CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਕ ਸੋਮੇ : ਫ਼ਾਰਸੀ ਦੇ ਸੋਮਿਆਂ ਦੀ ਸੰਖੇਪ ਜਾਣਕਾਰੀ


ਪ੍ਰਸ਼ਨ 9. ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਫ਼ਾਰਸੀ ਦੇ ਕਿਸੇ ਛੇ ਸੋਮਿਆਂ ਦੀ ਸੰਖੇਪ ਜਾਣਕਾਰੀ ਦਿਓ।

(Give a brief account of six important Persian sources of the history of Punjab.)

ਜਾਂ

ਪ੍ਰਸ਼ਨ 9. ਫ਼ਾਰਸੀ ਦੇ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ਜੋ ਕਿ ਪੰਜਾਬ ਦੇ ਇਤਿਹਾਸ ਦੇ ਸੰਕਲਨ ਲਈ ਮਹੱਤਵਪੂਰਨ ਹਨ।

(Give brief mention of the important Persian sources which are essential for composing the history of the Punjab.)

ਉੱਤਰ1. ਆਇਨ-ਏ-ਅਕਬਰੀ ਦੀ ਰਚਨਾ ਅਕਬਰ ਪ੍ਰਸਿੱਧ ਦਰਬਾਰੀ ਇਤਿਹਾਸਕਾਰ ਅਬੁਲ ਫ਼ਜ਼ਲ ਨੇ ਕੀਤੀ ਸੀ। ਇਹ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਨੂੰ ਜਾਣਨ ਲਈ ਸਾਡਾ ਮੁੱਖ ਸੋਮਾ ਹੈ। ਇਸ ਤੋਂ ਇਲਾਵਾ ਇਸ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬਾਰੇ ਵੀ ਕੁਝ ਜਾਣਕਾਰੀ ਪ੍ਰਾਪਤ ਹੁੰਦੀ ਹੈ।

2. ਤੁਜ਼ਕ-ਏ-ਜਹਾਂਗੀਰੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਲਿਖੀ ਗਈ ਆਤਮ-ਕਥਾ ਹੈ। ਇਸ ਤੋਂ ਸਾਨੂੰ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਨੂੰ ਪੜ੍ਹ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਧਾਰਮਿਕ ਕਾਰਨਾਂ ਕਰਕੇ ਸ਼ਹੀਦ ਕੀਤਾ ਗਿਆ ਸੀ।

3. ਜੰਗਨਾਮਾ ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ। ਉਹ 1764 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਦੇ ਹਮਲੇ ਸਮੇਂ ਉਸ ਨਾਲ ਆਇਆ ਸੀ। ਇਸ ਪੁਸਤਕ ਵਿੱਚ ਉਸ ਨੇ ਅਬਦਾਲੀ ਦੇ ਇਸ ਹਮਲੇ ਦਾ ਅੱਖੀਂ ਡਿੱਠਾ ਹਾਲ ਅਤੇ ਸਿੱਖਾਂ ਦੇ ਯੁੱਧ ਕਰਨ ਦੇ ਢੰਗ ਅਤੇ ਉਨ੍ਹਾਂ ਚਰਿੱਤਰ ਸੰਬੰਧੀ ਵਰਣਨ ਕੀਤਾ ਹੈ।

4. ਉਮਦਤ-ਉਤ-ਤਵਾਰੀਖ ਦਾ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸੋਹਣ ਲਾਲ ਸੂਰੀ ਸੀ। ਇਸ ਗ੍ਰੰਥ ਵਿੱਚ ਉਸ ਨੇ 1469 ਈ. ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦਾ ਵਰਣਨ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਲਈ ਇਹ ਸਾਡਾ ਇੱਕ ਬਹੁਤ ਹੀ ਭਰੋਸੇਯੋਗ ਸੋਮਾ ਹੈ।

5. ਜ਼ਫ਼ਰਨਾਮਾ-ਏ-ਰਣਜੀਤ ਸਿੰਘ – ਇਹ ਮਹਾਰਾਜਾ ਰਣਜੀਤ ਦੇ ਰਾਜ ਕਾਲ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ। ਇਸ ਦੀ ਰਚਨਾ ਦੀਵਾਨ ਅਮਰ ਨਾਥ ਨੇ ਕੀਤੀ ਸੀ। ਇਸ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਹੈ।

6. ਚਾਰ ਬਾਗ਼-ਏ-ਪੰਜਾਬ – ਇਸ ਪੁਸਤਕ ਦੀ ਰਚਨਾ 1855 ਈ. ਵਿੱਚ ਗਣੇਸ਼ ਵਡੇਹਰਾ ਨੇ ਕੀਤੀ ਸੀ। ਇਸ ਵਿੱਚ ਪੰਜਾਬ ਦੇ ਪ੍ਰਾਚੀਨ ਕਾਲ ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦਾ ਮਹੱਤਵਪੂਰਨ ਵਰਣਨ ਦਿੱਤਾ ਹੈ।


