ਪੰਜਾਬ ਦੇ ਇਤਿਹਾਸਕ ਸੋਮੇ (Sources of the History of Punjab)

ਪੰਜਾਬੀ ਵਿਸ਼ੇ ਵਿੱਚ (Punjabi Version)

ਪੰਜਾਬ ਦੇ ਇਤਿਹਾਸਕ ਸੋਮੇ (Sources of the History of Punjab)

1. ਪੰਜਾਬ ਦੇ ਇਤਿਹਾਸ ਸੰਬੰਧੀ ਔਕੜਾਂ (Difficulties Regarding the History of Punjab) – ਮੁਸਲਿਮ ਇਤਿਹਾਸਕਾਰਾਂ ਦੁਆਰਾ ਲਿਖੇ ਗਏ ਫ਼ਾਰਸੀ ਦੇ ਸੋਮਿਆਂ ਵਿੱਚ ਪੱਖਪਾਤ-ਪੂਰਨ ਵਿਚਾਰ ਪ੍ਰਗਟ ਕੀਤੇ ਗਏ ਹਨ। ਪੰਜਾਬ ਵਿੱਚ ਫੈਲੀ ਅਫ਼ਰਾ-ਤਫ਼ਰੀ ਕਾਰਨ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਹੀ ਨਹੀਂ ਮਿਲਿਆ। ਵਿਦੇਸ਼ੀ ਹਮਲਾਵਰਾਂ ਦੇ ਕਾਰਨ ਪੰਜਾਬ ਦੇ ਬਹੁਮੁੱਲੇ ਇਤਿਹਾਸਿਕ ਸੋਮੇ ਬਰਬਾਦ ਹੋ ਗਏ। 1947 ਈ. ਦੀ ਪੰਜਾਬ ਦੀ ਵੰਡ ਦੇ ਕਾਰਨ ਵੀ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ ।

2. ਸੋਮਿਆਂ ਦੀਆਂ ਕਿਸਮਾਂ (Kinds of the Sources)-ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਸੋਮਿਆਂ ਦੇ ਮੁੱਖ ਤੱਥ ਇਸ ਤਰ੍ਹਾਂ ਹਨ —

(i) ਸਿੱਖਾਂ ਦਾ ਧਾਰਮਿਕ ਸਾਹਿਤ (Religious Literature of the Sikhs) — ਆਦਿ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਉਸ ਕਾਲ ਦੀ ਸਭ ਤੋਂ ਪ੍ਰਮਾਣਿਤ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਰਾਮਸਰ ਵਿਖੇ ਕੀਤਾ। ‘ਗੁਰੂ ਗ੍ਰੰਥ ਸਾਹਿਬ ਜੀ’ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਦਾ ਸੰਕਲਨ ਭਾਈ ਮਨੀ ਸਿੰਘ ਜੀ ਨੇ 1721 ਈ. ਵਿੱਚ ਕੀਤਾ।

ਇਤਿਹਾਸਿਕ ਪੱਖ ਤੋਂ ਇਸ ਵਿੱਚ ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਸਭ ਤੋਂ ਮਹੱਤਵਪੂਰਨ ਹਨ। ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਗਈਆਂ 39 ਵਾਰਾਂ ਤੋਂ ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਅਤੇ ਪ੍ਰਸਿੱਧ ਤੀਰਥ ਸਥਾਨਾਂ ਦਾ ਪਤਾ ਚਲਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਆਧਾਰਿਤ ਜਨਮ ਸਾਖੀਆਂ ਵਿੱਚ ਪੁਰਾਤਨ ਜਨਮ ਸਾਖੀ, ਮਿਹਰਬਾਨ ਦੀ ਜਨਮ ਸਾਖੀ, ਭਾਈ ਬਾਲਾ ਦੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਮਹੱਤਵਪੂਰਨ ਹਨ।

ਸਿੱਖ ਗੁਰੂਆਂ ਨਾਲ ਸੰਬੰਧਿਤ ਹੁਕਮਨਾਮਿਆਂ ਤੋਂ ਸਾਨੂੰ ਸਮਕਾਲੀਨ ਸਮਾਜ ਦੀ ਵਡਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ 34 ਹੁਕਮਨਾਮਿਆਂ ਅਤੇ ਗੁਰੂ ਤੇਗ਼ ਬਹਾਦਰ ਜੀ ਦੇ 23 ਹੁਕਮਨਾਮਿਆਂ ਦਾ ਸੰਕਲਨ ਕੀਤਾ ਜਾ ਚੁੱਕਾ ਹੈ।

