ਬਾਲ ਗੀਤ : ਬੱਚਿਓ ਠੰਡ ਦਿਖਾਵੇ ਰੰਗ
ਬੱਚਿਓ ਠੰਡ ਦਿਖਾਵੇ ਰੰਗ
ਬੱਚਿਓ ਠੰਡ ਦਿਖਾਵੇ ਰੰਗ।
ਢਕੋ ਤਨ ਨਹੀਂ ਹੋਣਾ ਤੰਗ।
ਟੌਹਰ ਪਿੱਛੇ ਬਹੁਤਾ ਨਾ ਜਾਓ,
ਅੱਧੀ ਬਾਂਹ ਦੇ ਹੁਣ ਨਾ ਪਾਓ,
ਛੱਡੋ ਸ਼ਰਮ ਤੇ ਨਾਲੇ ਸੰਗ।
ਬੱਚਿਓ ਠੰਡ ਦਿਖਾਵੇ ਰੰਗ।
ਸਿਰ ‘ਤੇ ਟੋਪੀ ਜਾਂ ਪੱਗ ਬੰਨ੍ਹੋ,
ਬੂਟ ਪਾਉਣ ਲਈ ਸਾਰੇ ਮੰਨੋ,
ਸਮਾਂ ਕਰੇ ਹੁਣ ਇਹੀਓ ਮੰਗ।
ਬੱਚਿਓ ਠੰਡ ਦਿਖਾਵੇ ਰੰਗ।
ਜੇ ਕਲਾਸ ਵਿਚ ਕੰਬੀ ਗਏ,
ਅੱਖਰ ਦਿਮਾਗ਼ ਵਿਚ ਨਾ ਪਏ,
ਕੁੱਟ ਪੈਣੀ ਦੁਖੁ ਅੰਗ-ਅੰਗ।
ਬੱਚਿਓ ਠੰਡ ਦਿਖਾਵੇ ਰੰਗ।
ਮੱਖੀਆਂ ਵਾਲੀ ਨਾ ਹੁਣ ਰੁੱਤ,
ਕਹੇ ‘ਲੱਡਾ’ ਖੂਬ ਪੜ੍ਹੋ ਪੁੱਤ,
ਸਿੱਖੋ ਜਿਊਣ ਦੇ ਚੰਗੇ ਢੰਗ।
ਬੱਚਿਓ ਠੰਡ ਦਿਖਾਵੇ ਰੰਗ।
ਜਗਜੀਤ ਸਿੰਘ ਲੱਡਾ