ਬਾਲ ਮਜ਼ਦੂਰੀ (ਕਾਵਿ ਟੁਕੜੀ)
ਫਿਰ ਵੀ ਕੰਮ ਕਰਾਵਣ ਵਾਲੇ, ਮਾਰ – ਮਾਰ ਕੇ ਛਾਂਟਾ,
ਮਾਸੂਮਾਂ ਦੇ ਪਿੰਡਿਆਂ ਉੱਤੇ, ਚਾੜ੍ਹੀ ਜਾਣ ਸਲਾਟਾਂ,
ਏਦਾਂ ਮਜ਼ਦੂਰਾਂ ਦੀ ਝਾਕੀ, ਜਦ ਮੈਨੂੰ ਦਿਸ ਆਈ,
ਨਾਲ ਪੀੜ ਦੇ ਦਲ ਵਲ ਹੋ ਕੇ, ਰੂਹ ਮੇਰੀ ਕੁਰਲਾਈ,
ਕੀ ਉਹ ਹੁਸਨ ਹੁਸਨ ਹੈ ਸੱਚ – ਮੁੱਚ, ਜਾਂ ਉੰਝੇ ਹੀ ਛਲਦਾ,
ਲੱਖ ਗ਼ਰੀਬ – ਮਜ਼ਦੂਰਾਂ ਦੇ ਹੰਝੂਆਂ ‘ਤੇ ਜੋ ਪਲਦਾ।
ਪ੍ਰਸ਼ਨ 1 . ਮਾਲਕਾਂ ਦਾ ਮਜ਼ਦੂਰਾਂ ਪ੍ਰਤੀ ਰੱਵਈਆ ਕਿਹੋ ਜਿਹਾ ਸੀ?
(ੳ) ਹਮਦਰਦੀ ਭਰਿਆ
(ਅ) ਸਨੇਹ ਭਰਿਆ
(ੲ) ਜ਼ੁਲਮੀ
(ਸ) ਮਦਦ ਕਰਨ ਵਾਲਾ
ਪ੍ਰਸ਼ਨ 2 . ਕਵੀ ਦੀ ਰੂਹ ਕਿਉਂ ਕੁਰਲਾਈ ?
(ੳ) ਬੇਕਸੂਰਾਂ ਉੱਤੇ ਹੁੰਦਾ ਜ਼ੁਲਮ ਵੇਖ ਕੇ
(ਅ) ਮਰੇ ਹੋਏ ਲੋਕਾਂ ਨੂੰ ਵੇਖ ਕੇ
(ੲ) ਭੁੱਖੇ ਲੋਕਾਂ ਨੂੰ ਵੇਖ ਕੇ
(ਸ) ਨੰਗੇ ਲੋਕਾਂ ਨੂੰ ਵੇਖ ਕੇ
ਪ੍ਰਸ਼ਨ 3 . ਕਿਸੇ ਇਮਾਰਤ ਦੀ ਬਾਹਰੀ ਸੁੰਦਰਤਾ ਬਾਰੇ ਕਵੀ ਦਾ ਕੀ ਵਿਚਾਰ ਹੈ ?
(ੳ) ਛਲਾਵਾ
(ਅ) ਸੱਚਮੁੱਚ ਦੀ ਸੁੰਦਰਤਾ
(ੲ) ਗਹਿਰਾਈ
(ਸ) ਗੁੱਝਾ ਭੇਦ
ਪ੍ਰਸ਼ਨ 4 . ਮਜ਼ਦੂਰਾਂ ਦੇ ਪਿੰਡਿਆਂ ‘ਤੇ ਕਵੀ ਨੂੰ ਕੀ ਨਜ਼ਰ ਆਇਆ ਸੀ ?
(ੳ) ਪੰਡਾਂ
(ਅ) ਬੋਰੀਆਂ
(ੲ) ਸ਼ਾਬਾਸ਼ੀ
(ਸ) ਲਾਸ਼ਾ
ਪ੍ਰਸ਼ਨ 5 . ‘ਝਾਕੀ’ ਸ਼ਬਦ ਤੋਂ ਕੀ ਭਾਵ ਹੈ ?
(ੳ) ਰਾਮ – ਲੀਲ੍ਹਾ
(ਅ) ਰਾਸ – ਲੀਲ੍ਹਾ
(ੲ) ਦ੍ਰਿਸ਼
(ਸ) ਕੁਦਰਤ