(ii) ਪੰਜਾਬੀ ਅਤੇ ਹਿੰਦੀ ਵਿੱਚ ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਲਿਖਤਾਂ (Historical and Semi-Historical Works in Punjabi and Hindi) – ਸ੍ਰੀ ਗੁਰਸੋਭਾ ਤੋਂ ਸਾਨੂੰ 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਲੈ ਕੇ 1708 ਈ. ਤਕ ਦੀਆਂ ਘਟਨਾਵਾਂ ਦਾ ਅੱਖੀਂ ਦੇਖਿਆ ਹਾਲ ਮਿਲਦਾ ਹੈ-ਸ੍ਰੀ ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ। ਸਿੱਖਾਂ ਦੀ ‘ਭਗਤ ਮਾਲਾ‘ ਤੋਂ ਸਾਨੂੰ ਸਿੱਖ ਗੁਰੂਆਂ ਦੇ ਸਮੇਂ ਦੀਆਂ ਸਮਾਜਿਕ ਹਾਲਤਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ।

ਕੇਸਰ ਸਿੰਘ ਛਿੱਬਰ ਦੁਆਰਾ ਰਚੇ ਗਏ ‘ਬੰਸਾਵਲੀਨਾਮਾ‘ ਵਿੱਚ ਸਿੱਖ ਗੁਰੂਆਂ ਤੋਂ ਲੈ ਕੇ 18ਵੀਂ ਸਦੀ ਤਕ ਦੀਆਂ ਘਟਨਾਵਾਂ ਦਾ ਵੇਰਵਾ ਹੈ। ਭਾਈ ਸੰਤੋਖ ਸਿੰਘ ਦੁਆਰਾ ਲਿਖੇ ‘ਗੁਰਪ੍ਰਤਾਪ ਸੂਰਜ ਗ੍ਰੰਥ‘ ਅਤੇ ਰਤਨ ਸਿੰਘ ਭੰਗੂ ਦੁਆਰਾ ਲਿਖੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੀ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਵਿਸ਼ੇਸ਼ ਥਾਂ ਹੈ।

(iii) ਫ਼ਾਰਸੀ ਵਿੱਚ ਇਤਿਹਾਸਿਕ ਪੁਸਤਕਾਂ (Historical Books in Persian)—ਮੁਗ਼ਲ ਬਾਦਸ਼ਾਹ ਬਾਬਰ ਦੀ ਰਚਨਾ ‘ਬਾਬਰਨਾਮਾ’ ਤੋਂ ਸਾਨੂੰ 16ਵੀਂ ਸਦੀ ਦੇ ਸ਼ੁਰੂ ਦੇ ਪੰਜਾਬ ਦੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਬੁਲ ਫ਼ਜ਼ਲ ਦੁਆਰਾ ਰਚੇ ‘ਆਇਨ-ਏ-ਅਕਬਰੀ’ ਅਤੇ ‘ਅਕਬਰਨਾਮਾ’ ਤੋਂ ਸਾਨੂੰ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਦਾ ਪਤਾ ਚਲਦਾ ਹੈ। ਮੁਬੀਦ ਜ਼ੁਲਫ਼ਿਕਾਰ ਅਰਦਿਸਤਾਨੀ ਦੁਆਰਾ ਰਚੇ ‘ਦਬਿਸਤਾਨ-ਏ-ਮਜ਼ਾਹਿਬ’ ਵਿੱਚ ਸਿੱਖ ਗੁਰੂਆਂ ਨਾਲ ਸਬੰਧਿਤ ਬਹੁਮੁੱਲੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ।

