ਬਹੁਵਿਕਲਪੀ ਪ੍ਰਸ਼ਨ : ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ
ਪ੍ਰਸ਼ਨ 1. ‘ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ’ ਨਾਂ ਦੀ ਰਚਨਾ ਕੀ ਹੈ?
(ੳ) ਸਿੱਠਣੀ
(ਅ) ਲੰਮੀ ਬੋਲੀ
(ੲ) ਟੱਪਾ
(ਸ) ਘੋੜੀ
ਪ੍ਰਸ਼ਨ 2. ਸਸਤੀ ਮਹਿੰਦੀ ਕਿੱਥੋਂ ਮਿਲਦੀ ਹੈ ?
(ੳ) ਬਾਗਾਂ ਵਿੱਚੋਂ
(ਅ) ਹੱਟੀਆਂ ਤੋਂ
(ੲ) ਸਹੇਲੀਆਂ ਤੋਂ
(ਸ) ਖੇਤਾਂ ‘ਚੋਂ
ਪ੍ਰਸ਼ਨ 3. ਹੱਟੀਆਂ ‘ਤੇ ਮਹਿੰਦੀ ਕਿਵੇਂ ਮਿਲਦੀ ਹੈ?
(ੳ) ਮਹਿੰਗੀ
(ਅ) ਸਸਤੀ
(ੲ) ਉਧਾਰ
(ਸ) ਨਕਦ
ਪ੍ਰਸ਼ਨ 4. ਮਹਿੰਦੀ ਨੂੰ ਕਿਸ ਵਿੱਚ ਘੋਟਿਆ ਜਾਂਦਾ ਹੈ?
(ੳ) ਗਲਾਸ ਵਿੱਚ
(ਅ) ਜੱਗ ਵਿੱਚ
(ੲ) ਕੂੰਡੇ ਵਿੱਚ
(ਸ) ਥਾਲੀ ਵਿੱਚ
ਪ੍ਰਸ਼ਨ 5. ਮਹਿੰਦੀ ਨੂੰ ਕਿਸ ਨਾਲ ਘੋਟਿਆ ਜਾਂਦਾ ਹੈ?
(ੳ) ਵੱਟੇ ਨਾਲ
(ਅ) ਹੱਥ ਨਾਲ
(ੲ) ਚਮਚੇ ਨਾਲ
(ਸ) ਸੋਟੇ ਨਾਲ
ਪ੍ਰਸ਼ਨ 6. ਸਗਨਾਂ ਦੀ ਮਹਿੰਦੀ ਕਿਸ ਤਰ੍ਹਾਂ ਲਹਿੰਦੀ ਹੈ?
(ੳ) ਤਾੜੀ ਮਾਰਨ ਨਾਲ
(ਅ) ਪੂੰਝਣ ਨਾਲ
(ੲ) ਧੋਣ ਨਾਲ
(ਸ) ਹੱਥ ਰਗੜਨ ਨਾਲ਼
ਪ੍ਰਸ਼ਨ 7. ਬੋਲੀ ਪਾਉਣ ਵਾਲੀ ਮੁਟਿਆਰ ਕਿਨ੍ਹਾਂ ਦੇ ਬੋਲ ਨਾ ਸਹਿਣ ਲਈ ਆਖਦੀ ਹੈ?
(ੳ) ਸ਼ਰੀਕਾਂ ਦੇ
(ਅ) ਛੋਟਿਆਂ ਦੇ
(ੲ) ਰਿਸ਼ਤੇਦਾਰਾਂ ਦੇ
(ਸ) ਸਹੇਲੀਆਂ ਦੇ
ਪ੍ਰਸ਼ਨ 8. ‘ਸਸਤੀ’ ਸ਼ਬਦ ਤੋਂ ਕੀ ਭਾਵ ਹੈ ?
(ੳ) ਖ਼ਰਾਬ
(ਅ) ਸੁੰਦਰ
(ੲ) ਪੁਰਾਣੀ
(ਸ) ਘੱਟ ਕੀਮਤ ਦੀ
ਪ੍ਰਸ਼ਨ 9. ਖ਼ਾਲੀ ਥਾਂ ਭਰੋ :
ਬੋਲ………..ਦੇ, ਮੈਂ ਨਾ ਬਾਬਲਾ ਸਹਿੰਦੀ।
(ੳ) ਭਰਾਵਾਂ
(ਅ) ਸ਼ਰੀਕਾਂ
(ੲ) ਕਿਸੇ
(ਸ) ਸਨੇਹੀਆਂ
ਪ੍ਰਸ਼ਨ 10. ‘ਸ਼ਰੀਕ’ ਸ਼ਬਦ ਦਾ ਕੀ ਅਰਥ ਹੈ?
(ੳ) ਭਾਈਵਾਲ/ਭਰਾ-ਭਾਈ
(ਅ) ਵੱਧ
(ੲ) ਜਾਣਕਾਰ
(ਸ) ਗੁਆਂਢੀ