हिंदी संकलन

प्रश्न 9. पंजाब के इतिहास से संबंधित किन्हीं छह फारसी स्रोतों का संक्षिप्त विवरण दीजिए।

या

प्रश्न 9. फारसी के ऐतिहासिक स्रोतों का संक्षेप में वर्णन कीजिए जो पंजाब के इतिहास के संकलन के लिए महत्वपूर्ण हैं।

उत्तर – 1.आइन-ए-अकबरी की रचना अकबर के प्रसिद्ध दरबारी इतिहासकार अबुल फजल ने की थी। यह अकबर के सिख गुरुओं के साथ संबंधों के बारे में जानकारी का हमारा मुख्य स्रोत है। इसके अलावा हमें उस समय की पंजाब की राजनीतिक, धार्मिक, सामाजिक और आर्थिक स्थिति के बारे में भी कुछ जानकारी प्राप्त होती है।

2. तुज़क-ए-जहांगीरी मुगल बादशाह जहांगीर द्वारा लिखित एक आत्मकथा है। इससे हमें अर्जुन देव जी की शहादत से जुड़ी बहुमूल्य जानकारी मिलती है। इसे पढ़कर यह स्पष्ट हो जाता है कि गुरु अर्जुन साहिब धार्मिक कारणों से शहीद हुए थे।

3. जंगनामा की रचना काजी नूर मोहम्मद ने की थी। वे 1764 ई. में पंजाब पर आक्रमण के दौरान अहमद शाह अब्दाली के साथ आए थे। इस पुस्तक में, उन्होंने अब्दाली के इस हमले का आँखों देखा हाल और सिखों के युद्ध करने के तरीके और उनके चरित्र का वर्णन किया है।

4. उमदत-उत-तवारीख के लेखक सोहन लाल सूरी थे, जो महाराजा रणजीत सिंह के दरबारी थे। इस ग्रंथ में उन्होंने 1469 ई. से लेकर 1849 ई. तक के पंजाब के इतिहास का वर्णन किया है। यह महाराजा रणजीत सिंह की समयावधि के लिए हमारे सबसे विश्वसनीय स्रोतों में से एक है।

5. जफरनामा-ए-रंजीत सिंह – यह महाराजा रणजीत सिंह के शासनकाल से जुड़ा एक बहुत ही महत्वपूर्ण स्रोत है। इसकी रचना दीवान अमर नाथ ने की थी। यह पुस्तक महाराजा रणजीत सिंह के शासनकाल की 1837 ई. तक की घटनाओं का आँखों देखे हाल का वर्णन करती है।

6. चार बाग-ए-पंजाब – यह पुस्तक 1855 ई. में गणेश वढेरा द्वारा लिखी गई थी। इसमें पंजाब के प्राचीन काल से लेकर 1849 ई. तक की अवधि के पंजाब के इतिहास का महत्वपूर्ण वर्णन किया गया है।


English Version

Q. Give a brief account of six important Persian sources of the history of Punjab.

Or

Q. Give brief mention of the important Persian sources which are essential for composing the history of Punjab.

Answer – 1. Ain-i-Akbari was composed by Akbar’s famous court historian Abul Fazl. This is our main source of information about Akbar’s relationship with the Sikh Gurus. Apart from this, we also get some information about the political, religious, social, and economic conditions of Punjab at that time.

2. Tuzak-e-Jahangir is an autobiography written by the Mughal Emperor Jahangir. From this, we get valuable information related to the martyrdom of Guru Arjun Dev Ji. Reading this it becomes clear that Guru Arjun Sahib was martyred for religious reasons.

3. Jangnama was composed by Kazi Noor Mohammad. He came with Ahmed Shah Abdali during the invasion of Punjab in 1764 AD. In this book, he has described this attack of Abdali with eyesight, and the way of fighting the Sikhs and their character.

4. The author of Umdat-ut-Tawarikh was Sohan Lal Suri, who was the courtier of Maharaja Ranjit Singh. In this book, he has described the history of Punjab from 1469 AD to 1849 AD. This is one of our most reliable sources for the timeline of Maharaja Ranjit Singh.

5. Zafarnama-e-Ranjit Singh – This is a very important source related to the reign of Maharaja Ranjit Singh. It was composed by Diwan Amar Nath. This book describes the events of Maharaja Ranjit Singh’s reign till 1837.

6. Char Bagh-e-Punjab – This book was written by Ganesh Wadhera in 1855 AD. It gives an important description of the history of Punjab from the ancient period of Punjab to 1849 AD.