ਫਿੱਟੀ ਕੀਤੀ……. ਧੁੱਪ ਤੇ ਛਾਂ ਦੀ


ਮੀਆਂ ਰਾਂਝਾ


ਫਿੱਟੀ ਕੀਤੀ ਵੈਨਾਂ ਏਂ ਮਿਲਖ ਪਿਓ ਤੇ ਦਾਦੇ ਦੀ,

ਅਸੀਂ ਦਰੋਹੀ ਪਏ ਦੋਨੇਂ ਆਂ ਅਲਾਹੁ ਦੇ ਨਾਂ ਦੀ।

ਰਾਂਝਾ ਪਿਆ ਆਹੁੰਦਾ ਓ ਭਰਾਵੋ,

ਮੇਰਾ ਰੂਹ ਹੀਰ ਕਾਣ ਮੂਝ ਗਿਆ ਹੈ।

ਭੈੜਾ ਦਿਲ ਰਿਹਾੜ ਕਰੇਂਦਾ ਹੈ,

ਮੈਂ ਸਿਆਲਾਂ ਨੂੰ ਵੰਝਣਾਂ,

ਪ੍ਰਵਾਹ ਨ ਕਾਈ ਧੁੱਪ ਤੇ ਛਾਂ ਦੀ।


ਪ੍ਰਸ਼ਨ 1. ਰਾਂਝਾ ਕਿਸ ਦੀ ਜਾਇਦਾਦ ਛੱਡ ਕੇ ਜਾ ਰਿਹਾ ਸੀ?

(ੳ) ਸਹੁਰਿਆਂ ਦੀ

(ਅ) ਨਾਨਕਿਆਂ ਦੀ

(ੲ) ਭਰਾਵਾਂ ਦੀ

(ਸ) ਪਿਓ-ਦਾਦੇ ਦੀ

ਪ੍ਰਸ਼ਨ 2. ਰਾਂਝੇ ਦੇ ਭਰਾ ਕਿਸ ਦੀ ਦੁਹਾਈ ਦਿੰਦੇ ਹਨ?

(ੳ) ਪਿਓ-ਦਾਦੇ ਦੀ

(ਅ) ਅੱਲਾ ਦੀ

(ੲ) ਭਰਜਾਈਆਂ ਦੀ

(ਸ) ਮਿੱਤਰਾਂ ਦੀ

ਪ੍ਰਸ਼ਨ 3. ਰਾਂਝਾ ਕਿਸ ਨਾਲ ਪਿਆਰ ਹੋ ਜਾਣ ਦੀ ਗੱਲ ਕਰਦਾ ਹੈ?

(ੳ) ਸਹਿਤੀ ਨਾਲ

(ਅ) ਹੀਰ ਨਾਲ

(ੲ) ਸਾਹਿਬਾਂ ਨਾਲ

(ਸ) ਸੱਸੀ ਨਾਲ

ਪ੍ਰਸ਼ਨ 4. ਰਾਂਝੇ ਦੀ ਰੂਹ ਵਿੱਚ ਕੋਣ ਵੱਸ ਗਿਆ ਸੀ?

(ੳ) ਅੱਲਾ

(ਅ) ਭਰਜਾਈਆਂ

(ੲ) ਭਰਾ

(ਸ) ਹੀਰ

ਪ੍ਰਸ਼ਨ 5. ਰਾਂਝਾ ਕਿੱਥੇ ਜਾਣ ਦੀ ਗੱਲ ਕਰਦਾ ਹੈ?

(ੳ) ਤਖ਼ਤ ਹਜ਼ਾਰੇ ਨੂੰ

(ਅ) ਸਿਆਲਾਂ ਨੂੰ

(ੲ) ਲਾਹੌਰ ਨੂੰ

(ਸ) ਪਹਾੜਾਂ ਨੂੰ

ਪ੍ਰਸ਼ਨ 6. ਰਾਂਝੇ ਨੂੰ ਕਿਸ ਦੀ ਕੋਈ ਪਰਵਾਹ ਨਹੀਂ?

(ੳ) ਭਰਾਵਾਂ ਦੀ

(ਅ) ਦੋਸਤਾਂ ਦੀ

(ੲ) ਹੀਰ ਦੀ

(ਸ) ਧੁੱਪ-ਛਾਂ ਦੀ