ਸੁਜਾਨ ਰਾਏ ਭੰਡਾਰੀ ਦੀ ‘ਖੁਲਾਸਤ-ਉਤ-ਤਵਾਰੀਖ‘, ਖਾਫ਼ੀ ਖ਼ਾਂ ਦੀ ‘ਮੁੰਤਖਿਬ-ਉਲ-ਲੁਬਾਬ’ ਅਤੇ ਕਾਜ਼ੀ ਨੂਰ ਮੁਹੰਮਦ ਦੀ ‘ਜੰਗਨਾਮਾ’ ਤੋਂ ਸਾਨੂੰ 18ਵੀਂ ਸਦੀ ਦੇ ਪੰਜਾਬ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸੋਹਣ ਲਾਲ ਸੂਰੀ ਦੁਆਰਾ ਲਿਖੇ ‘ਉਮਦਤ-ਉਤ-ਤਵਾਰੀਖ’, ਦੀਵਾਨ ਅਮਰਨਾਥ ਦੀ ‘ਜ਼ਫ਼ਰਨਾਮਾ ਏ ਰਣਜੀਤ ਸਿੰਘ, ਅਲਾਉੱਦੀਨ ਮੁਫ਼ਤੀ ਦੀ ‘ਇਬਰਤਨਾਮਾ’ ਅਤੇ ਗਣੇਸ਼ ਦਾਸ ਵਡੇਹਰਾ ਦੁਆਰਾ ਲਿਖੇ ‘ਚਾਰ ਬਾਗ਼-ਏ-ਪੰਜਾਬ’ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਸੰਬੰਧਿਤ ਘਟਨਾਵਾਂ ਦਾ ਵਿਸਤ੍ਰਿਤ ਵੇਰਵਾ ਪ੍ਰਾਪਤ ਹੁੰਦਾ ਹੈ ।

(iv) ਭੱਟ ਵਹੀਆਂ (Bhat Vahis) – ਭੱਟ ਲੋਕ ਮਹੱਤਵਪੂਰਨ ਘਟਨਾਵਾਂ ਨੂੰ ਮਿਤੀਆਂ ਸਹਿਤ ਆਪਣੀਆਂ ਵਹੀਆਂ ਵਿੱਚ ਦਰਜ ਕਰ ਲੈਂਦੇ ਸਨ। ਇਨ੍ਹਾਂ ਤੋਂ ਸਾਨੂੰ ਸਿੱਖ ਗੁਰੂਆਂ ਦੇ ਜੀਵਨ, ਯਾਤਰਾਵਾਂ ਅਤੇ ਯੁੱਧਾਂ ਦੇ ਸੰਬੰਧ ਵਿੱਚ ਕਾਫ਼ੀ ਨਵੀਂ ਜਾਣਕਾਰੀ ਪ੍ਰਾਪਤ ਹੁੰਦੀ ਹੈ।

(v) ਖ਼ਾਲਸਾ ਦਰਬਾਰ ਦੇ ਰਿਕਾਰਡ (Khalsa Darbar Records)—ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਰਕਾਰੀ ਰਿਕਾਰਡ ਹਨ। ਇਹ ਫ਼ਾਰਸੀ ਭਾਸ਼ਾ ਵਿੱਚ ਹਨ ਅਤੇ ਇਨ੍ਹਾਂ ਦੀ ਸੰਖਿਆ ਇੱਕ ਲੱਖ ਤੋਂ ਵੀ ਉੱਪਰ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਘਟਨਾਵਾਂ ‘ਤੇ ਮਹੱਤਵਪੂਰਨ ਰੌਸ਼ਨੀ ਪਾਉਂਦੇ ਹਨ।

(vi) ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ (Writings of Foreign Travellers and Europeans) — ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ। ਇਨ੍ਹਾਂ ਵਿੱਚ ਜਾਰਜ ਫੋਰਸਟਰ ਦੀ ‘ਏ ਜਰਨੀ ਫ਼ਰਾਮ ਬੰਗਾਲ ਟੂ ਇੰਗਲੈਂਡ’, ਮੈਲਕੋਮ ਦੀ ‘ਸਕੈਚ ਆਫ਼ ਦੀ ਸਿੱਖਜ਼’, ਐੱਚ. ਟੀ. ਪਰਿੰਸੇਪ ਦੀ ‘ਓਰਿਜਿਨ ਆਫ਼ ਸਿੱਖ ਪਾਵਰ ਇਨ ਦੀ ਪੰਜਾਬ‘, ਕੈਪਟਨ ਓਸਥਾਰਨ ਦੀ ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ‘, ਸਟਾਈਨਬੱਖ ਦੀ ‘ਦੀ ਪੰਜਾਬ’ ਅਤੇ ਜੇ. ਡੀ. ਕਨਿੰਘਮ ਦੁਆਰਾ ਰਚਿਤ ‘ਹਿਸਟਰੀ ਆਫ਼ ਦੀ ਸਿੱਖਜ਼’ ਮੁੱਖ ਹਨ ।

(vii) ਇਤਿਹਾਸਿਕ ਭਵਨ, ਚਿੱਤਰ ਅਤੇ ਸਿੱਕੇ (Historical Buildings, Paintings and Coins) – ਪੰਜਾਬ ਦੇ ਇਤਿਹਾਸਿਕ ਭਵਨ, ਚਿੱਤਰ ਅਤੇ ਸਿੱਕੇ ਪੰਜਾਬ ਦੇ ਇਤਿਹਾਸ ਲਈ ਇੱਕ ਵਡਮੁੱਲਾ ਸੋਮਾ ਹਨ। ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ ਅਤੇ ਪਾਉਂਟਾ ਸਾਹਿਬ ਆਦਿ ਨਗਰ, ਵੱਖ-ਵੱਖ ਕਿਲ੍ਹਿਆਂ, ਗੁਰਦੁਆਰਿਆਂ ਵਿੱਚ ਬਣੇ ਚਿੱਤਰਾਂ ਅਤੇ ਸਿੱਖ ਸਰਦਾਰਾਂ ਦੇ ਸਿੱਕਿਆਂ ਤੋਂ ਉਸ ਸਮੇਂ ਦੇ ਸਮਾਜ ‘ਤੇ ਖ਼ਾਸ ਰੌਸ਼ਨੀ ਪੈਂਦੀ ਹੈ ।


हिन्दी संकलन (Hindi Version)

पंजाब के इतिहास के स्रोत

1. पंजाब के इतिहास के संबंध में कठिनाइयाँ – मुस्लिम इतिहासकारों द्वारा लिखित फारसी स्रोतों में पूर्वाग्रहपूर्ण विचार व्यक्त किए गए हैं। पंजाब में अशांति के कारण सिखों के पास अपना इतिहास लिखने का समय नहीं था। विदेशी आक्रमणकारियों के कारण पंजाब के बहुमूल्य ऐतिहासिक संसाधन नष्ट हो गए। 1947 ई में पंजाब के विभाजन के कारण कई ऐतिहासिक स्रोत भी नष्ट हो गए थे।

2. स्रोतों के प्रकार – पंजाब के इतिहास के बारे में मुख्य तथ्य इस प्रकार हैं –

(i) सिक्खों का धार्मिक साहित्य : आदि ग्रंथ साहिब जी से हमें उस काल की सर्वाधिक प्रमाणिक ऐतिहासिक जानकारी प्राप्त होती है। इसे 1604 ई. में गुरू अर्जुन देव साहिब जी के द्वारा रामसर में संकलित किया गया था। यह ‘ग्रंथ साहिब जी’ गुरु गोबिंद सिंह जी एवं उनके दरबारी कवियों के कार्यों का संग्रह है। इसे 1721 ई. में भाई मणि सिंह जी ने संकलित किया था।

ऐतिहासिक रूप से इसमें बचित्तर नाटक और जफरनामा सबसे महत्वपूर्ण हैं। भाई गुरदास जी द्वारा लिखे गए 39 श्लोकों से हमें गुरु साहिबों के जीवन और प्रसिद्ध तीर्थ स्थलों का पता चलता है। गुरु नानक देव जी के जीवन पर आधारित जनम साखियों में पुरातन जनम साखी, मिहरबान की जनम साखी, भाई बाला की जनम साखी और भाई मणि सिंह जी की जनम साखी महत्वपूर्ण हैं।

सिख गुरुओं से संबंधित हुक्मनामों से हमें समकालीन समाज के बारे में बहुमूल्य जानकारी प्राप्त होती है। गुरु गोबिंद सिंह जी के 34 हुक्मनामे और गुरु तेग बहादुर जी के 23 हुक्मनामे संकलित किए गए हैं।

(ii) पंजाबी और हिंदी में ऐतिहासिक और अर्ध-ऐतिहासिक कार्य – श्री गुरुशोभा द्वारा हमें 1699 ई. में खालसा पंथ की स्थापना से लेकर 1708 ई. तक की घटनाओं का प्रत्यक्षदर्शी वृत्तांत (आंखों देखा हाल) मिलता है। श्री गुरुशोभा की रचना गुरु गोबिंद सिंह जी के दरबारी कवि सैनापत ने 1741 ई. में की थी। सिखों की ‘भगत माला’ से हमें सिख गुरुओं के समय की सामाजिक परिस्थितियों की जानकारी मिलती है। इसकी रचना भाई मणि सिंह जी ने की थी।

केसर सिंह छिब्बर द्वारा रचित ‘बंसावलीनामा‘ में सिख गुरुओं से लेकर 18वीं शताब्दी तक की घटनाओं का विवरण है। भाई संतोख सिंह द्वारा लिखित ‘गुरप्रताप सूरज ग्रंथ‘ और रतन सिंह भंगू द्वारा लिखित ‘प्राचीन पंथ प्रकाश’ का भी पंजाब के इतिहास को आकार देने में विशेष स्थान है।

(iii) फ़ारसी में ऐतिहासिक पुस्तकें – मुगल सम्राट बाबर के ‘बाबरनामा’ से हमें 16वीं शताब्दी के प्रारंभ के पंजाब के बारे में ऐतिहासिक जानकारी मिलती है। अबुल फजल की ‘आइन – ए -अकबरी’ और ‘अकबरनामा‘ हमें सिख गुरुओं के साथ अकबर के संबंधों के बारे में बताते हैं। मुबिद ज़ुल्फ़िकार अर्दिस्तानी द्वारा रचित ‘दबिस्तान-ए-मज़ाहिब’ में सिख गुरुओं से संबंधित बहुमूल्य ऐतिहासिक जानकारी प्राप्त होती है।

सुजान राय भंडारी की ‘खुलासत-उत-तवारीख’, खफी खान की ‘मुंतखिब-उल-लुबाब’ और काजी नूर मोहम्मद की ‘जंगनामा’ से हमें 18वीं सदी के पंजाब के बारे में जानकारी प्राप्त होती है। सोहन लाल सूरी द्वारा ‘उमादत-उत-तवारीख’, दीवान अमरनाथ द्वारा ‘जफरनामा-ए-रंजीत सिंह’, अलाउद्दीन मुफ्ती द्वारा ‘इबरतनामा’ और गणेश दास वढेरा द्वारा ‘चार बाग-ए-पंजाब’ से महाराजा रणजीत सिंह के समय से संबंधित घटनाओं का विस्तृत विवरण प्राप्त होता है।

(iv) भट वाही – भट वाही अपनी पुस्तकों में तिथियों के साथ महत्वपूर्ण घटनाओं को दर्ज करते थे। इनसे हमें सिख गुरुओं के जीवन, यात्राओं और युद्ध से संबंधित बहुत सी नई जानकारी मिलती है।

(v) खालसा दरबार अभिलेख – ये महाराजा रणजीत सिंह के समय के आधिकारिक अभिलेख हैं। ये फारसी भाषा में हैं और इनकी संख्या एक लाख से अधिक है। इन अभिलेखों ने महाराजा रणजीत सिंह के समय की घटनाओं पर महत्वपूर्ण प्रकाश डाला है।

(vi) विदेशी यात्रियों और यूरोपीय लोगों के लेखन – विदेशी यात्रियों और यूरोपीय लोगों के लेखन भी पंजाब के इतिहास को आकार देने में महत्वपूर्ण योगदान देते हैं। इनमें जॉर्ज फ़ॉस्टर की ‘ए जर्नी फ्रॉम बंगाल टू इंग्लैंड‘, मैल्कम की ‘स्केच ऑफ द सिख्स’, एच.टी. प्रिंसेप की ‘ओरिजिन ऑफ सिख पावर इन द पंजाब‘, कैप्टन ओसबोर्न की ‘द कोर्ट एंड कैंप ऑफ रंजीत सिंह‘, स्टाइनबैक की ‘द पंजाब’ और जे. डी कनिंघम के द्वारा रचित ‘हिस्टरी ऑफ द सिख्स’ प्रमुख हैं।

(vii) ऐतिहासिक इमारतें, पेंटिंग (चित्रकलाएं) और सिक्के – पंजाब की ऐतिहासिक इमारतें, चित्रकलाएं और सिक्के पंजाब के इतिहास के लिए एक मूल्यवान संसाधन हैं। खडूर साहिब, गोइंदवाल साहिब, अमृतसर, तरनतारन, करतारपुर और पांवटा साहिब जैसे शहर, विभिन्न किले, गुरुद्वारों में बनी चित्रकलाएं और सिख सरदारों (प्रमुखों) के सिक्के उस समय के समाज पर विशेष प्रकाश डालते हैं।


English Version

Sources of the History of Punjab

1. Difficulties Regarding the History of Punjab – Prejudicial views have been expressed in Persian sources written by Muslim historians. Due to the unrest in Punjab, the Sikhs did not get time to write their history. Valuable historical resources of Punjab were ruined due to foreign invaders. In 1947 AD Many historical sources were also destroyed due to the partition of Punjab.

2. Kinds of the Sources – The main facts about the history of Punjab are as follows –

(i) Religious Literature of the Sikhs – From Adi Granth Sahib Ji, we get the most authentic historical information of that period. It was compiled in 1604 AD by Guru Arjun Sahib Ji. Guru Granth Sahib Ji is a collection of works of Guru Gobind Singh Ji and his court poets. It was compiled by Bhai Mani Singh Ji in 1721 AD.

Historically, ‘Bachittar Natak’ and Zafarnama are the most important. From the 39 verses written by Bhai Gurdas Ji, we come to know about the life of Guru Sahibs and famous pilgrimage places. Among the Janam Sakhis based on the life of Guru Nanak are Puratan Janam Sakhi, Miharban’s Janam Sakhi, Bhai Bala Ji’s Janam Sakhi, and Bhai Mani Singh Ji’s Janam Sakhi.

We get valuable information about the contemporary society from the ‘Hukamnamas’ related to the Sikh Gurus. 34 Hukamnamas of Guru Gobind Singh Ji and 23 Hukamnamas of Guru Tegh Bahadur Ji have been compiled.

(ii) Historical and Semi-Historical Works in Punjabi and Hindi – We get an eyewitness account of the events from the establishment of Khalsa Panth in 1699 AD to 1708 AD by Shri Gurushobha. Sri Gurshobha was compiled by Guru Gobind Singh Ji’s court poet Sainapat. From ‘Bhagat Mala of Sikhs‘ we get information about the social conditions of the time of Sikh Gurus. It was composed by Bhai Mani Singh Ji.

The ‘Bansawali Nama’ composed by Kesar Singh Chhibber details the events from the Sikh Gurus to the 18th century. ‘Gurpartap Suraj Granth‘ written by Bhai Santokh Singh and ‘Prachin Panth Parkash’ written by Ratan Singh Bhangu also have a special place in shaping the history of Punjab.

(iii) Historical Books in Persian –Babarnama‘, the work of Mughal Emperor Babur, gives us historical information about Punjab in the early 16th century. The ‘Ain-e-Akbari‘ and ‘Akbarnama‘ by Abul Fazl tell us about Akbar’s relationship with the Sikh Gurus. ‘Dabistan-e-Mazahib‘ written by Mubid Zulfiqar Ardistani, contains valuable historical information related to Sikh Gurus.

Sujan Rai Bhandari’sKhulasat-ut-Twarikh‘, Khafi Khan’s ‘Muntakhib-ul-Lubab’ and Qazi Noor Mohammad’s ‘Jangnama‘ give us information about 18th century Punjab. ‘Umadat-ut-Tawarikh‘ by Sohan Lal Suri, ‘Zafarnama-e-Ranjit Singh’ by Diwan Amarnath, ‘Ibartnama’ by Alauddin Mufti and ‘Char Bagh-e-Punjab’ by Ganesh Das Wadhera provide a detailed description of the events related to the time of Maharaja Ranjit Singh Ji.

(iv) Bhat Vahis – Bhat Vahis used to record important events in their books with dates. From there, we get a lot of new information about the lives, travels, and battles of Sikh Gurus.

(v) Khalsa Darbar Records – These are the official records of the time of Maharaja Ranjit Singh Ji. They are in the Persian language and number more than one lakh. They shed significant light on the events of Maharaja Ranjit Singh Ji’s time.

(vi) Writings of Foreign Travellers and Europeans – Writings of Foreign Travelers and Europeans also make a significant contribution in shaping the history of Punjab. These include George Forster’s ‘A Journey from Bengal to England’, Malcolm’s ‘Sketch of the Sikhs’, H.P. T. Princip’s ‘Origin of Sikh Power in the Punjab’, Captain Ostharan’s ‘The Court and Camp of Ranjit Singh‘, Steinbach’s ‘The Punjab’ and J. D. Cunningham’s ‘History of the Sikhs’ are the major ones.

(vii) Historical Buildings, Paintings, and Coins – Historical Buildings, Paintings, and Coins of Punjab are a valuable resource for the history of Punjab. Towns like Khadur Sahib, Goindwal Sahib, Amritsar, Tarn Taran, Kartarpur, and Paonta Sahib, various forts, paintings in Gurdwaras, and coins of Sikh chiefs shed special light on the society of that time.