‘ਫ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਫੁੱਲ – ਫੁੱਲ ਬਹਿਣਾ – ਬਹੁਤ ਖੁਸ਼ ਹੋਣਾ – ਮਾਪੇ ਆਪਣੇ ਬੱਚਿਆਂ ਦੇ ਸਫ਼ਲਤਾ ਪ੍ਰਾਪਤ ਕਰਨ ਤੇ ਫੁੱਲ – ਫੁੱਲ ਬਹਿਣ ਲੱਗਦੇ ਹਨ।
2. ਫੜ੍ਹਾਂ ਮਾਰਨੀਆਂ – ਗੱਪਾਂ ਛੱਡਣੀਆਂ – ਗੁਰਜੀਤ ਕੰਮ ਘੱਟ ਕਰਦਾ ਹੈ ਤੇ ਫੜ੍ਹਾਂ ਜ਼ਿਆਦਾ ਮਾਰਦਾ ਹੈ।
3. ਫੁੱਲੇ ਨਾ ਸਮਾਉਣਾ – ਬਹੁਤ ਚਾਅ ਚੜ੍ਹਨਾ – ਵਾਰਸ਼ਿਕ ਸਮਾਰੋਹ ਵਿੱਚ ਕੁਲਦੀਪ ਨੂੰ ਇਨਾਮ ਮਿਲਣ ਕਰਕੇ ਉਹ ਫੁੱਲਾ ਨਾ ਸਮਾ ਰਿਹਾ ਸੀ।
4. ਫੂਕ ਨਿਕਲਣੀ – ਜੋਸ਼ ਘੱਟ ਜਾਣਾ – ਇੰਡੀਆ ਦੇ ਮੈਚ ਹਾਰ ਜਾਣ ਤੋਂ ਬਾਅਦ ਦਰਸ਼ਕਾਂ ਦੀ ਤਾਂ ਜਿਵੇਂ ਫੂਕ ਹੀ ਨਿਕਲ ਜਾਂਦੀ ਹੈ।