੰਘ।