ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ : ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਲੇਖ ਦਾ ਲੇਖਕ ਕੌਣ ਹੈ?
(A) ਗੁਲਜ਼ਾਰ ਸਿੰਘ ਸੰਧੂ
(B) ਸੁਖਦੇਵ ਮਾਦਪੁਰੀ
(C) ਡਾ: ਬਰਿੰਦਰ ਕੌਰ
(D) ਕਿਰਪਾਲ ਕਜ਼ਾਕ ।
ਉੱਤਰ : (D) ਕਿਰਪਾਲ ਕਜ਼ਾਕ ।
ਪ੍ਰਸ਼ਨ 2. ਕਿਰਪਾਲ ਕਜ਼ਾਕ ਦਾ ਲਿਖਿਆ ਲੇਖ ਕਿਹੜਾ ਹੈ?
(A) ਪੰਜਾਬ ਦੇ ਲੋਕ-ਨਾਚ
(B) ਨਕਲਾਂ
C) ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ
(D) ਪੰਜਾਬੀ ਸਭਿਆਚਾਰ ।
ਉੱਤਰ : (C) ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ।
ਪ੍ਰਸ਼ਨ 3. ਲੋਕ-ਕਿੱਤੇ ਕਦੋਂ ਤੋਂ ਮਨੁੱਖੀ ਜੀਵਨ-ਜਾਚ ਦਾ ਹਿੱਸਾ ਬਣੇ ਹਨ?
(A) ਵਰਤਮਾਨ ਸਮੇਂ ਵਿਚ
(B) ਪ੍ਰਾਚੀਨ ਕਾਲ ਵਿਚ
(C) ਮੱਧਕਾਲ ਵਿਚ
(D) ਸੰਕ੍ਰਾਂਤੀ ਕਾਲ ਵਿਚ ।
ਉੱਤਰ : (B) ਪ੍ਰਾਚੀਨ ਕਾਲ ਵਿਚ ।
ਪ੍ਰਸ਼ਨ 4. ਕਿਹੜੇ ਕਿੱਤਿਆਂ ਦੀ ਮੁਹਾਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ?
(A) ਲੋਕ-ਕਿੱਤੇ
(B) ਘਰੇਲੂ ਕਿੱਤੇ
(C) ਦੇਸੀ ਕਿੱਤੇ
(D) ਵਿਦੇਸ਼ੀ ਕਿੱਤੇ
ਉੱਤਰ : (B) ਲੋਕ ਕਿੱਤੇ ।
ਪ੍ਰਸ਼ਨ 5. ਲੋਕ-ਕਿੱਤੇ ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਕਿਵੇਂ ਪੈਦਾ ਹੋਏ?
(A) ਲੋੜ ਪੈਦਾ ਹੋਣ ਕਰਕੇ
(B) ਭੁੱਖ-ਨੰਗ ਕਰਕੇ
(C) ਮਹਿੰਗਾਈ ਕਰਕੇ
(D) ਬੇਰੁਜ਼ਗਾਰੀ ਕਰਕੇ ।
ਉੱਤਰ : (A) ਲੋੜ ਪੈਦਾ ਹੋਣ ਕਰਕੇ ।
ਪ੍ਰਸ਼ਨ 6. ਸ਼ੁਰੂ ਵਿਚ ਮਨੁੱਖ ਨੇ ਲੋੜ ਕਿਸ ਤਰ੍ਹਾਂ ਪੂਰੀ ਕੀਤੀ?
(A) ਇਕੱਲਿਆਂ
(C) ਲੜ ਕੇ
(B) ਇਕੱਠਿਆਂ/ਰਲ ਕੇ
(D) ਮੰਗ ਕੇ।
ਉੱਤਰ : (B) ਇਕੱਠਿਆ/ਰਲ ਕੇ ।
ਪ੍ਰਸ਼ਨ 7. ਔਜ਼ਾਰਾਂ ਦਾ ਵਿਕਾਸ ਕਿਸ ਚੀਜ਼ ਦੀ ਲੱਭਤ ਨਾਲ ਹੋਇਆ?
(A) ਅੱਗ
(B) ਪਾਣੀ
(C) ਧਾਤਾਂ
(D) ਪੱਥਰ ।
ਉੱਤਰ : (C) ਧਾਤਾਂ ।
ਪ੍ਰਸ਼ਨ 8. ਕੰਮਾਂ ਦੀ ਗਿਣਤੀ ਵੱਧਣ ਨਾਲ ਕਿਹੜੀ ਲੋੜ ਪੈਦਾ ਹੋਈ?
(A) ਕੰਮਾਂ ਦੀ ਚੋਣ ਦੀ
(B) ਕੰਮਾਂ ਨੂੰ ਮੁਕਾਉਣ ਦੀ
(C) ਕੰਮਾਂ ਨੂੰ ਘਟਾਉਣ ਦੀ
(D) ਕੰਮਾਂ ਦੀ ਵੰਡ ਦੀ ।
ਉੱਤਰ : (D) ਕੰਮਾਂ ਦੀ ਵੰਡ ਦੀ ।
ਪ੍ਰਸ਼ਨ 9. ਕੰਮਾਂ ਦੀ ਵੰਡ ਕਰਨ ਨਾਲ ਕੀ ਹੋਂਦ ਵਿਚ ਆਇਆ?
(A) ਕਾਮਾ-ਸ਼੍ਰੇਣੀਆਂ
(B) ਵਗਾਰ
(C) ਲਾਲਚ
(D) ਖੋਹਾ-ਖਿੰਝੀ ।
ਉੱਤਰ-(A) ਕਾਮਾ ਸ਼੍ਰੇਣੀਆਂ ।
ਪ੍ਰਸ਼ਨ 10. ਕਿਸੇ ਕਾਮਾ-ਸ਼੍ਰੇਣੀ ਦੇ ਇਕ ਕੰਮ ਨੂੰ ਲੰਮਾ ਸਮਾਂ ਲਗਾਤਾਰ ਕਰਨ ਨਾਲ ਕੀ ਹੋਂਦ ਵਿਚ ਆਇਆ?
(A) ਕਾਰ
(B) ਕਿੱਤਾ
(C) ਧੰਦਾ
(D) ਕਲਾ ।
ਉੱਤਰ : (B) ਕਿੱਤਾ ।
ਪ੍ਰਸ਼ਨ 11. ਲੱਕੜੀ ਤਰਾਸ਼ਣ ਦਾ ਕਿੱਤਾ ਕਰਨ ਵਾਲੇ ਨੂੰ ਕੀ ਨਾਂ ਦਿੱਤਾ ਗਿਆ?
(A) ਤਰਖਾਣ
(B) ਲੁਹਾਰ
(C) ਸੁਨਿਆਰ
(D) ਤੇਲੀ ।
ਉੱਤਰ : (A) ਤਰਖਾਣ ।
ਪ੍ਰਸ਼ਨ 12. ਲੋਹੇ ਦੇ ਔਜ਼ਾਰ ਬਣਾਉਣ ਦਾ ਕਿੱਤਾ ਕਰਨ ਵਾਲਾ ਕਿਸ ਨਾਂ ਨਾਲ ਜਾਣਿਆ ਜਾਣ ਲੱਗਾ?
(A) ਤਰਖਾਣ
(B) ਲੁਹਾਰ
(C) ਸ਼ਾਹੂਕਾਰ
(D) ਦਲਾਲ ।
ਉੱਤਰ : (B) ਲੁਹਾਰ ।
ਪ੍ਰਸ਼ਨ 13. ਸੋਨੇ ਦੇ ਗਹਿਣੇ ਬਣਾਉਣ ਦਾ ਕਿੱਤਾ ਕਰਨ ਵਾਲਾ ਕਿਸ ਨਾਂ ਨਾਲ ਜਾਣਿਆ ਜਾਣ ਲੱਗਾ?
(A) ਤਰਖਾਣ
(B) ਲੁਹਾਰ
(C) ਸੁਨਿਆਰ
(D) ਤੇਲੀ ।
ਉੱਤਰ : (C) ਸੁਨਿਆਰ
ਪ੍ਰਸ਼ਨ 14. ਸੰਸਕ੍ਰਿਤ ਵਿਚ ‘ਹੱਥ’ ਨੂੰ ਕੀ ਕਿਹਾ ਜਾਂਦਾ ਹੈ?
(A) ਕਰ
(B) ਕਾਰ
(C) ਕੰਮ
(D) ਕਰਨ ।
ਉੱਤਰ : (A) ਕਰ ।
ਪ੍ਰਸ਼ਨ 15. ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਕੀ ਕਹਿੰਦੇ ਹਨ?
(A) ਕਾਰ ਕਰਨੀ
(B) ਸੇਵਾ ਕਰਨੀ
(C) ਕਿੱਤਾ
(D) ਕਲਾ ।
ਉੱਤਰ : (A) ਕਾਰ ਕਰਨੀ ।
ਪ੍ਰਸ਼ਨ 16. ਜਿਸ ਤੋਂ ਕਿਸੇ ਕਿਰਤ ਦਾ ਨਿਰਮਾਣ ਹੋਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(A) ਕਿੱਤਾ
(B) ਧੰਦਾ
(C) ਕੰਮ
(D) ਕਾਰੀਗਰੀ ।
ਉੱਤਰ : (A) ਕਿੱਤਾ ।
ਪ੍ਰਸ਼ਨ 17. ਬਾਜ਼ੀਗਰ ਤੇ ਮਰਾਸੀ ਦੇ ਕਿੱਤੇ ਕੀ ਪੈਦਾ ਕਰਦੇ ਹਨ?
ਉੱਤਰ : ਮਨੋਰੰਜਨ ।
ਪ੍ਰਸ਼ਨ 18. ਮਰਾਸੀਆਂ ਕੋਲ ਕਿਹੜੀ ਕਲਾ ਹੁੰਦੀ ਹੈ?
ਉੱਤਰ : ਭਾਸ਼ਾਈ ਮੁਹਾਵਰੇ ਦੀ ।
ਪ੍ਰਸ਼ਨ 19. ਲੋਕ-ਕਿੱਤਾ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ : ਪਿਤਾ-ਪੁਰਖੀ ਕੰਮ ਨੂੰ ।
ਪ੍ਰਸ਼ਨ 20. ਲੋਕ-ਕਿੱਤਾ ਸਿੱਖਣ ਦਾ ਸਿਲਸਿਲਾ ਕਿਸ ਤਰ੍ਹਾਂ ਚਲਦਾ ਹੈ?
ਉੱਤਰ : ਪੀੜ੍ਹੀ-ਦਰ-ਪੀੜ੍ਹੀ ।
ਪ੍ਰਸ਼ਨ 21. ਵੱਡੇ-ਵਡੇਰਿਆਂ ਤੋਂ ਇਲਾਵਾ ਲੋਕ-ਕਿੱਤਾ ਹੋਰ ਕਿਸ ਤੋਂ ਸਿੱਖਿਆ ਜਾ ਸਕਦਾ ਹੈ?
ਉੱਤਰ : ਉਸਤਾਦ ਤੋਂ ।
ਪ੍ਰਸ਼ਨ 22. ਲੋਕ ਕਿੱਤੇ ਵਿਚ ਉਸਤਾਦ ਕੌਣ ਹੁੰਦਾ ਹੈ?
ਉੱਤਰ : ਨਿਪੁੰਨ ਤੇ ਕਾਰੀਗਰ ।
ਪ੍ਰਸ਼ਨ 23. ਕਾਰੀਗਰੀ ਨਾਲ ਕੀਤੇ ਕੰਮ ਵਿਚ ਜਦੋਂ ਸੋਹਜ ਪੈਦਾ ਹੋ ਜਾਂਦਾ ਹੈ, ਤਾਂ ਉਹ ਕੀ ਰੂਪ ਧਾਰਨ ਕਰ ਲੈਂਦਾ ਹੈ?
ਉੱਤਰ : ਸ਼ਿਲਪਕਾਰੀ ਦਾ ।
ਪ੍ਰਸ਼ਨ 24. ਜਿਸ ਕੰਮ ਤੋਂ ਧਨ ਪ੍ਰਾਪਤ ਹੋਵੇ, ਉਸ ਨੂੰ ਕੀ ਕਹਿੰਦੇ ਹਨ?
ਉੱਤਰ : ਧੰਦਾ ।
ਪ੍ਰਸ਼ਨ 25. ਧੰਦੇ ਵਿਚ ਕਿਹੜੀ ਚੀਜ਼ ਸ਼ਾਮਲ ਹੋਣੀ ਜ਼ਰੂਰੀ ਨਹੀਂ?
ਉੱਤਰ : ਕਿਰਤ ਦਾ ਨਿਰਮਾਣ ।
ਪ੍ਰਸ਼ਨ 26. ਵਿਓਪਾਰ, ਸ਼ਾਹੂਕਾਰੀ ਤੇ ਦਲਾਲੀ ‘ਕੰਮ’ ਹੈ ਜਾਂ ਧੰਦਾ?
ਉੱਤਰ : ਧੰਦਾ ।
ਪ੍ਰਸ਼ਨ 27. ‘ਧੰਦ ਪਿੱਟਣ’ ਤੋਂ ਕੀ ਭਾਵ ਹੈ?
ਉੱਤਰ : ਅਣਚਾਹਿਆ ਕੰਮ ।
ਪ੍ਰਸ਼ਨ 28. ਪੇਚੀਦਾ (ਔਖੇ) ਕੰਮ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਗੋਰਖ ਧੰਦਾ ।
ਭਵਪ੍ਰਸ਼ਨ 29. ‘ਘੜਾ, ਚਾਟੀ, ਬੱਲ੍ਹਣੀ, ਕੁੱਜਾ, ਦੀਵਾ, ਚੱਪਣ, ਮੱਟ ਤੇ ਵਲਟੋਹੀ ਕੌਣ ਆਦਿ ਵਸਤਾਂ (ਭਾਂਡੇ) ਬਣਾਉਂਦਾ ਹੈ?
ਉੱਤਰ : ਘੁਮਿਆਰ ।
ਪ੍ਰਸ਼ਨ 30. ਗੱਡਾ, ਸੁਹਾਗ, ਹਲ, ਪੰਜਾਲੀ ਕੌਣ ਬਣਾਉਂਦਾ ਹੈ?
ਉੱਤਰ : ਤਰਖਾਣ ।
ਪ੍ਰਸ਼ਨ 31. ਦਾਤਰੀ, ਕਹੀ, ਰੰਬਾ, ਕੁਹਾੜੀ, ਘੁਲਾੜੀ, ਹਰਟ ਕੌਣ ਬਣਾਉਂਦਾ ਹੈ?
ਉੱਤਰ : ਲੁਹਾਰ ।
ਪ੍ਰਸ਼ਨ 32. ਇਸਤਰੀਆਂ ਤੇ ਮਰਦਾਂ ਲਈ ਗਹਿਣੇ ਕੌਣ ਬਣਾਉਂਦਾ ਹੈ?
ਉੱਤਰ : ਸੁਨਿਆਰਾ ।
ਪ੍ਰਸ਼ਨ 33. ਕਲਿਪ, ਸੂਈਆਂ, ਬਘਿਆੜੀ, ਸੱਗੀ ਫੁੱਲ, ਠੂਠੀਆਂ, ਦਉਣੀ, ਟਿੱਕਾ, ਤਗਾ, ਸ਼ਿੰਗਾਰ ਪੱਟੀ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਣ ਵਾਲੇ ਗਹਿਣੇ ਹਨ?
ਉੱਤਰ : ਸਿਰ ਅਤੇ ਮੱਥੇ ਉੱਤੇ।
ਪ੍ਰਸ਼ਨ 34. ਵਾਲੀਆਂ, ਸਟੱਡ, ਕਾਂਟੇ, ਪਿੱਪਲ-ਪੱਤੀਆਂ, ਢੇਡੂ, ਝੁਮਕੇ, ਬੂੰਦੇ ਰੇਲਾਂ, ਡੰਡੀਆਂ, ਲੋਟਨ, ਕੋਕਰੂ ਤੇ ਗੋਲ੍ਹਾਂ ਆਦਿ ਗਹਿਣੇ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਂਦੇ ਹਨ?
ਉੱਤਰ ::ਕੰਨਾਂ ਵਿਚ ।
ਪ੍ਰਸ਼ਨ 35. ਨੱਥ, ਬੁਲਾਕ, ਲੌਂਗ, ਕੋਕਾ, ਤੀਲ੍ਹੀ, ਵਾਲਾ, ਨੁਕਰਾ ਆਦਿ ਗਹਿਣੇ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਂਦੇ ਹਨ?
ਉੱਤਰ : ਨੱਕ ।
ਪ੍ਰਸ਼ਨ 36. ਹੱਸ ਰਾਣੀਹਾਰ, ਤਵੀਤ, ਦਾਖਾਂ, ਚੰਪਾਕਲੀ, ਸੌਂਕਣ ਮਹੁਰਾ, ਤਵੀਤੜੀਆਂ, ਬੁਘਤੀਆਂ, ਗਾਨੀ, ਜੰਜ਼ੀਰੀ, ਛਿੰਗ-ਤਵੀਤ, ਮੱਖੀ, ਜੁਗਨੀ, ਢੋਲਣ, ਹਮੇਲ ਆਦਿ ਗਹਿਣੇ ਇਸਤਰੀਆਂ ਕਿੱਥੇ ਪਾਉਂਦੀਆਂ ਹਨ?
ਉੱਤਰ : ਗਰਦਨ (ਗਲ) ਵਿਚ ।
ਪ੍ਰਸ਼ਨ 37. ਗੋਖੜੂ, ਪਰੀਬੰਦ, ਗਜਰੇ, ਕੰਙਣ, ਵੰਝਾਂ ਤੇ ਕਲੀਰੇ ਸਰੀਰ ਦੇ ਕਿਸ ਹਿੱਸੇ ਉੱਤੇ ਪਹਿਨੇ ਜਾਂਦੇ ਹਨ?
ਉੱਤਰ : ਵੀਣੀ (ਬਾਂਹਾਂ) ਉੱਤੇ ।
ਪ੍ਰਸ਼ਨ 38. ਮੁੰਦਰੀ, ਛਾਪ, ਕਰੀਚੜੀ ਤੇ ਆਰਸੀ ਆਦਿ ਗਹਿਣੇ ਕਿੱਥੇ ਪਹਿਨੇ ਜਾਂਦੇ ਹਨ?
ਉੱਤਰ : ਉਂਗਲਾਂ ਵਿਚ ।
ਪ੍ਰਸ਼ਨ 39. ਮਰਦਾਂ ਦੁਆਰਾ ਪਹਿਨੇ ਜਾਣ ਵਾਲੇ ਕਿਸੇ ਇਕ ਗਹਿਣੇ ਦਾ ਨਾਂ ਲਿਖੋ।
ਉੱਤਰ : ਕੜਾ ।
ਪ੍ਰਸ਼ਨ 40. ਤੇਲ ਕੱਢਣ ਦਾ ਕੰਮ (ਕਿੱਤਾ) ਕਰਨ ਵਾਲੇ ਨੂੰ ਕੀ ਕਹਿੰਦੇ ਹਨ?
ਉੱਤਰ : ਤੇਲੀ ।
ਪ੍ਰਸ਼ਨ 41. ਸਰ੍ਹੋਂ, ਤਾਰਾਮੀਰਾ ਅਤੇ ਵੜੇਵੇਂ ਆਦਿ ਬੀਜਾਂ ਵਿਚੋਂ ਕੀ ਨਿਕਲਦਾ ਹੈ?
ਉੱਤਰ : ਤੇਲ ।
ਪ੍ਰਸ਼ਨ 42. ਬਾਗ਼ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ?
ਉੱਤਰ : ਰੰਗੇ ਹੋਏ ਖੱਦਰ ਉੱਪਰ ।
ਪ੍ਰਸ਼ਨ 43. ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੋਹਜ, ਸਾਦਗੀ ਤੇ ਕਲਾਤਮਿਕ ਗੁਣਾਂ ਕਰਕੇ ਕਿਸ ਕਲਾ ਦਾ ਜਨਮ ਹੋਇਆ?
ਉੱਤਰ : ਲੋਕ ਕਲਾ ਦਾ ।
ਪ੍ਰਸ਼ਨ 44. ਸ਼ਾਸਤਰੀ ਕਲਾ ਦੇ ਨਿਯਮ ਕਿਹੋ ਜਿਹੇ ਹੁੰਦੇ ਹਨ?
ਉੱਤਰ : ਲਿਖਤੀ ।
ਪ੍ਰਸ਼ਨ 45. ਪ੍ਰਾਚੀਨ ਲੋਕ-ਕਲਾ ਨੂੰ ਪ੍ਰਗਟ ਕਰਨ ਵਾਲੀਆਂ ਮੂਰਤੀਆਂ, ਗਹਿਣੇ, ਮੋਹਰਾਂ ਤੇ ਚਿਤਰਕਾਰੀ ਵਾਲੇ ਮਿੱਟੀ ਦੇ ਭਾਂਡੇ ਕਿੱਥੋਂ ਮਿਲਦੇ ਹਨ?
ਉੱਤਰ : ਸਿੰਧ ਘਾਟੀ ਦੀ ਖੁਦਾਈ ਤੋਂ ।
ਪ੍ਰਸ਼ਨ 46. ਪੰਜਾਬ ਦੀਆਂ ਬਹੁਤੀਆਂ ਲੋਕ-ਕਲਾਵਾਂ ਦੀ ਸਿਰਜਣਾ ਕਿਸ ਨੇ ਕੀਤੀ ਹੈ?
ਉੱਤਰ : ਇਸਤਰੀਆਂ ਨੇ ।
ਪ੍ਰਸ਼ਨ 47. ਇਸਤਰੀਆਂ ਦੁਆਰਾ ਸਿਰਜੀ ਲੋਕ-ਕਲਾ ਵਿਚ ਲੋਕ-ਜੀਵਨ ਦੇ ਕਿਹੜੇ ਪਹਿਲੂ ਪੇਸ਼ ਹੋਏ ਹਨ?
ਉੱਤਰ : ਸੁਖਾਂਤਕ/ਮੰਗਲਮਈ ।
ਪ੍ਰਸ਼ਨ 48. ਲੋਕ-ਕਲਾ ਲੋੜੀਂਦੀ ਸਾਮਗਰੀ ਕਿੱਥੋਂ ਪ੍ਰਾਪਤ ਕਰਦੀ ਹੈ?
ਜਾਂ
ਪ੍ਰਸ਼ਨ. ਪੰਜਾਬ ਦੀ ਲੋਕ-ਕਲਾ ਵਿਚ ਵਰਤੀ ਜਾਣ ਵਾਲੀ ਸਾਮਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ?
ਉੱਤਰ : ਚੌਗਿਰਦੇ ਵਿਚੋਂ/ਆਲ਼ੇ-ਦੁਆਲ਼ੇ ਵਿਚੋਂ।
ਪ੍ਰਸ਼ਨ 49. ਪਾਂਡੋ ਮਿੱਟੀ, ਨੀਲ, ਚੂਨਾ, ਹਿਰਮਚੀ, ਹਲਦੀ, ਕਾਲਖ਼, ਕੇਸੂ, ਸ਼ਿੰਗਰਫ਼, ਖੜੀਆਂ ਜਾਂ ਪੀਲੀ ਮਿੱਟੀ ਦੀ ਵਰਤੋਂ ਕਿਸ ਕਲਾ ਦੀ ਸਿਰਜਣਾ ਲਈ ਹੁੰਦੀ ਹੈ?
ਉੱਤਰ : ਲੋਕ-ਕਲਾ ।
ਪ੍ਰਸ਼ਨ 50. ਪੰਜਾਬ ਦੀ ਲੋਕ-ਕਲਾ ਵਿਚ ਕਢਾਈ ਦੀ ਕਿਹੜੀ ਕਲਾ ਦੀ ਵਿਸ਼ੇਸ਼ ਥਾਂ ਹੈ?
ਉੱਤਰ : ਬਾਗ਼ ਫੁਲਕਾਰੀ ਦੀ ।
ਪ੍ਰਸ਼ਨ 51. ਕਿਹੜੀ ਫੁਲਕਾਰੀ ਦੀ ਕਢਾਈ ਸਮੇਂ ਕੱਪੜੇ ਉੱਤੇ ਕੋਈ ਥਾਂ ਖ਼ਾਲੀ ਨਹੀਂ ਦਿਸਦੀ?
ਉੱਤਰ : ਬਾਗ਼ ।
ਪ੍ਰਸ਼ਨ 52. ਫੁਲਕਾਰੀ ਦੀ ਕਢਾਈ ਕੱਪੜੇ ਉੱਤੇ ਕਿਸ ਪਾਸਿਓਂ ਕੀਤੀ ਜਾਂਦੀ ਹੈ?
ਉੱਤਰ : ਪੁੱਠੇ ਪਾਸਿਓਂ ।
ਪ੍ਰਸ਼ਨ 53. ਵਿਆਹ ਦੀਆਂ ਫੁਲਕਾਰੀਆਂ ਦੇ ਨਾਂ ਲਿਖੋ।
ਜਾਂ
ਪ੍ਰਸ਼ਨ. ਕਿਹੜੀਆਂ ਫੁਲਕਾਰੀਆਂ ਕੁੜੀ ਦੇ ਨਾਨਕੇ ਨਾਨਕੀ ਛੱਕ ਵਿਚ ਲੈ ਕੇ ਆਉਂਦੇ ਹਨ?
ਉੱਤਰ : ਚੋਭ ਤੇ ਸੁੱਭਰ ।
ਪ੍ਰਸ਼ਨ 54. ਵਿਆਹ ਵਿਚ ਫੇਰਿਆਂ ਸਮੇਂ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ?
ਉੱਤਰ : ਸੁੱਭਰ ।
ਪ੍ਰਸ਼ਨ 55. ਜਿਹੜੀ ਫੁਲਕਾਰੀ ਨੀਲੇ ਰੰਗ ਦੇ ਕੱਪੜੇ ਉੱਪਰ ਲਾਲ ਜਾਂ ਪੀਲੇ ਰੰਗ ਦੀ ਕਢਾਈ ਨਾਲ ਤਿਆਰ ਕੀਤੀ ਹੁੰਦੀ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ : ਨੀਲਕ ।
ਪ੍ਰਸ਼ਨ 56. ਕਿਹੜੀ ਫੁਲਕਾਰੀ ਦੀ ਕਢਾਈ ਵਿਚ ਸ਼ੀਸ਼ੇ ਜੜੇ ਜਾਂਦੇ ਹਨ?
ਉੱਤਰ : ਛਮਾਸ ।
ਪ੍ਰਸ਼ਨ 57. ਕਾਗ਼ਜ਼ ਜਾਂ ਗੱਤਾ ਰਲਾ ਕੇ ਬੋਹੀਏ ਤੇ ਗੋਹਟੇ ਕਿਹੜੀ ਮਿੱਟੀ ਤੋਂ ਬਣਾਏ ਜਾਂਦੇ ਹਨ?
ਉੱਤਰ : ਪਾਂਡੋ (ਚੀਕਣੀ) ਮਿੱਟੀ ਤੋਂ ।
ਪ੍ਰਸ਼ਨ 58. ਇਸਤਰੀਆਂ ਛਤੀਰਾਂ-ਕੜੀਆਂ ਥੱਲੇ ਕੰਧਾਂ ਉੱਤੇ ਨੀਲ, ਸ਼ਿੰਗਰਫ਼, ਪੀਲੀ ਮਿੱਟੀ ਜਾਂ ਹਿਰਮਚੀ ਨਾਲ ਕੀ ਵਾਹੁੰਦੀਆਂ ਹਨ?
ਉੱਤਰ : ਕਈ ਪ੍ਰਕਾਰ ਦੇ ਨਮੂਨੇ ।